ਦੇਸ਼

ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਧੂਮਧਾਮ ਦੇ ਨਾਲ ਮਨਾਇਆ ਸੁਤੰਤਰਤਾ ਦਿਵਸ

ਸਵਾਮੀ ਵਿਵੇਕਾਨੰਦ ਪਾਰਕ 'ਚ ਲਹਿਰਾਇਆ ਕੌਮੀ ਤਿਰੰਗਾ

ਫਗਵਾੜਾ 16 ਅਗਸਤ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)       ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਹਾਸਿਲ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵਲੋਂ ਦੇਸ਼ ਦਾ 79ਵਾਂ ਸੁਤੰਤਰਤਾ ਦਿਵਸ ਸਵਾਮੀ ਵਿਵੇਕਾਨੰਦ ਪਾਰਕ ਚਾਹਲ ਨਗਰ ਫਗਵਾੜਾ ਵਿਖੇ ਲਾਇਨਜ਼ ਪ੍ਰਧਾਨ ਅਮਨ ਤਨੇਜਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਰਾਸ਼ਟਰੀ ਗਾਨ ਗਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰਿਜਨ ਚੇਅਰਮੈਨ ਲਾਇਨ ਅਜੈ ਭਗਤ ਨੇ ਸਮੂਹ ਕਲੱਬ ਮੈਂਬਰਾਂ ਅਤੇ ਪਤਵੰਤਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ 15 ਅਗਸਤ ਜਿੱਥੇ ਖੁਸ਼ੀ ਪ੍ਰਗਟਾਉਣ ਦਾ ਦਿਨ ਹੈ, ਉੱਥੇ ਹੀ ਆਜਾਦੀ ਦੀ ਲੜਾਈ ‘ਚ ਸ਼ਹੀਦ ਹੋਏ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਵੀ ਹੈ | ਲਾਇਨ ਵਿਪਨ ਹਾਂਡਾ ਨੇ ਕਿਹਾ ਕਿ ਜਿਨ੍ਹਾਂ ਮਹਾਨ ਯੋਧਿਆਂ ਨੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕੀਤਾ ਅਤੇ ਹੱਸਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ, ਉਹਨਾਂ ਦੇ ਪ੍ਰਤੀ ਸਾਨੂੰ ਹਮੇਸ਼ਾ ਸਤਿਕਾਰ ਦਾ ਭਾਵ ਰੱਖਣਾ ਚਾਹੀਦਾ ਹੈ | ਕਿਉਂਕਿ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਹੀ ਅੱਜ ਅਸੀਂ ਆਜਾਦੀ ਦੀ ਖੁੱਲ੍ਹੀ ਹਵਾ ‘ਚ ਸਾਹ ਲੈ ਰਹੇ ਹਾਂ | ਆਜ਼ਾਦੀ ਦਿਵਸ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ | ਸ਼ਾਮ ਨੂੰ  ਪੂਰੇ ਸਤਿਕਾਰ ਦੇ ਨਾਲ ਕੌਮੀ ਤਿਰੰਗੇ ਨੂੰ  ਉਤਾਰਿਆ ਗਿਆ | ਕਲੱਬ ਮੈਂਬਰਾਂ ਨੇ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਕੱਠੇ ਚਾਹ ਪਾਣੀ ਪੀਤਾ | ਇਸ ਮੌਕੇ ਲਾਇਨ ਰਾਜਨ ਧਵਨ, ਰਾਜੀਵ ਮਹਿਰਾ, ਵਰਿੰਦਰ ਗੁਪਤਾ, ਸੁਨੀਲ ਬੇਦੀ, ਰਣਜੀਤ ਮਲ੍ਹਣ, ਕਿ੍ਸ਼ਨ ਲਾਲ, ਨਰੇਸ਼ ਚਾਵਲਾ, ਅਸ਼ੋਕ ਮਹਿਰਾ, ਅਜੇ ਹਾਂਡਾ ਤੇ ਰਿਸ਼ੀ ਹਾਂਡਾ ਆਦਿ ਹਾਜ਼ਰ ਸਨ |
ਤਸਵੀਰ ਸਮੇਤ |

Related Articles

Leave a Reply

Your email address will not be published. Required fields are marked *

Back to top button