ਪ੍ਰਮੁੱਖ ਖਬਰਾਂ
ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਵਿੱਚ ‘ਤੀਆਂ ਦੇ ਮੇਲੇ’ ਦੌਰਾਨ ਸ਼੍ਰੀਮਤੀ ਬਲਜੀਤ ਕੌਰ (ਬਾਕਸਰ ਪੰਜਾਬ ਪੁਲਿਸਦਾ ਕੀਤਾ ਸਨਮਾਨ।

ਫਗਵਾੜਾ-14ਅਗਸਤ:(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
) ਕਮਲਾ ਨਹਿਰੂ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਸ੍ਰੀ ਧੀਰਜ ਸਰਦਾਨਾ, ਜਨਰਲ ਸਕੱਤਰ ਸ੍ਰੀ ਰਮੇਸ਼ ਜੈਨ ਅਤੇ ਪ੍ਰਿੰਸੀਪਲ ਡਾਃ ਸਵਿੰਦਰ ਪਾਲ ਦੀ ਸੁਯੋਗ ਅਗਵਾਈ ਅਧੀਨ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ‘ਤੀਆਂ ਦਾ ਮੇਲਾ’ ਮਨਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਕਮਲਾ ਨਹਿਰੂ ਕਾਲਜ ਦੇ ਪੁਰਾਣੇ ਵਿਦਿਆਰਥੀ ਸ਼੍ਰੀਮਤੀ ਬਲਜੀਤ ਕੌਰ (ਬਾਕਸਰ ਪੰਜਾਬ ਪੁਲਿਸ ) ਹੈੱਡ ਕਾਂਸਟੇਬਲ ਪੀਏਪੀ ਸਪੋਰਟਸ ਵਿੰਗ ਸਨ। ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ, ਮੈਨੇਜਮੈਂਟ ਮੈਂਬਰ ਸ੍ਰੀਮਤੀ ਪੂਨਮ ਪੁਰੀ, ਸ੍ਰੀਮਤੀ ਦਲਜੀਤ ਕੌਰ ਚਾਨਾ, ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਅਤੇ ਸ੍ਰੀਮਤੀ ਪੁਸ਼ਪਾ ਇਸ ਮੇਲੇ ਦੇ ਵਿਸ਼ੇਸ਼ ਮਹਿਮਾਨ ਸਨ ਜਿਨ੍ਹਾਂ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਮੋਹਨ ਲਾਲ ਉੱਪਲ ਡੀ ਏ ਵੀ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕਿਰਨਜੀਤ ਰੰਧਾਵਾ, ਸਃ ਜਸਵੀਰ ਸਿੰਘ ਕੋਚ ਅਤੇ ਸਃ ਗੁਰਇਕਬਾਲ ਸਿੰਘ ਵੀ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਬਲਜੀਤ ਕੌਰ ਵੱਲੋਂ ਵੀਅਤਨਾਮ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਦੀ ਬੇਮਿਸਾਲ ਪ੍ਰਾਪਤੀ ਲਈ ਕਾਲਜ ਪਰਿਵਾਰ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੋਚ ਸਃ ਜਸਵੀਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਗੇਮਾਂ, ਮਹਿੰਦੀ, ਨੇਲ ਆਰਟ ਅਤੇ ਮਨਿਆਰੀ ਦੇ ਨਾਲ ਨਾਲ ਰਿਵਾਜ਼ ਬੁਟੀਕ ਲੁਧਿਆਣਾ ਵੱਲੋਂ ਲਗਾਇਆ ਸੂਟਾਂ ਦਾ ਸਟਾਲ ਵਿਦਿਆਰਥਣਾਂ ਨੂੰ ਆਪਣੇ ਵੱਲ ਖਿੱਚ ਰਹੇ ਸਨ। ਮਹਿਮਾਨਾਂ ਨੂੰ ਫੁਲਕਾਰੀ ਦੀ ਛਾਂ ਹੇਠ ਆਡੀਟੋਰੀਅਮ ਵਿੱਚ ਲਿਜਾਇਆ ਗਿਆ ਜਿੱਥੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਵਿਦਿਆਰਥੀਆਂ ਦੁਆਰਾ ਪੇਸ਼ ਕੀਤੀਆਂ ਗਈਆਂ ਕੋਰੀਓਗ੍ਰਾਫੀ, ਸਕਿੱਟ, ਲੋਕਗੀਤ, ਲੁੱਡੀ, ਗਿੱਧਾ ਅਤੇ ਬਾਜੀਗਰਨੀਆਂ ਦੇ ਹਾਸ ਭਰਪੂਰ ਨਾਚ ਨੇ ਸਾਰਿਆਂ ਨੂੰ ਆਨੰਦ ਮਗਨ ਕਰ ਦਿੱਤਾ। ਇਸ ਮੌਕੇ 800 ਦੇ ਲਗਭਗ ਵਿਦਿਆਰਥੀ ਹਾਜ਼ਰ ਸਨ। ਵਿਸ਼ੇਸ਼ ਮਹਿਮਾਨ ਸ੍ਰੀਮਤੀ ਦਲਜੀਤ ਕੌਰ ਚਾਨਾ ਨੇ ਕਾਲਜ ਵਿਚਲੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਕਾਮਯਾਬ ਹੋਣ ਲਈ ਸੁਪਨੇ ਦੇਖਣ ਅਤੇ ਪੱਕੇ ਇਰਾਦੇ ਨਾਲ਼ ਇਨ੍ਹਾਂ ਨੂੰ ਪੂਰੇ ਕਰਨ ਦਾ ਸੰਦੇਸ਼ ਦਿੱਤਾ। ਬਲਜੀਤ ਕੌਰ ਨੇ ਵੀ ਕਾਲਜ ਵਿਚਲੀਆਂ ਯਾਦਾਂ ਸਾਂਝੀਆਂ ਕਰਦਿਆਂ ਕਾਲਜ ਮੈਨੇਜਮੈਂਟ, ਪ੍ਰਿੰਸੀਪਲ ਮੈਡਮ, ਪੰਜਾਬੀ ਵਿਭਾਗ ਅਤੇ ਕੋਚ ਸਃ ਜਸਵੀਰ ਸਿੰਘ ਦਾ ਧੰਨਵਾਦ ਕੀਤਾ। ਅਧਿਆਪਕ ਵਤਨਦੀਪ ਕੌਰ ਅਤੇ ਵਿਦਿਆਰਥਣ ਪਲਕ ਨੇ ‘ਸ਼ੌਂਕਣ ਮੇਲੇ ਦੀ’ ਖਿਤਾਬ ਹਾਸਲ ਕੀਤਾ। ਸਃ ਹਰਜਿੰਦਰ ਸਿੰਘ ਅਤੇ ਮੈਡਮ ਵਤਨਦੀਪ ਕੌਰ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਮੁਟਿਆਰਾਂ ਮੇਲੇ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੀਆਂ ਸਨ। ਪ੍ਰਿੰਸੀਪਲ ਡਾਃ ਸਵਿੰਦਰ ਪਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਨਾਲ਼ ਜੁੜ ਕੇ ਆਪਣੇ ਅਲੋਪ ਹੋ ਰਹੇ ਅਮੀਰ ਵਿਰਸੇ ਨੂੰ ਮੁੜ ਸੁਰਜੀਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਡਾ. ਰੁਮਿੰਦਰ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਆਯੋਜਕ ਟੀਮ ਨੂੰ ਮੇਲੇ ਦੀ ਸਫਲਤਾ ਲਈ ਵਧਾਈ ਦਿੱਤੀ।