ਸਥਾਨਕ ਖਬਰ
ਫਗਵਾੜਾ ਦੀਆਂ ਅਲਾਇੰਸ ਕਲੱਬਾਂ ਨੇ ਪੰਜ ਹਜਾਰ ਬੂਟੇ ਲਗਾਉਣ ਦਾ ਟੀਚਾ ਕੀਤਾ ਪੂਰਾ
* ਗ੍ਰੈਂਡ ਅੰਬੇਸਡਰ ਐਲੀ ਹੇਮੰਤ ਸ਼ਰਮਾ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ 12 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ 126-ਐਨ ਦੇ ਡਿਸਟ੍ਰਿਕਟ ਗਵਰਨਰ ਐਲੀ ਸੰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਗਵਾੜਾ ਦੀਆਂ ਪੰਜ ਅਲਾਇੰਸ ਕਲੱਬਾਂ ਨੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦੇਣ ਦੇ ਮਨੋਰਥ ਨਾਲ ਪੰਜ ਹਜਾਰ ਬੂਟੇ ਲਗਾਉਣ ਦਾ ਮਿੱਥਿਆ ਹੋਇਆ ਟੀਚਾ ਪੂਰਾ ਕਰ ਲਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਰਿਜਨ ਚੇਅਰਮੈਨ ਐਲੀ ਸਿੰਘ ਨੇ ਦੱਸਿਆ ਕਿ ਇਹ ਪੰਜ ਹਜਾਰ ਬੂਟੇ ਅਲਾਇੰਜ ਕਲੱਬ ਫਗਵਾੜਾ ਤੋਂ ਇਲਾਵਾ ਚਾਰ ਲੇਡੀ ਟੀਚਰਸ ਕਲੱਬਾਂ, ਜਿਹਨਾਂ ‘ਚ ਅਲਾਇੰਸ ਕਲੱਬ ਪ੍ਰਕਿ੍ਰਤੀ, ਅਲਾਇੰਸ ਕਲੱਬ ਗਿਤਾਂਸ਼ੂ, ਅਲਾਇੰਸ ਕਲੱਬ ਨੱਵਿਆ ਅਤੇ ਅਲਾਇੰਸ ਕਲੱਬ ਵਿਸ਼ਵ ਸ਼ਾਮਲ ਹਨ, ਇਹਨਾਂ ਦੇ ਸਾਂਝੇ ਉਪਰਾਲੇ ਸਦਕਾ 17 ਜੁਲਾਈ ਤੋਂ 7 ਅਗਸਤ ਤੱਕ ਫਗਵਾੜਾ ਦੀਆਂ ਵੱਖ-ਵੱਖ ਜਨਤਕ ਥਾਵਾਂ, ਪਾਰਕਾਂ, ਵਿਦਿੱਅਕ ਅਦਾਰਿਆਂ ਆਦਿ ‘ਚ ਲਗਾਏ ਗਏ ਹਨ। ਇਸ ਮੁਹਿਮ ਦੌਰਾਨ ਅਲਾਇੰਸ ਇੰਟਰਨੈਸ਼ਨਲ ਦੇ ਗ੍ਰੈਂਡ ਅੰਬੇਸਡਰ ਐਲੀ ਹੇਮੰਤ ਸ਼ਰਮਾ ਅਤੇ ਵਾਇਸ ਡਿਸਟ੍ਰਿਕਟ ਗਵਰਨਰ-2 ਐਲੀ ਪਦਮ ਲਾਲ, ਪੀ.ਡੀ.ਜੀ. ਐਲੀ ਆਰ. ਐਲ. ਪਰਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਕਲੱਬਾਂ ਦੇ ਸਮੂਹਿਕ ਉਪਰਾਲੇ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਧਰਤੀ ਦੇ ਬਦਲਦੇ ਮੌਸਮ ਚੱਕਰ ਅੱਤੇ ਵੱਧਦੇ ਤਾਪ ਲਈ ਵਿਗੜਦਾ ਵਾਤਾਵਰਣ ਜਿੰਮੇਵਾਰ ਹੈ। ਜਿਸਦੀ ਮੁੱਖ ਵਜ੍ਹਾ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੈ। ਇਸ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਇਹ ਮੁਹਿਮ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਇਸ ਮੌਕੇ ਅਲਾਇੰਸ ਪ੍ਰਧਾਨ ਐਲੀ ਇੰਦਰਜੀਤ ਸਿੰਘ, ਸਕੱਤਰ ਸੁਖਬੀਰ ਸਿੰਘ, ਖਜਾਨਚੀ ਮਨੋਜ ਕੁਮਾਰ, ਪੀ.ਆਰ.ਓ. ਮਨੋਜ ਚੰਦੇਲ, ਐਲੀ ਜੀਵਨ ਕੁਮਾਰ, ਐਲੀ ਸੁਸ਼ੀਲ ਸ਼ਰਮਾ, ਬਲਵਿੰਦਰ ਸਿੰਘ ਅਤੇ ਪਿ੍ਰੰਸੀਪਲ ਸਕੱਤਰ ਐਲੀ ਰਵੀ ਮੰਗਲ ਸਮੇਤ ਅਲਾਇੰਸ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹਾਜਰ ਸਨ।
ਤਸਵੀਰ ਸਮੇਤ।
ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ 126-ਐਨ ਦੇ ਡਿਸਟ੍ਰਿਕਟ ਗਵਰਨਰ ਐਲੀ ਸੰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਗਵਾੜਾ ਦੀਆਂ ਪੰਜ ਅਲਾਇੰਸ ਕਲੱਬਾਂ ਨੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦੇਣ ਦੇ ਮਨੋਰਥ ਨਾਲ ਪੰਜ ਹਜਾਰ ਬੂਟੇ ਲਗਾਉਣ ਦਾ ਮਿੱਥਿਆ ਹੋਇਆ ਟੀਚਾ ਪੂਰਾ ਕਰ ਲਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਰਿਜਨ ਚੇਅਰਮੈਨ ਐਲੀ ਸਿੰਘ ਨੇ ਦੱਸਿਆ ਕਿ ਇਹ ਪੰਜ ਹਜਾਰ ਬੂਟੇ ਅਲਾਇੰਜ ਕਲੱਬ ਫਗਵਾੜਾ ਤੋਂ ਇਲਾਵਾ ਚਾਰ ਲੇਡੀ ਟੀਚਰਸ ਕਲੱਬਾਂ, ਜਿਹਨਾਂ ‘ਚ ਅਲਾਇੰਸ ਕਲੱਬ ਪ੍ਰਕਿ੍ਰਤੀ, ਅਲਾਇੰਸ ਕਲੱਬ ਗਿਤਾਂਸ਼ੂ, ਅਲਾਇੰਸ ਕਲੱਬ ਨੱਵਿਆ ਅਤੇ ਅਲਾਇੰਸ ਕਲੱਬ ਵਿਸ਼ਵ ਸ਼ਾਮਲ ਹਨ, ਇਹਨਾਂ ਦੇ ਸਾਂਝੇ ਉਪਰਾਲੇ ਸਦਕਾ 17 ਜੁਲਾਈ ਤੋਂ 7 ਅਗਸਤ ਤੱਕ ਫਗਵਾੜਾ ਦੀਆਂ ਵੱਖ-ਵੱਖ ਜਨਤਕ ਥਾਵਾਂ, ਪਾਰਕਾਂ, ਵਿਦਿੱਅਕ ਅਦਾਰਿਆਂ ਆਦਿ ‘ਚ ਲਗਾਏ ਗਏ ਹਨ। ਇਸ ਮੁਹਿਮ ਦੌਰਾਨ ਅਲਾਇੰਸ ਇੰਟਰਨੈਸ਼ਨਲ ਦੇ ਗ੍ਰੈਂਡ ਅੰਬੇਸਡਰ ਐਲੀ ਹੇਮੰਤ ਸ਼ਰਮਾ ਅਤੇ ਵਾਇਸ ਡਿਸਟ੍ਰਿਕਟ ਗਵਰਨਰ-2 ਐਲੀ ਪਦਮ ਲਾਲ, ਪੀ.ਡੀ.ਜੀ. ਐਲੀ ਆਰ. ਐਲ. ਪਰਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਕਲੱਬਾਂ ਦੇ ਸਮੂਹਿਕ ਉਪਰਾਲੇ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਧਰਤੀ ਦੇ ਬਦਲਦੇ ਮੌਸਮ ਚੱਕਰ ਅੱਤੇ ਵੱਧਦੇ ਤਾਪ ਲਈ ਵਿਗੜਦਾ ਵਾਤਾਵਰਣ ਜਿੰਮੇਵਾਰ ਹੈ। ਜਿਸਦੀ ਮੁੱਖ ਵਜ੍ਹਾ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੈ। ਇਸ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਇਹ ਮੁਹਿਮ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਇਸ ਮੌਕੇ ਅਲਾਇੰਸ ਪ੍ਰਧਾਨ ਐਲੀ ਇੰਦਰਜੀਤ ਸਿੰਘ, ਸਕੱਤਰ ਸੁਖਬੀਰ ਸਿੰਘ, ਖਜਾਨਚੀ ਮਨੋਜ ਕੁਮਾਰ, ਪੀ.ਆਰ.ਓ. ਮਨੋਜ ਚੰਦੇਲ, ਐਲੀ ਜੀਵਨ ਕੁਮਾਰ, ਐਲੀ ਸੁਸ਼ੀਲ ਸ਼ਰਮਾ, ਬਲਵਿੰਦਰ ਸਿੰਘ ਅਤੇ ਪਿ੍ਰੰਸੀਪਲ ਸਕੱਤਰ ਐਲੀ ਰਵੀ ਮੰਗਲ ਸਮੇਤ ਅਲਾਇੰਸ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹਾਜਰ ਸਨ।ਤਸਵੀਰ ਸਮੇਤ।