ਧਰਮ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ – ਅਰੁਣ ਖੋਸਲਾ
* ਅਸ਼ੀਸ਼ ਕੰਟੀਨੈਂਟਲ ਵਿਖੇ ਹੋਈ ਹਿੰਦੂ ਜੱਥੇਬੰਦੀਆਂ ਦੀ ਮੀਟਿੰਗ
ਫਗਵਾੜਾ 13 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਿਤੀ ਵਲੋਂ 14 ਅਗਸਤ ਨੂੰ ਹਰ ਸਾਲ ਦੀ ਤਰ੍ਹਾਂ ਸਜਾਈ ਜਾ ਰਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਇਕ ਮੀਟਿੰਗ ਸੰਮਤੀ ਦੇ ਪ੍ਰਧਾਨ ਅਰੁਣ ਖੋਸਲਾ ਦੀ ਅਗਵਾਈ ਹੇਠ ਸਥਾਨਕ ਜੀਟੀ ਰੋਡ ਸਥਿਤ ਹੋਟਲ ਅਸ਼ੀਸ਼ ਕੰਟੀਨੈਂਟਲ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਉਪਰੰਤ ਸੰਮਤੀ ਪ੍ਰਧਾਨ ਅਰੁਣ ਖੋਸਲਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਇਹ ਸ਼ੋਭਾ ਯਾਤਰਾ ਵੀਰਵਾਰ, 14 ਅਗਸਤ ਨੂੰ ਮੋਨੀ ਬਾਬਾ ਮੰਦਿਰ ਪੁਰਾਣੀ ਦਾਣਾ ਮੰਡੀ ਤੋਂ ਦੁਪਹਿਰ 3 ਵਜੇ ਧਾਰਮਿਕ ਰਸਮਾਂ ਦੇ ਨਾਲ ਸ਼ੁਰੂ ਹੋਵੇਗੀ। ਸ਼ੋਭਾ ਯਾਤਰਾ ਦਾ ਸਵਾਗਤ ਗੁਰੂ ਹਰਗੋਬਿੰਦ ਨਗਰ, ਮੰਡੀ ਰੋਡ, ਗੁੜ ਮੰਡੀ ਰੋਡ, ਗਾਂਧੀ ਚੌਕ, ਬਾਂਸਾਵਾਲਾ ਬਾਜ਼ਾਰ, ਗਊਸ਼ਾਲਾ ਰੋਡ, ਸਰਾਏ ਰੋਡ ਵਿਖੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਅਤੇ ਵੱਖ-ਵੱਖ ਪਕਵਾਨਾ ਦੇ ਲੰਗਰਾਂ ਨਾਲ ਕੀਤਾ ਜਾਵੇਗਾ। ਸ਼ੋਭਾ ਯਾਤਰਾ ਸ਼ਹਿਰ ਦੀ ਪਰਿਕ੍ਰਮਾ ਕਰਦਿਆਂ ਵਾਪਸ ਮੌਨੀ ਬਾਬਾ ਮੰਦਿਰ ਵਿਖੇ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਵਿੱਚ ਹਰ ਸਾਲ ਦੀ ਤਰ੍ਹਾਂ ਬੈਂਡ, ਢੋਲ, ਨਾਗੜੇ ਅਤੇ ਫਗਵਾੜਾ ਤੋਂ ਇਲਾਵਾ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੀਆਂ ਸ਼੍ਰੀ ਰਾਧਾ ਕ੍ਰਿਸ਼ਨ ਨਾਲ ਸਬੰਧਤ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਗਾਂਧੀ ਚੌਕ ਵਿਖੇ ਪੰਜਾਬ ਪੁਲਿਸ ਵੱਲੋਂ ਠਾਕੁਰ ਜੀ ਨੂੰ ਸਲਾਮੀ ਦਿੱਤੀ ਜਾਵੇਗੀ। ਉਹਨਾਂ ਫਗਵਾੜਾ ਦੀ ਸਮੂਹ ਧਰਮ ਪ੍ਰੇਮੀ ਜਨਤਾ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸ਼ੋਭਾ ਯਾਤਰਾ ‘ਚ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਸ਼੍ਰੀ ਰਾਧਾ-ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਮਨੀਸ਼ ਸੂਦ, ਰਾਜੀਵ ਚਹਿਲ ਰਾਜੂ, ਅਜੇ ਮਹਿਤਾ, ਰੋਹਿਤ ਕੁਮਾਰ, ਹਿਮਾਂਸ਼ੂ, ਰਜਨੀਸ਼ ਪਸਰੀਚਾ, ਅਮਿਤ ਵਰਮਾ, ਰਮਨ ਨਹਿਰਾ, ਸ਼ਿਵ ਕਨੌਜੀਆ, ਵਿਨੋਦ ਸੂਦ, ਦੀਪਕ ਖੋਸਲਾ, ਪ੍ਰਦੀਪ ਆਹੂਜਾ, ਰਾਜਨ ਅਰੋੜਾ ਆਦਿ ਹਾਜਰ ਸਨ।
ਤਸਵੀਰ ਕੈਪਸ਼ਨ- ਫਗਵਾੜਾ ਵਿਖੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਦੇ ਪ੍ਰਧਾਨ ਅਰੁਣ ਖੋਸਲਾ ਅਤੇ ਹੋਰ।
ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਿਤੀ ਵਲੋਂ 14 ਅਗਸਤ ਨੂੰ ਹਰ ਸਾਲ ਦੀ ਤਰ੍ਹਾਂ ਸਜਾਈ ਜਾ ਰਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਇਕ ਮੀਟਿੰਗ ਸੰਮਤੀ ਦੇ ਪ੍ਰਧਾਨ ਅਰੁਣ ਖੋਸਲਾ ਦੀ ਅਗਵਾਈ ਹੇਠ ਸਥਾਨਕ ਜੀਟੀ ਰੋਡ ਸਥਿਤ ਹੋਟਲ ਅਸ਼ੀਸ਼ ਕੰਟੀਨੈਂਟਲ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਉਪਰੰਤ ਸੰਮਤੀ ਪ੍ਰਧਾਨ ਅਰੁਣ ਖੋਸਲਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਇਹ ਸ਼ੋਭਾ ਯਾਤਰਾ ਵੀਰਵਾਰ, 14 ਅਗਸਤ ਨੂੰ ਮੋਨੀ ਬਾਬਾ ਮੰਦਿਰ ਪੁਰਾਣੀ ਦਾਣਾ ਮੰਡੀ ਤੋਂ ਦੁਪਹਿਰ 3 ਵਜੇ ਧਾਰਮਿਕ ਰਸਮਾਂ ਦੇ ਨਾਲ ਸ਼ੁਰੂ ਹੋਵੇਗੀ। ਸ਼ੋਭਾ ਯਾਤਰਾ ਦਾ ਸਵਾਗਤ ਗੁਰੂ ਹਰਗੋਬਿੰਦ ਨਗਰ, ਮੰਡੀ ਰੋਡ, ਗੁੜ ਮੰਡੀ ਰੋਡ, ਗਾਂਧੀ ਚੌਕ, ਬਾਂਸਾਵਾਲਾ ਬਾਜ਼ਾਰ, ਗਊਸ਼ਾਲਾ ਰੋਡ, ਸਰਾਏ ਰੋਡ ਵਿਖੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਅਤੇ ਵੱਖ-ਵੱਖ ਪਕਵਾਨਾ ਦੇ ਲੰਗਰਾਂ ਨਾਲ ਕੀਤਾ ਜਾਵੇਗਾ। ਸ਼ੋਭਾ ਯਾਤਰਾ ਸ਼ਹਿਰ ਦੀ ਪਰਿਕ੍ਰਮਾ ਕਰਦਿਆਂ ਵਾਪਸ ਮੌਨੀ ਬਾਬਾ ਮੰਦਿਰ ਵਿਖੇ ਸਮਾਪਤ ਹੋਵੇਗੀ। ਸ਼ੋਭਾ ਯਾਤਰਾ ਵਿੱਚ ਹਰ ਸਾਲ ਦੀ ਤਰ੍ਹਾਂ ਬੈਂਡ, ਢੋਲ, ਨਾਗੜੇ ਅਤੇ ਫਗਵਾੜਾ ਤੋਂ ਇਲਾਵਾ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੀਆਂ ਸ਼੍ਰੀ ਰਾਧਾ ਕ੍ਰਿਸ਼ਨ ਨਾਲ ਸਬੰਧਤ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਗਾਂਧੀ ਚੌਕ ਵਿਖੇ ਪੰਜਾਬ ਪੁਲਿਸ ਵੱਲੋਂ ਠਾਕੁਰ ਜੀ ਨੂੰ ਸਲਾਮੀ ਦਿੱਤੀ ਜਾਵੇਗੀ। ਉਹਨਾਂ ਫਗਵਾੜਾ ਦੀ ਸਮੂਹ ਧਰਮ ਪ੍ਰੇਮੀ ਜਨਤਾ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸ਼ੋਭਾ ਯਾਤਰਾ ‘ਚ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਸ਼੍ਰੀ ਰਾਧਾ-ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਮਨੀਸ਼ ਸੂਦ, ਰਾਜੀਵ ਚਹਿਲ ਰਾਜੂ, ਅਜੇ ਮਹਿਤਾ, ਰੋਹਿਤ ਕੁਮਾਰ, ਹਿਮਾਂਸ਼ੂ, ਰਜਨੀਸ਼ ਪਸਰੀਚਾ, ਅਮਿਤ ਵਰਮਾ, ਰਮਨ ਨਹਿਰਾ, ਸ਼ਿਵ ਕਨੌਜੀਆ, ਵਿਨੋਦ ਸੂਦ, ਦੀਪਕ ਖੋਸਲਾ, ਪ੍ਰਦੀਪ ਆਹੂਜਾ, ਰਾਜਨ ਅਰੋੜਾ ਆਦਿ ਹਾਜਰ ਸਨ।ਤਸਵੀਰ ਕੈਪਸ਼ਨ- ਫਗਵਾੜਾ ਵਿਖੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਦੇ ਪ੍ਰਧਾਨ ਅਰੁਣ ਖੋਸਲਾ ਅਤੇ ਹੋਰ।