ਸਥਾਨਕ ਖਬਰ

ਫਗਵਾੜਾ-25ਅਗਸਤ: (ਸੁਸ਼ੀਲ ਸ਼ਰਮਾ)

ਫਗਵਾੜਾ, 25 ਅਗਸਤ —(ਸੁਸ਼ੀਲ ਸ਼ਰਮਾ )ਲਾਇੰਸ ਇੰਟਰਨੈਸ਼ਨਲ 321-ਡੀ ਲਾਇੰਸ ਕਲੱਬ ਫਗਵਾੜਾ ਚੈਂਪੀਅਨ ਦੇ ਰੀਜ਼ਨ ਚੇਅਰਮੈਨ ਸੰਜੀਵ ਸੂਰੀ ਪ੍ਰਾਜੈਕਟ ਡਾਇਰੈਕਟਰ ਦੇ ਤੌਰ ‘ਤੇ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਦੁੱਧ ਤੇ ਬਿਸਕੁਟ ਵੰਡੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਲੋੜਵੰਦ ਦੀ ਲੋੜ ਪੂਰੀ ਕਰਨੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਲੋੜਵੰਦ ਹੋਵੇ। ਉਨ੍ਹਾਂ ਕਿਹਾ ਕਿ ਸਾਡਾ ਕਲੱਬ ਕਈ ਕਿਸਮ ਦੇ ਪ੍ਰਾਜੈਕਟ ਕਰਦਾ ਆ ਰਿਹਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ।
ਇਸ ਮੌਕੇ ‘ਤੇ ਫਗਵਾੜਾ ਦੀ ਐਸ.ਐਮ.ਓ. ਡਾ. ਪਰਮਿੰਦਰ ਕੌਰ ਵੀ ਖਾਸ ਤੌਰ ‘ਤੇ ਸਿਵਲ ਹਸਪਤਾਲ ਵਿੱਚ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਫਗਵਾੜਾ ਦਾ ਲਾਇੰਸ ਕਲੱਬ ਚੈਂਪੀਅਨ ਕਈ ਪ੍ਰਾਜੈਕਟ ਕਰਦਾ ਹੈ ਅਤੇ ਅੱਜ ਇਹ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਦੁੱਧ ਪਿਲਾਉਣ ਆਏ ਹਨ। ਅਸੀਂ ਇਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ।
ਇਸ ਮੌਕੇ ‘ਤੇ ਗੁਰਦੀਪ ਸਿੰਘ ਕੰਗ, ਡਾਇਰੈਕਟਰ ਪੀਸ ਪੋਸਟ, ਚੈਂਪੀਅਨ ਦੇ ਰੀਜ਼ਨ ਚੇਅਰਮੈਨ ਸੰਜੀਵ ਸੂਰੀ, ਕੈਸ਼ੀਅਰ ਅਜੈ ਕੁਮਾਰ, ਪੀ.ਆਰ.ਓ. ਸ਼ਸ਼ੀ ਕਾਲੀਆ, ਮੈਂਬਰ ਤਜਿੰਦਰ ਫਲਾਹਾ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button