ਦੇਸ਼
ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਸਕੂਲ ਆਫ ਐਮੀਨੈਂਸ ਵਿਖੇ ਕੀਤਾ ਜੋਨਲ ਖੇਡਾਂ ਦਾ ਉਦਘਾਟਨ
* ਆਜਾਦੀ ਦਿਹਾੜੇ ਲਈ ਚਲ ਰਹੀ ਪਰੇਡ ਦੀ ਰਿਹਰਸਲ ਦਾ ਲਿਆ ਜਾਇਜਾ
ਫਗਵਾੜਾ 8 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ ਇੰਟਰਨੈਸ਼ਨਲ ਦੇ ਵਾਈਸ ਚੇਅਰਮੈਨ ਮਲਟੀਪਲ ਕਾਉਂਸਲ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪੀਡੀਜੀ 321-ਡੀ, ਨੇ ਫਗਵਾੜਾ ਦੇ ਪੁਰਾਣਾ ਡਾਕਖਾਨਾ ਰੋਡ ਸਥਿਤ ਸਰਕਾਰੀ ਸਕੂਲ ਆਫ ਐਮੀਨੈਂਸ ਵਿਖੇ ਆਯੋਜਿਤ ਜੋਨਲ ਟੂਰਨਾਮੈਂਟ ‘ਚ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ। ਉਹਨਾਂ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਅਤੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਇਸ ਦੇ ਨਾਲ ਹੀ ਉਹਨਾਂ ਨੇ ਕੌਮੀ ਆਜਾਦੀ ਦਿਵਸ ਪਰੇਡ ਦੀ ਚਲ ਰਹੀ ਰਿਹਰਸਲ ਦਾ ਜਾਇਜਾ ਲਿਆ ਅਤੇ ਐਨ.ਸੀ.ਸੀ. ਕੈਡਿਟਸ ਨਾਲ ਜਾਣ-ਪਛਾਣ ਕਰਦਿਆਂ ਉਹਨਾਂ ਨੂੰ ਸੁਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਲਾਇਨ ਬੱਚਾਜੀਵੀ ਨੇ ਐਨ.ਸੀ.ਸੀ. ਕੈਡਿਟਸ ਨੂੰ ਦੇਸ਼ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ ਲਈ ਪ੍ਰੇਰਿਆ ਅਤੇ ਕਿਹਾ ਕਿ ਜੋ ਆਜਾਦੀ ਸਾਡੇ ਪੁਰਖਿਆਂ ਨੇ ਆਪਣੀਆਂ ਜਿੰਦਗੀਆਂ ਵਾਰ ਕੇ ਹਾਸਲ ਕੀਤੀ ਹੈ, ਉਸਨੂੰ ਕਾਇਮ ਰੱਖਣਾ ਦੇਸ਼ ਦੇ ਨੌਜਵਾਨਾਂ ਦਾ ਫਰਜ਼ ਹੈ। ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲਾਇਨ ਦੀਪਕ ਸਹਿਗਲ ਤੋਂ ਇਲਾਵਾ ਸਕੂਲ ਸਟਾਫ ਅਤੇ ਐਨ.ਸੀ.ਸੀ. ਬਟਾਲੀਅਨ ਦੇ ਅਧਿਕਾਰੀ ਵੀ ਮੌਜੂਦ ਸਨ।
ਤਸਵੀਰ – ਫਗਵਾੜਾ ਦੇ ਸਕੂਲ ਆਫ ਐਮੀਨੈਂਸ ਵਿਖੇ ਪਰੇਡ ਦੀ ਰਿਹਰਸਲ ਦਾ ਜਾਇਜਾ ਲੈਣ ਮੌਕੇ ਕੈਡਿਟਸ ਦੇ ਨਾਲ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਹੋਰ।
ਲਾਇਨਜ ਇੰਟਰਨੈਸ਼ਨਲ ਦੇ ਵਾਈਸ ਚੇਅਰਮੈਨ ਮਲਟੀਪਲ ਕਾਉਂਸਲ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪੀਡੀਜੀ 321-ਡੀ, ਨੇ ਫਗਵਾੜਾ ਦੇ ਪੁਰਾਣਾ ਡਾਕਖਾਨਾ ਰੋਡ ਸਥਿਤ ਸਰਕਾਰੀ ਸਕੂਲ ਆਫ ਐਮੀਨੈਂਸ ਵਿਖੇ ਆਯੋਜਿਤ ਜੋਨਲ ਟੂਰਨਾਮੈਂਟ ‘ਚ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ। ਉਹਨਾਂ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਅਤੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਇਸ ਦੇ ਨਾਲ ਹੀ ਉਹਨਾਂ ਨੇ ਕੌਮੀ ਆਜਾਦੀ ਦਿਵਸ ਪਰੇਡ ਦੀ ਚਲ ਰਹੀ ਰਿਹਰਸਲ ਦਾ ਜਾਇਜਾ ਲਿਆ ਅਤੇ ਐਨ.ਸੀ.ਸੀ. ਕੈਡਿਟਸ ਨਾਲ ਜਾਣ-ਪਛਾਣ ਕਰਦਿਆਂ ਉਹਨਾਂ ਨੂੰ ਸੁਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਲਾਇਨ ਬੱਚਾਜੀਵੀ ਨੇ ਐਨ.ਸੀ.ਸੀ. ਕੈਡਿਟਸ ਨੂੰ ਦੇਸ਼ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ ਲਈ ਪ੍ਰੇਰਿਆ ਅਤੇ ਕਿਹਾ ਕਿ ਜੋ ਆਜਾਦੀ ਸਾਡੇ ਪੁਰਖਿਆਂ ਨੇ ਆਪਣੀਆਂ ਜਿੰਦਗੀਆਂ ਵਾਰ ਕੇ ਹਾਸਲ ਕੀਤੀ ਹੈ, ਉਸਨੂੰ ਕਾਇਮ ਰੱਖਣਾ ਦੇਸ਼ ਦੇ ਨੌਜਵਾਨਾਂ ਦਾ ਫਰਜ਼ ਹੈ। ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲਾਇਨ ਦੀਪਕ ਸਹਿਗਲ ਤੋਂ ਇਲਾਵਾ ਸਕੂਲ ਸਟਾਫ ਅਤੇ ਐਨ.ਸੀ.ਸੀ. ਬਟਾਲੀਅਨ ਦੇ ਅਧਿਕਾਰੀ ਵੀ ਮੌਜੂਦ ਸਨ।ਤਸਵੀਰ – ਫਗਵਾੜਾ ਦੇ ਸਕੂਲ ਆਫ ਐਮੀਨੈਂਸ ਵਿਖੇ ਪਰੇਡ ਦੀ ਰਿਹਰਸਲ ਦਾ ਜਾਇਜਾ ਲੈਣ ਮੌਕੇ ਕੈਡਿਟਸ ਦੇ ਨਾਲ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਅਤੇ ਹੋਰ।