ਪ੍ਰਮੁੱਖ ਖਬਰਾਂ
ਯਾਦਗਾਰੀ ਹੋ ਨਿਬੜਿਆ ਸਰਬ ਨੌਜਵਾਨ ਸਭਾ ਵਲੋਂ ਆਯੋਜਿਤ ‘ਮੇਲਾ ਤੀਆਂ ਦਾ’ * ਵਿਧਾਇਕ ਧਾਲੀਵਾਲ ਤੇ ਅਨੀਤਾ ਸੋਮ ਪ੍ਰਕਾਸ਼ ਸਮੇਤ ਸਿਆਸੀ ਆਗੂ ਰਹੇ ਮੌਜੂਦ
ਤਕਨੀਕੀ ਵਿਕਾਸ ਨੇ ਭੰਗ ਕੀਤਾ ਰਿਸ਼ਤਿਆਂ ਦਾ ਮੋਹ - ਐੱਸ.ਪੀ. ਗੁਰਮੀਤ ਕੌਰ * ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਲਗਵਾਈ ਹਾਜ਼ਰੀ
ਫਗਵਾੜਾ 8 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਫਗਵਾੜਾ ਵਲੋਂ ਸਾਉਣ ਦਾ ਪ੍ਰਸਿੱਧ ਤੀਜ ਉਤਸਵ ‘ਮੇਲਾ ਤੀਆਂ ਦਾ’ ਸਥਾਨਕ ਪਲਾਹੀ ਰੋਡ ਸਥਿਤ ਆਰੀਆ ਆਈ.ਐਮ.ਟੀ ਕਾਲਜ ਦੇ ਵਿਹੜੇ ਵਿੱਚ ਹਰ ਸਾਲ ਦੀ ਤਰ੍ਹਾਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗੁਰਮੀਤ ਕੌਰ ਐਸ.ਪੀ.ਡੀ. ਅਤੇ ਐੱਸ.ਪੀ.ਫਗਵਾੜਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸੁਰਿੰਦਰ ਕੁਮਾਰੀ ਈ.ਓ. ਅੰਮ੍ਰਿਤਸਰ, ਊਸ਼ਾ ਰਾਣੀ ਐੱਸ.ਐੱਚ.ਓ. ਸਿਟੀ, ਰਾਜਵਿੰਦਰ ਕੌਰ ਸੀ.ਡੀ.ਪੀ.ਓ., ਸੋਸ਼ਲ ਮੀਡੀਆ ਸਟਾਰ ਪ੍ਰਭ ਸਿੰਘ, ਅਮਨਪ੍ਰੀਤ ਕੌਰ, ਸੰਤੋਸ਼ ਕੁਮਾਰ ਗੋਗੀ ਜਿਲਾ ਸਕੱਤਰ ਆਮ ਆਦਮੀ ਪਾਰਟੀ, ਰਘਬੀਰ ਕੌਰ ਹਲਕਾ ਕੁਆਰਡੀਨੇਟਰ ਆਮ ਆਦਮੀ ਪਾਰਟੀ, ਪ੍ਰਿਤਪਾਲ ਕੌਰ ਤੁੱਲੀ ਕੌਂਸਲਰ, ਗੁਰਪ੍ਰੀਤ ਕੌਰ ਜੰਡੂ ਮੌਜੂਦ ਰਹੇ। ਸਮਾਗਮ ਦੌਰਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਲੜਕੀਆਂ ਨੇ ਚਰਖਾ ਕੱਤ ਕੇ ਅਤੇ ਦੁੱਧ ਰਿੜਕ ਕੇ ਪੰਜਾਬ ਦੀ ਮਨਮੋਹਕ ਝਲਕ ਪੇਸ਼ ਕੀਤੀ। ਇਸ ਤੋਂ ਇਲਾਵਾ ਢੋਲ ਦੀ ਥਾਪ ਤੇ ਡੀ.ਜੇ. ਦੀ ਧੁੰਨ ਤੇ ਗਿੱਧਾ, ਬੋਲੀਆ, ਫਰੀ ਸਟਾਈਲ ਭੰਗੜੇ ਤੇ ਕੋਰੀਓਗ੍ਰਾਫੀ ਨਾਲ ਹਾਜਰੀਨ ਨੇ ਖੂਬ ਆਨੰਦ ਮਾਣਿਆ। ਮਹਿਮਾਨ ਮਹਿਲਾਵਾਂ ਨੇ ਵੀ ਸਾਉਣ ਦੀ ਪੀਂਘ ਝੂਟੀ, ਚਰਖਾ ਕੱਤਿਆ ਅਤੇ ਬੋਲੀਆਂ ਤੇ ਗਿੱਧਾ ਪਾ ਕੇ ਮਨ ਪ੍ਰਚਾਵਾ ਕੀਤਾ। ਪੰਜਾਬੀ ਗਾਇਕ ਰੋਬਿਨ ਰਾਜ, ਨਿਰਮਲਜੀਤ, ਗਾਇਕਾ ਸਰਬ ਜੀ, ਬਲਵਿੰਦਰ ਬਿੰਦਾ, ਕਮਲ ਕਟਾਣੀਆ ਨੇ ਪੰਜਾਬੀ ਲੋਕ ਗੀਤਾਂ ਨਾਲ ਪਤਵੰਤਿਆਂ ਨੂੰ ਝੂਮਣ ਲਾਈ ਰੱਖਿਆ। ਮੁੱਖ ਮਹਿਮਾਨ ਗੁਰਮੀਤ ਕੌਰ ਐਸ.ਪੀ.ਡੀ. ਨੇ ਆਪਣੇ ਸੰਬੋਧਨ ‘ਚ ਤੀਆਂ ਦੇ ਮੇਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਵਿਰਸਾ ਸਿਰਫ਼ ਗਿੱਧਾ, ਭੰਗੜਾ ਨਹੀਂ ਹੈ, ਸਗੋਂ ਪੰਜਾਬ ਦੀ ਰੂਹ ਪੰਜਾਬੀ ਸਭਿਆਚਾਰ ’ਚ ਵਸਦੀ ਹੈ। ਅੱਜ ਜਦੋਂ ਸਾਂਝੇ ਪਰਿਵਾਰ ਵਿਖਰ ਰਹੇ ਹਨ, ਟੈਕਨੌਲੋਜੀ ਨੇ ਰਿਸ਼ਤਿਆਂ ਤੋਂ ਮੋਹ ਭੰਗ ਕਰ ਦਿੱਤਾ ਹੈ। ਅਜਿਹੇ ਸਮੇਂ ਵਿਰਸੇ ਨੂੰ ਸੰਭਾਲਣ ਵਾਲੇ ਤਿਉਹਾਰ ਇਸੇ ਤਰ੍ਹਾਂ ਰੀਝਾਂ ਨਾਲ ਮਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਕੀਤੇ ਜਾ ਰਹੇ ਯਤਨ ਸ਼ਾਲਾਘਾਯੋਗ ਹਨ। ਪੰਜਾਬੀ ਵਿਰਸੇ ਨੂੰ ਸੁਰਜੀਤ ਰੱਖਣ ਲਈ ਅਜਿਹੇ ਸਮਾਗਮ ਜਾਰੀ ਰਹਿਣੇ ਚਾਹੀਦੇ ਹਨ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਦੀ ਵਿਸ਼ਵ ਵਿੱਚ ਵੱਖਰੀ ਪਛਾਣ ਬਣਾਉਣ ਵਿੱਚ ਇੱਥੋਂ ਦੇ ਪੁਰਾਤਨ ਸੱਭਿਆਚਾਰ ਦਾ ਵਿਸ਼ੇਸ਼ ਯੋਗਦਾਨ ਹੈ। ਜਰਨੈਲ ਨੰਗਲ ਚੇਅਰਮੈਨ ਇਮਪਰੂਵਮੈਂਟ ਟਰੱਸਟ ਅਤੇ ਸੰਤੋਸ਼ ਕੁਮਾਰ ਗੋਗੀ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਉਪਰਾਲੇ ਵੱਡੇ ਪੱਧਰ ’ਤੇ ਜਾਰੀ ਰਹਿਣੇ ਚਾਹੀਦੇ ਹਨ। ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਵੀ ਰਵਾਇਤੀ ਬੋਲੀਆਂ ਪਾ ਕੇ ਸਮਾਗਮ ਦੀ ਰੌਣਕ ਵਧਾਈ। ਪ੍ਰੋਗਰਾਮ ਦੌਰਾਨ ਰਵਾਇਤੀ ਪਕਵਾਨਾਂ ਦੇ ਸਟਾਲ ਵੀ ਲਗਾਏ ਗਏ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਸੈਂਟਰ ਸਟਾਫ ਮੈਡਮ ਤਨੂੰ, ਮੈਡਮ ਸਪਨਾ ਸ਼ਾਰਧਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਲਕਸ਼ਮੀ ਅਤੇ ਮੈਨੇਜਰ ਜਗਜੀਤ ਸੇਠ ਦਾ ਵਿਸ਼ੇਸ਼ ਯੋਗਦਾਨ ਹੈ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਸ਼ਾਇਰਾਨਾ ਅੰਦਾਜ ਵਿਚ ਬਖੂਬੀ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿੱਚ ਪਤਵੰਤਿਆਂ ਨੂੰ ਸਨਮਾਨਤ ਕੀਤਾ ਗਿਆ। ਮਹਿਮਾਨ ਔਰਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਫੁਲਕਾਰੀਆਂ ਭੇਂਟ ਕੀਤੀਆਂ ਗਈਆਂ। ਆਏ ਹੋਏ ਮਹਿਮਾਨਾਂ ਨੂੰ ਖੇਡਾਂ ਵੀ ਖਿਡਾਈਆਂ ਗਈਆਂ ਅਤੇ ਜੇਤੂਆਂ ਨੂੰ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਹਨੀ ਧਾਲੀਵਾਲ, ਬੰਟੀ ਵਾਲੀਆ ਸਿਟੀ ਪ੍ਰਧਾਨ ਕਾਂਗਰਸ, ਇੰਦਰਜੀਤ ਕਾਲੜਾ, ਗੁਰਦੀਪ ਸਿੰਘ ਤੁੱਲੀ, ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਗੁਰਦੀਪ ਤੁੱਲੀ, ਜਸ਼ਨ ਮਹਿਰਾ, ਹਰਚਰਨ ਭਾਰਤੀ, ਗੁਰਦੀਪ ਸਿੰਘ ਕੰਗ, ਸਾਹਿਬਜੀਤ ਸਾਬੀ, ਗੁਰਸ਼ਰਨ ਬਾਸੀ, ਮਨਦੀਪ ਬਾਸੀ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਕੁਲਦੀਪ ਜਸਪਾਲ, ਗੁਲਸ਼ਨ ਕਪੂਰ, ਡਾ: ਕੁਲਦੀਪ ਸਿੰਘ, ਰਵਿੰਦਰ ਸਿੰਘ ਰਾਏ, ਮਦਨ ਲਾਲ ਕੋਰੋਟਾਨੀਆ, ਪਰਮਜੀਤ ਰਾਏ, ਰਾਜਕੁਮਾਰ ਰਾਜਾ, ਸਤਨਾਮ ਸਿੰਘ, ਜੱਸੀ ਸਟੀਲ, ਰਾਜਕੁਮਾਰ ਕਨੌਜੀਆ,ਸ਼ੁਭਮ ਸ਼ਰਮਾ, ਸੁਰਜੀਤ ਸਿੰਘ ਬਾਹੜਾ, ਅਮਰਿੰਦਰ ਸੈਣੀ, ਸੈਂਟਰ ਦੀਆਂ ਵਿਦਿਆਰਥਣਾਂ ਮੋਨਿਕਾ, ਹਰਵਿੰਦਰ ਸਿੰਘ, ਵੰਸ਼ਿਕਾ, ਪ੍ਰਭਦੀਪ, ਸੁਰਖਾਬ, ਰਜਨੀ, ਨਵਜੋਤ ਕੌਰ, ਨਵਜੋਤ, ਨਵਜੋਤ ਕੌਰ, ਮੋਨਿਕਾ ਰਾਣੀ, ਪ੍ਰੀਆ, ਕਾਜਲ, ਕਸ਼ਮੀਰੋ, ਹਰਪ੍ਰੀਤ ਕੌਰ, ਸ਼ੁਪਿੰਦਰ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਖੁਸ਼ੀ, ਭਾਰਤੀ ਕੁਮਾਰੀ, ਭਾਰਤੀ, ਅੰਜਨਾ, ਮਨਜਿੰਦਰ ਕੌਰ, ਨੀਲਮ ਰਾਣੀ ਅਮਨਦੀਪ ਕੌਰ , ਕਾਜਲ ਗੁਪਤਾ, ਰੇਨੂੰ ਕੁਮਾਰੀ, ਹਰਜੀਤ, ਨੀਲਮ, ਰਿੰਕੀ, ਰਿਤੀਕਾ, ਨਿਡਰਪਾਲ, ਕਵਿਤਾ, ਸਿਮੀ, ਅਰਾਧਨਾ, ਮੁਸਕਾਨ, ਤਰਨਪ੍ਰੀਤ, ਕਾਂਤਾ, ਸੁਰਖਾਵ, ਪਾਇਲ, ਸਰਬਜੀਤ ਕੌਰ , ਨੀਲਮ ਰਾਣੀ, ਜਯੋਤੀ, ਭੁਪਿੰਦਰ ਕੌਰ, ਭਵਜੋਤ ਆਦਿ ਹਾਜ਼ਰ ਸਨ।
ਤਸਵੀਰ ਸਮੇਤ
ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਫਗਵਾੜਾ ਵਲੋਂ ਸਾਉਣ ਦਾ ਪ੍ਰਸਿੱਧ ਤੀਜ ਉਤਸਵ ‘ਮੇਲਾ ਤੀਆਂ ਦਾ’ ਸਥਾਨਕ ਪਲਾਹੀ ਰੋਡ ਸਥਿਤ ਆਰੀਆ ਆਈ.ਐਮ.ਟੀ ਕਾਲਜ ਦੇ ਵਿਹੜੇ ਵਿੱਚ ਹਰ ਸਾਲ ਦੀ ਤਰ੍ਹਾਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਗੁਰਮੀਤ ਕੌਰ ਐਸ.ਪੀ.ਡੀ. ਅਤੇ ਐੱਸ.ਪੀ.ਫਗਵਾੜਾ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਸੁਰਿੰਦਰ ਕੁਮਾਰੀ ਈ.ਓ. ਅੰਮ੍ਰਿਤਸਰ, ਊਸ਼ਾ ਰਾਣੀ ਐੱਸ.ਐੱਚ.ਓ. ਸਿਟੀ, ਰਾਜਵਿੰਦਰ ਕੌਰ ਸੀ.ਡੀ.ਪੀ.ਓ., ਸੋਸ਼ਲ ਮੀਡੀਆ ਸਟਾਰ ਪ੍ਰਭ ਸਿੰਘ, ਅਮਨਪ੍ਰੀਤ ਕੌਰ, ਸੰਤੋਸ਼ ਕੁਮਾਰ ਗੋਗੀ ਜਿਲਾ ਸਕੱਤਰ ਆਮ ਆਦਮੀ ਪਾਰਟੀ, ਰਘਬੀਰ ਕੌਰ ਹਲਕਾ ਕੁਆਰਡੀਨੇਟਰ ਆਮ ਆਦਮੀ ਪਾਰਟੀ, ਪ੍ਰਿਤਪਾਲ ਕੌਰ ਤੁੱਲੀ ਕੌਂਸਲਰ, ਗੁਰਪ੍ਰੀਤ ਕੌਰ ਜੰਡੂ ਮੌਜੂਦ ਰਹੇ। ਸਮਾਗਮ ਦੌਰਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਲੜਕੀਆਂ ਨੇ ਚਰਖਾ ਕੱਤ ਕੇ ਅਤੇ ਦੁੱਧ ਰਿੜਕ ਕੇ ਪੰਜਾਬ ਦੀ ਮਨਮੋਹਕ ਝਲਕ ਪੇਸ਼ ਕੀਤੀ। ਇਸ ਤੋਂ ਇਲਾਵਾ ਢੋਲ ਦੀ ਥਾਪ ਤੇ ਡੀ.ਜੇ. ਦੀ ਧੁੰਨ ਤੇ ਗਿੱਧਾ, ਬੋਲੀਆ, ਫਰੀ ਸਟਾਈਲ ਭੰਗੜੇ ਤੇ ਕੋਰੀਓਗ੍ਰਾਫੀ ਨਾਲ ਹਾਜਰੀਨ ਨੇ ਖੂਬ ਆਨੰਦ ਮਾਣਿਆ। ਮਹਿਮਾਨ ਮਹਿਲਾਵਾਂ ਨੇ ਵੀ ਸਾਉਣ ਦੀ ਪੀਂਘ ਝੂਟੀ, ਚਰਖਾ ਕੱਤਿਆ ਅਤੇ ਬੋਲੀਆਂ ਤੇ ਗਿੱਧਾ ਪਾ ਕੇ ਮਨ ਪ੍ਰਚਾਵਾ ਕੀਤਾ। ਪੰਜਾਬੀ ਗਾਇਕ ਰੋਬਿਨ ਰਾਜ, ਨਿਰਮਲਜੀਤ, ਗਾਇਕਾ ਸਰਬ ਜੀ, ਬਲਵਿੰਦਰ ਬਿੰਦਾ, ਕਮਲ ਕਟਾਣੀਆ ਨੇ ਪੰਜਾਬੀ ਲੋਕ ਗੀਤਾਂ ਨਾਲ ਪਤਵੰਤਿਆਂ ਨੂੰ ਝੂਮਣ ਲਾਈ ਰੱਖਿਆ। ਮੁੱਖ ਮਹਿਮਾਨ ਗੁਰਮੀਤ ਕੌਰ ਐਸ.ਪੀ.ਡੀ. ਨੇ ਆਪਣੇ ਸੰਬੋਧਨ ‘ਚ ਤੀਆਂ ਦੇ ਮੇਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਵਿਰਸਾ ਸਿਰਫ਼ ਗਿੱਧਾ, ਭੰਗੜਾ ਨਹੀਂ ਹੈ, ਸਗੋਂ ਪੰਜਾਬ ਦੀ ਰੂਹ ਪੰਜਾਬੀ ਸਭਿਆਚਾਰ ’ਚ ਵਸਦੀ ਹੈ। ਅੱਜ ਜਦੋਂ ਸਾਂਝੇ ਪਰਿਵਾਰ ਵਿਖਰ ਰਹੇ ਹਨ, ਟੈਕਨੌਲੋਜੀ ਨੇ ਰਿਸ਼ਤਿਆਂ ਤੋਂ ਮੋਹ ਭੰਗ ਕਰ ਦਿੱਤਾ ਹੈ। ਅਜਿਹੇ ਸਮੇਂ ਵਿਰਸੇ ਨੂੰ ਸੰਭਾਲਣ ਵਾਲੇ ਤਿਉਹਾਰ ਇਸੇ ਤਰ੍ਹਾਂ ਰੀਝਾਂ ਨਾਲ ਮਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਦੇ ਕੀਤੇ ਜਾ ਰਹੇ ਯਤਨ ਸ਼ਾਲਾਘਾਯੋਗ ਹਨ। ਪੰਜਾਬੀ ਵਿਰਸੇ ਨੂੰ ਸੁਰਜੀਤ ਰੱਖਣ ਲਈ ਅਜਿਹੇ ਸਮਾਗਮ ਜਾਰੀ ਰਹਿਣੇ ਚਾਹੀਦੇ ਹਨ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਦੀ ਵਿਸ਼ਵ ਵਿੱਚ ਵੱਖਰੀ ਪਛਾਣ ਬਣਾਉਣ ਵਿੱਚ ਇੱਥੋਂ ਦੇ ਪੁਰਾਤਨ ਸੱਭਿਆਚਾਰ ਦਾ ਵਿਸ਼ੇਸ਼ ਯੋਗਦਾਨ ਹੈ। ਜਰਨੈਲ ਨੰਗਲ ਚੇਅਰਮੈਨ ਇਮਪਰੂਵਮੈਂਟ ਟਰੱਸਟ ਅਤੇ ਸੰਤੋਸ਼ ਕੁਮਾਰ ਗੋਗੀ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਉਪਰਾਲੇ ਵੱਡੇ ਪੱਧਰ ’ਤੇ ਜਾਰੀ ਰਹਿਣੇ ਚਾਹੀਦੇ ਹਨ। ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਵੀ ਰਵਾਇਤੀ ਬੋਲੀਆਂ ਪਾ ਕੇ ਸਮਾਗਮ ਦੀ ਰੌਣਕ ਵਧਾਈ। ਪ੍ਰੋਗਰਾਮ ਦੌਰਾਨ ਰਵਾਇਤੀ ਪਕਵਾਨਾਂ ਦੇ ਸਟਾਲ ਵੀ ਲਗਾਏ ਗਏ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਸੈਂਟਰ ਸਟਾਫ ਮੈਡਮ ਤਨੂੰ, ਮੈਡਮ ਸਪਨਾ ਸ਼ਾਰਧਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਲਕਸ਼ਮੀ ਅਤੇ ਮੈਨੇਜਰ ਜਗਜੀਤ ਸੇਠ ਦਾ ਵਿਸ਼ੇਸ਼ ਯੋਗਦਾਨ ਹੈ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਸ਼ਾਇਰਾਨਾ ਅੰਦਾਜ ਵਿਚ ਬਖੂਬੀ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿੱਚ ਪਤਵੰਤਿਆਂ ਨੂੰ ਸਨਮਾਨਤ ਕੀਤਾ ਗਿਆ। ਮਹਿਮਾਨ ਔਰਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਨਾਲ ਫੁਲਕਾਰੀਆਂ ਭੇਂਟ ਕੀਤੀਆਂ ਗਈਆਂ। ਆਏ ਹੋਏ ਮਹਿਮਾਨਾਂ ਨੂੰ ਖੇਡਾਂ ਵੀ ਖਿਡਾਈਆਂ ਗਈਆਂ ਅਤੇ ਜੇਤੂਆਂ ਨੂੰ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਹਨੀ ਧਾਲੀਵਾਲ, ਬੰਟੀ ਵਾਲੀਆ ਸਿਟੀ ਪ੍ਰਧਾਨ ਕਾਂਗਰਸ, ਇੰਦਰਜੀਤ ਕਾਲੜਾ, ਗੁਰਦੀਪ ਸਿੰਘ ਤੁੱਲੀ, ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਗੁਰਦੀਪ ਤੁੱਲੀ, ਜਸ਼ਨ ਮਹਿਰਾ, ਹਰਚਰਨ ਭਾਰਤੀ, ਗੁਰਦੀਪ ਸਿੰਘ ਕੰਗ, ਸਾਹਿਬਜੀਤ ਸਾਬੀ, ਗੁਰਸ਼ਰਨ ਬਾਸੀ, ਮਨਦੀਪ ਬਾਸੀ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਕੁਲਦੀਪ ਜਸਪਾਲ, ਗੁਲਸ਼ਨ ਕਪੂਰ, ਡਾ: ਕੁਲਦੀਪ ਸਿੰਘ, ਰਵਿੰਦਰ ਸਿੰਘ ਰਾਏ, ਮਦਨ ਲਾਲ ਕੋਰੋਟਾਨੀਆ, ਪਰਮਜੀਤ ਰਾਏ, ਰਾਜਕੁਮਾਰ ਰਾਜਾ, ਸਤਨਾਮ ਸਿੰਘ, ਜੱਸੀ ਸਟੀਲ, ਰਾਜਕੁਮਾਰ ਕਨੌਜੀਆ,ਸ਼ੁਭਮ ਸ਼ਰਮਾ, ਸੁਰਜੀਤ ਸਿੰਘ ਬਾਹੜਾ, ਅਮਰਿੰਦਰ ਸੈਣੀ, ਸੈਂਟਰ ਦੀਆਂ ਵਿਦਿਆਰਥਣਾਂ ਮੋਨਿਕਾ, ਹਰਵਿੰਦਰ ਸਿੰਘ, ਵੰਸ਼ਿਕਾ, ਪ੍ਰਭਦੀਪ, ਸੁਰਖਾਬ, ਰਜਨੀ, ਨਵਜੋਤ ਕੌਰ, ਨਵਜੋਤ, ਨਵਜੋਤ ਕੌਰ, ਮੋਨਿਕਾ ਰਾਣੀ, ਪ੍ਰੀਆ, ਕਾਜਲ, ਕਸ਼ਮੀਰੋ, ਹਰਪ੍ਰੀਤ ਕੌਰ, ਸ਼ੁਪਿੰਦਰ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਖੁਸ਼ੀ, ਭਾਰਤੀ ਕੁਮਾਰੀ, ਭਾਰਤੀ, ਅੰਜਨਾ, ਮਨਜਿੰਦਰ ਕੌਰ, ਨੀਲਮ ਰਾਣੀ ਅਮਨਦੀਪ ਕੌਰ , ਕਾਜਲ ਗੁਪਤਾ, ਰੇਨੂੰ ਕੁਮਾਰੀ, ਹਰਜੀਤ, ਨੀਲਮ, ਰਿੰਕੀ, ਰਿਤੀਕਾ, ਨਿਡਰਪਾਲ, ਕਵਿਤਾ, ਸਿਮੀ, ਅਰਾਧਨਾ, ਮੁਸਕਾਨ, ਤਰਨਪ੍ਰੀਤ, ਕਾਂਤਾ, ਸੁਰਖਾਵ, ਪਾਇਲ, ਸਰਬਜੀਤ ਕੌਰ , ਨੀਲਮ ਰਾਣੀ, ਜਯੋਤੀ, ਭੁਪਿੰਦਰ ਕੌਰ, ਭਵਜੋਤ ਆਦਿ ਹਾਜ਼ਰ ਸਨ।ਤਸਵੀਰ ਸਮੇਤ