ਸਥਾਨਕ ਖਬਰ

ਖ਼ਾਲਸਾ ਕਾਲਜ ਚ ਡੁਮੇਲੀ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਮੁਹਿੰਮ।

ਖ਼ਾਲਸਾ ਕਾਲਜ ਚ ਡੁਮੇਲੀ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਮੁਹਿੰਮ।

ਫਗਵਾੜਾ-29 ਅਗਸਤ:(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ))
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਪਲਾਸਟਿਕ ਨਾਲ ਬਣੀਆਂ ਵਸਤੂਆਂ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ।ਇਸ ਮੌਕੇ ਐਨ.ਐਸ.ਐਸ.ਵਿਭਾਗ ਦੇ ਮੁਖੀ ਮੈਡਮ ਦਮਨਜੀਤ ਕੌਰ ਦੇ ਦੁਆਰਾ  ਕਿਹਾ ਗਿਆ ਕਿ ਪਲਾਸਟਿਕ ਸੜਕਾਂ, ਦਰਿਆਵਾਂ ਅਤੇ ਸਮੁੰਦਰਾਂ ਵਿੱਚ ਜਮ੍ਹਾ ਹੋ ਕੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਜਿਸ ਨਾਲ ਸਾਡਾ ਗ੍ਰਹਿ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।ਇਸ ਮੌਕੇ ਮੈਡਮ ਅਮਰਪਾਲ ਕੌਰ ਦੇ ਦੁਆਰਾ ਪਿੰਡ ਦੇ ਛੱਪੜ, ਨਾਲੀਆਂ ਵਿੱਚ ਪਲਾਸਟਿਕ ਦੀਆਂ ਵਸਤੂਆਂ ਨਾ ਸੁੱਟਣ, ਰਸੋਈ ਘਰ ਦੇ ਕੂੜੇ ਤੋਂ ਖਾਦ ਤਿਆਰ ਕਰਨ ਲਈ ਵਿਦਿਆਰਥੀਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਵੱਲੋਂ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਕਿ ਪਲਾਸਟਿਕ ਦੀ ਵਰਤੋਂ ਸਾਡੀ ਸਿਹਤ ਅਤੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ, ਜਿਸ ਕਾਰਨ ਕੈਂਸਰ ਵਰਗੀਆਂ ਬੀਮਾਰੀਆਂ, ਜ਼ਹਿਰੀਲੇ ਕੈਮੀਕਲ ਦਾ ਸਰੀਰ ਵਿੱਚ ਦਾਖਲ ਹੋਣਾ, ਅਤੇ ਧਰਤੀ ‘ਤੇ ਪ੍ਰਦੂਸ਼ਣ ਵਧਣ ਵਰਗੀਆਂ ਸਮੱਸਆਿਵਾਂ ਪੈਦਾ ਹੁੰਦੀਆਂ ਹਨ। ਪਲਾਸਟਿਕ ਦੇ ਇਸ ਨੁਕਸਾਨ ਨੂੰ ਰੋਕਣ ਲਈ ਸਾਨੂੰ ਇਸਦੀ ਵਰਤੋਂ ਘਟਾਉਣੀ ਚਾਹੀਦੀ ਹੈ ਅਤੇ ਕੁਦਰਤੀ ਬਦਲਾਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਉਪਰੰਤ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਦੇ ਦੁਆਰਾ  ਜੂਟ ਬੈਗ ਦਿੱਤੇ ਗਏ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button