ਸਥਾਨਕ ਖਬਰ

ਸੰਤ ਨਿਰੰਕਾਰੀ ਮਿਸ਼ਨ ਫਗਵਾੜਾ ਬ੍ਰਾਂਚ ਵਖੇ ‘ਵਨਨੈਸ ਵਨ’ ਮੁਹਿਮ ਅਧੀਨ ਲਾਏ ਬੂਟੇ

ਸੇਵਾ ਸਿਰਫ਼ ਫਰਜ਼ ਨਹੀਂ, ਸਗੋਂ ਇੱਕ ਸਾਧਨਾ ਵੀ ਹੈ - ਜੋਗਿੰਦਰ ਸੁਖੀਜਾ

ਫਗਵਾੜਾ 18 ਅਗਸਤ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਉਲੀਕੇ ‘ਵਨਨੈਸ ਵਨ’ ਪ੍ਰੋਜੈਕਟ ਦੇ ਪੰਜਵੇਂ ਪੜਾਅ ਤਹਿਤ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਫਗਵਾੜਾ ਦੇ ਸੇਵਾਦਲ ਅਤੇ ਸਾਧ ਸੰਗਤ ਨੇ ਸੰਚਾਲਕ ਜਰਨੈਲ ਸਿੰਘ ਦੀ ਅਗਵਾਈ ਹੇਠ ਬੂਟੇ ਲਗਾਏ ਅਤੇ ਸਵੱਛਤਾ ਲਈ ਸਾਫ-ਸਫਾਈ ਕੀਤੀ। ਇਸ ਦੌਰਾਨ ਫਗਵਾੜਾ ਬ੍ਰਾਂਚ ਦੇ ਸੰਯੋਜਕ ਮਲਕੀਤ ਚੰਦ ਨੇ ਦੱਸਿਆ ਕਿ ਮਾਤਾ ਸੁਦੀਕਸ਼ਾ ਜੀ ਅਤੇ ਰਾਜਪਿਤਾ ਰਮਿਤ ਜੀ ਦੇ ਅਸ਼ੀਰਵਾਦ ਨਾਲ ਦੇਸ਼ ਭਰ ਦੇ 600 ਤੋਂ ਵੱਧ ਸਥਾਨਾਂ ’ਤੇ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਿਸ਼ਨ ‘ਵਨਨੈਸ ਵਨ’ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਵਨਨੈਸ ਵਨ’ ਮੁਹਿਮ ਸਿਰਫ਼ ਹਰਿਆਲੀ ਦੀ ਪਹਿਲ ਨਹੀਂ, ਸਗੋਂ ਇਹ ਪ੍ਰਕਿਰਤੀ ਨਾਲ ਜੁੜਾਅ, ਮਨੁੱਖੀ ਜ਼ਿੰਮੇਵਾਰੀ ਅਤੇ ਸਹਿ-ਵਜੂਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਇੱਕ ਯਤਨ ਹੈ। ਇਹ ਮੁਹਿਮ ਸਾਲ 2021 ਵਿੱਚ ਸ਼ੁਰੂ ਕੀਤੀ ਗਈ ਸੀ। ਨਤੀਜੇ ਵਜੋਂ ਹੁਣ ਸੇਵਾਦਾਰਾਂ ਦੀ ਮਿਹਨਤ ਹਰੇ-ਭਰੇ ਰੁੱਖਾਂ ਅਤੇ ਛੋਟੇ ਜੰਗਲਾਂ ਦਾ ਰੂਪ ਧਾਰਨ ਕਰ ਚੁੱਕੀ ਹੈ। ਇਨ੍ਹਾਂ ਜੰਗਲਾਂ ਵਿੱਚ ਪਰਵਾਸੀ ਪੰਛੀਆਂ ਦੀ ਵਾਪਸੀ ਅਤੇ ਜੈਵਿਕ ਵਿਭਿੰਨਤਾ ਦਾ ਮੁੜ ਵਸੇਵਾਂ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ‘ਵਨਨੈਸ ਵਨ’ ਪ੍ਰੋਜੈਕਟ ਸਿਰਫ਼ ਰੁੱਖ ਲਗਾਉਣ ਤੱਕ ਸੀਮਤ ਨਹੀਂ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਹਰਿਆਲੀ ਨਾਲ ਸੰਪੰਨ ਵਾਤਾਵਰਣ ਦੇਣ ਲਈ ਨਿਰੰਤਰ ਯਤਨ ਹੈ। ਲਗਾਏ ਗਏ ਬੂਟਿਆਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਨਿਭਾਈ ਜਾਂਦੀ ਹੈ। ਸਤਿਗੁਰੂ ਦੀ ਛਤਰ-ਛਾਇਆ ਵਿੱਚ ਵਾਤਾਵਰਣ ਸੰਭਾਲ ਦੀ ਇਹ ਮੁਹਿਮ ਅਧਿਆਤਮਿਕ ਤਜੁਰਬੇ ਵਿੱਚ ਬਦਲ ਜਾਂਦੀ ਹੈ। ਉਹਨਾਂ ਕਿਹਾ ਕਿ ਸੇਵਾ ਸਿਰਫ਼ ਫਰਜ਼ ਨਹੀਂ, ਸਗੋਂ ਇੱਕ ਸਾਧਨਾ ਹੈ, ਜਿਸ ਨੂੰ ਨਿਰੰਕਾਰੀ ਮਿਸ਼ਨ ਬਾਖੂਬੀ ਨਿਭਾ ਰਿਹਾ ਹੈ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button