ਧਰਮ

ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ, ਫ਼ਗਵਾੜਾ ਵਿਖੇ ਮਨਾਇਆ: ਸੈਸ਼ਨ ਆਰੰਭਤਾ ਅਰਦਾਸ ਦਿਵਸ

ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ, ਫ਼ਗਵਾੜਾ ਵਿਖੇ ਮਨਾਇਆ: ਸੈਸ਼ਨ ਆਰੰਭਤਾ ਅਰਦਾਸ ਦਿਵਸ

ਫਗਵਾੜਾ- 23ਅਗਸਤ,2025 (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ, ਫ਼ਗਵਾੜਾ ਵਲੋਂ ਆਪਣੀ ਪ੍ਰੰਪਰਾ ਅਨੁਸਾਰ ਸੈਸ਼ਨ 2025-26 ਦਾ ‘ਆਰੰਭਤਾ ਅਰਦਾਸ ਦਿਵਸ’ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਸਵੇਰੇ ਕਾਲਜ ਕੈਂਪਸ ਵਿਖੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ। ਸੰਗੀਤ ਵਿਭਾਗ ਦੀ ਮੁਖੀ ਅਸਿਸਟੈਂਟ ਪ੍ਰੋਫ਼ੈਸਰ ਸਰਬਜੀਤ ਕੌਰ ਹੁਰਾਂ ਦੀ ਅਗਵਾਈ ਵਿਚ ਕਾਲਜ ਵਿਦਿਆਰਥੀਆਂ  ਨੇ ਰਸ-ਭਿੰਨੇ ਕੀਰਤਨ ਨਾਲ ਸਮੂ੍ਹ ਸੰਗਤ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਪੁਰਾਣੇ ਵਿਦਿਆਰਥੀ ਸ.ਤਰਲੋਚਨ ਸਿੰਘ ( ਆਈ.ਆਰ.ਐੱਸ) ਅਤੇ ਸ੍ਰੀ ਅਮਨਦੀਪ ਸੌਂਧੀ (ਡੀ.ਐਸ.ਪੀ. ਪੰਜਾਬ ਪੁਲਿਸ ) ਹੁਰਾਂ ਨੇ ਕਾਲਜ ਪ੍ਰਬੰਧਕ ਕਮੇਟੀ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ  ਦੇ ਉੱਜਵਲ ਭਵਿੱਖ ਦੀ ਪ੍ਰਾਪਤੀ ਲਈ ਮਿਹਨਤ ਕਰਦਿਆਂ ਹੋਇਆਂ ਗੁਰਬਾਣੀ ਆਸ਼ੇ ਅਨੁਸਾਰ ਅਧਿਆਪਕਾਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਹੁਰਾਂ ਨੇ  ਇਸ ਸਮਾਗਮ ਵਿਚ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ, ਆਏ ਸਭ ਮਹਿਮਾਨਾਂ ਨੂੰ ਕਾਲਜ ਦੇ ਵਿਹੜੇ ਪਹੁੰਚਣ ’ਤੇ ‘ਜੀ ਆਇਆਂ ਨੂੰ’ ਆਖਿਆ। ਉਨ੍ਹਾਂ ਨੇ ਕਾਲਜ ਦੇ ਹਾਲ ਦੀ ਮੁਰੰਮਤ ਕਰਵਾ ਸਮੇਂ ਦੇ ਹਾਣੀ ਬਣਾਉਣ  ਸਮੂਹ ਅਗਰਵਾਲ ਪਰਿਵਾਰ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।।ਇਸ ਮੌਕੇ ਤੇ ਸ੍ਰੀ ਰਾਕੇਸ਼ ਅਗਰਵਾਲ ਅਤੇ ਸ੍ਰੀ ਐੱਸ. ਐੱਨ. ਅਗਰਵਾਲ ਜੀ  ਵਿਦਿਆਰਥੀਆਂ ਨੂੰ ਆਪਣੇ ਪਰਿਵਾਰ ਦੇ ਮਿਸ਼ਨ ਬਾਰੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਕਾਲਜ ਪ੍ਰਬੰਧਕ ਕਮੇਟੀ ਦੇ ਮਰਹੂਮ ਚੇਅਰਮੈਨ ਸ. ਜਗਤ ਸਿੰਘ ਪਲਾਹੀ ਹੁਰਾਂ ਨੂੰ ਯਾਦ ਕਰਦਿਆਂ, ਉਨ੍ਹਾਂ ਦੇ ਦਰਸਾਏ ਰਸਤੇ ’ਤੇ ਚੱਲਦੇ ਹੋਏ, ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਹਰ ਸੰਭਵ ਉਪਰਾਲਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਅਹਿਦ ਦੁਹਰਾਇਆ। ਉਨ੍ਹਾਂ ਅਜੋਕੇ ਯੁਗ ਵਿਚ ਕਿਫ਼ਾਇਤੀ ਅਤੇ ਮਿਆਰੀ ਵਿੱਦਿਆ ਦੇ ਸੋਮੇ ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ, ਫ਼ਗਵਾੜਾ ਦੇ ਸਹਿਯੋਗ ਲਈ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ, ਆਸ ਪ੍ਰਗਟਾਈ ਕਿ ਉਹ ਹਮੇਸ਼ਾਂ ਹੀ ਇਸ ਸੰਸਥਾ ਦੇ ਨਾਲ ਮੋਹ ਭਿੱਜਾ ਰਿਸ਼ਤਾ ਬਣਾਈ ਰੱਖਣਗੇ। ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਹੁਰਾਂ ਨੇ ਕਾਲਜ ਦੀ ਅਕਾਦਮਿਕ ਰਿਪੋਰਟ ਪੇਸ਼ ਕੀਤੀ।  ਅੰਤ ਵਿਚ ਕਾਲਜ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਜੀ ਨੇ ਸਮਾਗਮ ਵਿੱਚ ਪੁੱਜੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਇਨਰਵੀਲ੍ਹ ਕਲੱਬ ਅਤੇ ਹਰਦੀਪ ਸਿੰਘ ਘੁੰਮਣ ਵੱਲੋਂ ਵੀ ਇੱਕ ਵਿਦਿਆਰਥੀ ਨੂੰ ਅਡਾਪਟ ਕੀਤਾ ਗਿਆ ਅਤੇ ਬਣਦੀ ਰਾਸ਼ੀ ਕਾਲਜ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਸਾਹਿਬ ਨੂੰ ਸੌਂਪੀ।ਸਮਾਗਮ ਵਿੱਚ ਉਪਰੋਕਤ ਸ਼ਖ਼ਸੀਅਤਾਂ ਤੋਂ ਇਲਵਾ ਸ. ਦਵਿੰਦਰ ਸਿੰਘ ਮਾਨ,ਪ੍ਰੋ.ਜਸਵੰਤ ਸਿੰਘ ਗੰਡਮ,  ਡਾ. ਭੁਪਿੰਦਰ ਕੌਰ, ਮਿਸਿਜ਼ ਡਿੰਪਲ, ਬੇਦੀ, ਮਿਸਿਜ਼ ਕੇਸ਼ ਲਤਾ ਭਮਰਾ, ਸ.ਪ੍ਰਦੀਪ ਸਿੰਘ ਬਸਰਾ, ਜਸਵੀਰ ਸਿੰਘ ਭੁੱਲਾਰਾਈ,ਸ.ਜਤਿੰਦਰ ਸਿੰਘ ਕੁੰਦੀ, ਸ. ਇੰਦਰਜੀਤ ਸਿੰਘ ਬਸਰਾ, ਪ੍ਰਿੰਸੀਪਲ ਸੀਤਲ ਰਾਮ ਲੋਈ ਤੋਂ ਇਲਾਵਾ ਸਮੂਹ ਕਾਲਜ ਸਟਾਫ਼ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ । ਇਸ ਮੌਕੇ ’ਤੇ ਸਟੇਜ ਸਕੱਤਰ ਦੀ ਸੇਵਾ ਸ. ਜਸਪ੍ਰੀਤ ਸਿੰਘ ਨੇ ਬਾਖੂਬੀ ਨਿਭਾਈ।

Related Articles

Leave a Reply

Your email address will not be published. Required fields are marked *

Back to top button