ਪ੍ਰਮੁੱਖ ਖਬਰਾਂ
ਸਦਾਬਹਾਰ ਗਾਇਕ ਮੁਹੰਮਦ ਰਫੀ ਦੀ 45ਵੀਂ ਬਰਸੀ ਮੌਕੇ ਕਰਵਾਇਆ ‘ਇੱਕ ਸ਼ਾਮ, ਰਫੀ ਦੇ ਨਾਮ’ ਸਮਾਗਮ
* ਸ਼ਹੀਦ ਉਧਮ ਸਿੰਘ ਨੂੰ ਵੀ ਬਰਸੀ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ
ਫਗਵਾੜਾ 2 ਅਗਸਤ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਹਿੰਦੀ ਅਤੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਹਰ ਦਿਲ ਅਜ਼ੀਜ਼ ਗਾਇਕ ਮੁਹੰਮਦ ਰਫੀ ਦੀ 45ਵੀਂ ਬਰਸੀ ਮੌਕੇ ਉਹਨਾਂ ਦੇ ਪ੍ਰਸ਼ੰਸਕਾਂ ਵਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ‘ਇੱਕ ਸ਼ਾਮ ਰਫੀ ਦੇ ਨਾਮ’ ਸਮਾਗਮ ਦਾ ਆਯੋਜਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਪਹੁੰਚੇ ਗਾਇਕ ਵਿਜੇ ਸ਼ਰਮਾ, ਸਿਟੀ ਕੇਬਲ ਦੇ ਡਾਇਰੈਕਟਰ ਐਚ.ਐਸ. ਬਸਰਾ ਅਤੇ ਫਿਲਮ ਡਾਇਰੈਕਟਰ ਪ੍ਰਦੀਪ ਧੀਮਾਨ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਅਜੋਕੀ ਪੀੜ੍ਹੀ ਨੂੰ ਮੁਹਮੰਦ ਰਫੀ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਪਿੰਡ ਕੋਟਲਾ ਸੁਲਤਾਨ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਸਿਰਫ ਤੇਰਾਂ ਸਾਲ ਦੀ ਉਮਰ ਵਿੱਚ, ਉਸਨੇ ਪ੍ਰਸਿੱਧ ਗਾਇਕ ਕੇ.ਐਲ. ਸਹਿਗਲ ਦੀ ਸਟੇਜ ਤੇ ਗੀਤ ਗਾ ਕੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤਾ। ਰਫੀ ਨੇ ਪਹਿਲਾ ਫਿਲਮੀ ਗੀਤ ਪੰਜਾਬੀ ਫਿਲਮ ਲਈ ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਹਿੰਦੀ ਫਿਲਮ ਜਗਤ ’ਤੇ ਰਾਜ ਕੀਤਾ ਅਤੇ ਇਕ ਤੋਂ ਵਧ ਕੇ ਇਕ ਯਾਦਗਾਰ ਗੀਤ ਗਾਏ। ਜਿਸ ਵਿੱਚ ਕਈ ਖੇਤਰੀ ਭਾਸ਼ਾਵਾਂ ਦੇ ਗੀਤ ਅਤੇ ਭਜਨ ਵੀ ਸ਼ਾਮਲ ਹਨ। ਨਰਮ ਸੁਭਾਅ ਦੇ ਮਾਲਕ ਮੁਹੰਮਦ ਰਫ਼ੀ ਨੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਦਿਆਂ 31 ਜੁਲਾਈ 1980 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਿਹਾ। ਪ੍ਰੋਗਰਾਮ ਦੌਰਾਨ ਸੰਗੀਤ ਪ੍ਰੇਮੀਆਂ ਨੇ ਰਫੀ ਦੇ ਗੀਤਾਂ ਨੂੰ ਬੜੇ ਚਾਵਾਂ ਨਾਲ ਗਾਇਆ ਅਤੇ ਸੁਣਿਆ। ਸਭ ਤੋਂ ਪਹਿਲਾਂ ਗਾਇਕ ਵਿਜੇ ਸ਼ਰਮਾ ਨੇ ‘ਅਕੇਲੇ ਹੈਂ ਚਲੇ ਆਓ’, ‘ਯਾਦ ਨਾ ਜਾਏ, ਬੀਤੇ ਦਿਨੋਂ ਕੀ’, ‘ਚਾਹੂੰਗਾ ਮੈਂ ਤੁਝੇ, ਸਾਂਝ ਸਵੇਰੇ’ ਨਾਲ ਮਹਿਫਿਲ ਨੂੰ ਰਵਾਨਗੀ ਦਿੱਤੀ। ਉਪਰੰਤ ਗਾਇਕ ਦੇਵੀ ਦਾਸ, ਗਾਇਕਾ ਮੀਨੂ ਅਟਵਾਲ ਤੋਂ ਇਲਾਵਾ ਰਫੀ ਦੇ ਪ੍ਰਸ਼ੰਸਕਾਂ ਜਤਿੰਦਰ ਗੁਪਤਾ, ਹਰਚਰਨ ਭਾਰਤੀ, ਪਿਤਾ-ਪੁੱਤਰ ਰਾਜਕੁਮਾਰ ਸੋਨੀ ਤੇ ਅਭਿਸ਼ੇਕ ਸੋਨੀ, ਜਗਜੀਤ ਸਿੰਘ, ਦਿਨੇਸ਼ ਜੈਨ, ਅਸ਼ੋਕ ਸ਼ਰਮਾ, ਵਿਨੋਦ ਚਾਵਲਾ, ਇੰਦਰਜੀਤ ਅਤੇ ਮਨੋਜ ਨੇ ਰਫੀ ਦੇ ਕਈ ਮਸ਼ਹੂਰ ਸੋਲੋ ਤੇ ਦੋਗਾਣੇ ਗਾ ਕੇ ਖੂਬ ਵਾਹਵਾਹੀ ਖੱਟੀ। ਐਨ.ਆਰ.ਆਈ. ਨੀਲਮ ਹਾਂਡਾ ਨੇ ਰਫੀ ਦੇ ਨਾਲ ਆਪਣੇ ਬੇਟੇ ਦੀਆਂ ਯਾਦਾਂ ਨੂੰ ਤਾਜਾ ਕੀਤਾ। ਇਸ ਦੌਰਾਨ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਰਫੀ ਦੇ ਨਾਲ ਹੀ ਉਹਨਾਂ ਦੇ ਗੀਤ ‘ਕਰ ਚਲੇ ਹਮ ਫਿਦਾ, ਜਾਨੋ ਤਨ ਸਾਥੀਓ’, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ’ ਰਾਹੀਂ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡਾ. ਅਸ਼ੋਕ ਗੁੰਬਰ, ਚਾਰੂਦਤ ਸੁਧੀਰ, ਰਾਜੇਸ਼ ਅਧਿਆਏ, ਭਿੰਡਰ ਸ਼ਾਹ, ਬਿ੍ਰਜ ਭੂਸ਼ਨ, ਐਸ.ਸੀ. ਚਾਵਲਾ, ਰਾਮ ਲੁਭਾਇਆ, ਡਾ. ਇੰਦਰਜੀਤ ਪਾਲ, ਡਾ. ਪ੍ਰਸ਼ਾਂਤ, ਗਜਾਨੰਦ ਅੱਗਰਵਾਲ, ਸੁਧੀਰ ਸ਼ਰਮਾ, ਵਿਨੋਦ ਮੜੀਆ, ਵਿਸ਼ਵਾ ਮਿੱਤਰ ਸ਼ਰਮਾ, ਸੰਜੀਵ ਹਾਂਡਾ, ਰੂਪ ਲਾਲ, ਮੋਹਨ ਲਾਲ ਤਨੇਜਾ, ਸੁਮਨ ਸ਼ਰਮਾ, ਸਾਉਦੀ ਸਿੰਘ, ਹਰਤੇਜ ਬੈਂਸ ਆਦਿ ਹਾਜਰ ਸਨ।
ਤਸਵੀਰ ਸਮੇਤ।
ਹਿੰਦੀ ਅਤੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਹਰ ਦਿਲ ਅਜ਼ੀਜ਼ ਗਾਇਕ ਮੁਹੰਮਦ ਰਫੀ ਦੀ 45ਵੀਂ ਬਰਸੀ ਮੌਕੇ ਉਹਨਾਂ ਦੇ ਪ੍ਰਸ਼ੰਸਕਾਂ ਵਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ‘ਇੱਕ ਸ਼ਾਮ ਰਫੀ ਦੇ ਨਾਮ’ ਸਮਾਗਮ ਦਾ ਆਯੋਜਨ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਪਹੁੰਚੇ ਗਾਇਕ ਵਿਜੇ ਸ਼ਰਮਾ, ਸਿਟੀ ਕੇਬਲ ਦੇ ਡਾਇਰੈਕਟਰ ਐਚ.ਐਸ. ਬਸਰਾ ਅਤੇ ਫਿਲਮ ਡਾਇਰੈਕਟਰ ਪ੍ਰਦੀਪ ਧੀਮਾਨ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਮਲਕੀਅਤ ਸਿੰਘ ਰਘਬੋਤਰਾ ਨੇ ਅਜੋਕੀ ਪੀੜ੍ਹੀ ਨੂੰ ਮੁਹਮੰਦ ਰਫੀ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਪਿੰਡ ਕੋਟਲਾ ਸੁਲਤਾਨ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਸਿਰਫ ਤੇਰਾਂ ਸਾਲ ਦੀ ਉਮਰ ਵਿੱਚ, ਉਸਨੇ ਪ੍ਰਸਿੱਧ ਗਾਇਕ ਕੇ.ਐਲ. ਸਹਿਗਲ ਦੀ ਸਟੇਜ ਤੇ ਗੀਤ ਗਾ ਕੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤਾ। ਰਫੀ ਨੇ ਪਹਿਲਾ ਫਿਲਮੀ ਗੀਤ ਪੰਜਾਬੀ ਫਿਲਮ ਲਈ ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਹਿੰਦੀ ਫਿਲਮ ਜਗਤ ’ਤੇ ਰਾਜ ਕੀਤਾ ਅਤੇ ਇਕ ਤੋਂ ਵਧ ਕੇ ਇਕ ਯਾਦਗਾਰ ਗੀਤ ਗਾਏ। ਜਿਸ ਵਿੱਚ ਕਈ ਖੇਤਰੀ ਭਾਸ਼ਾਵਾਂ ਦੇ ਗੀਤ ਅਤੇ ਭਜਨ ਵੀ ਸ਼ਾਮਲ ਹਨ। ਨਰਮ ਸੁਭਾਅ ਦੇ ਮਾਲਕ ਮੁਹੰਮਦ ਰਫ਼ੀ ਨੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਦਿਆਂ 31 ਜੁਲਾਈ 1980 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਿਹਾ। ਪ੍ਰੋਗਰਾਮ ਦੌਰਾਨ ਸੰਗੀਤ ਪ੍ਰੇਮੀਆਂ ਨੇ ਰਫੀ ਦੇ ਗੀਤਾਂ ਨੂੰ ਬੜੇ ਚਾਵਾਂ ਨਾਲ ਗਾਇਆ ਅਤੇ ਸੁਣਿਆ। ਸਭ ਤੋਂ ਪਹਿਲਾਂ ਗਾਇਕ ਵਿਜੇ ਸ਼ਰਮਾ ਨੇ ‘ਅਕੇਲੇ ਹੈਂ ਚਲੇ ਆਓ’, ‘ਯਾਦ ਨਾ ਜਾਏ, ਬੀਤੇ ਦਿਨੋਂ ਕੀ’, ‘ਚਾਹੂੰਗਾ ਮੈਂ ਤੁਝੇ, ਸਾਂਝ ਸਵੇਰੇ’ ਨਾਲ ਮਹਿਫਿਲ ਨੂੰ ਰਵਾਨਗੀ ਦਿੱਤੀ। ਉਪਰੰਤ ਗਾਇਕ ਦੇਵੀ ਦਾਸ, ਗਾਇਕਾ ਮੀਨੂ ਅਟਵਾਲ ਤੋਂ ਇਲਾਵਾ ਰਫੀ ਦੇ ਪ੍ਰਸ਼ੰਸਕਾਂ ਜਤਿੰਦਰ ਗੁਪਤਾ, ਹਰਚਰਨ ਭਾਰਤੀ, ਪਿਤਾ-ਪੁੱਤਰ ਰਾਜਕੁਮਾਰ ਸੋਨੀ ਤੇ ਅਭਿਸ਼ੇਕ ਸੋਨੀ, ਜਗਜੀਤ ਸਿੰਘ, ਦਿਨੇਸ਼ ਜੈਨ, ਅਸ਼ੋਕ ਸ਼ਰਮਾ, ਵਿਨੋਦ ਚਾਵਲਾ, ਇੰਦਰਜੀਤ ਅਤੇ ਮਨੋਜ ਨੇ ਰਫੀ ਦੇ ਕਈ ਮਸ਼ਹੂਰ ਸੋਲੋ ਤੇ ਦੋਗਾਣੇ ਗਾ ਕੇ ਖੂਬ ਵਾਹਵਾਹੀ ਖੱਟੀ। ਐਨ.ਆਰ.ਆਈ. ਨੀਲਮ ਹਾਂਡਾ ਨੇ ਰਫੀ ਦੇ ਨਾਲ ਆਪਣੇ ਬੇਟੇ ਦੀਆਂ ਯਾਦਾਂ ਨੂੰ ਤਾਜਾ ਕੀਤਾ। ਇਸ ਦੌਰਾਨ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਰਫੀ ਦੇ ਨਾਲ ਹੀ ਉਹਨਾਂ ਦੇ ਗੀਤ ‘ਕਰ ਚਲੇ ਹਮ ਫਿਦਾ, ਜਾਨੋ ਤਨ ਸਾਥੀਓ’, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ’ ਰਾਹੀਂ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡਾ. ਅਸ਼ੋਕ ਗੁੰਬਰ, ਚਾਰੂਦਤ ਸੁਧੀਰ, ਰਾਜੇਸ਼ ਅਧਿਆਏ, ਭਿੰਡਰ ਸ਼ਾਹ, ਬਿ੍ਰਜ ਭੂਸ਼ਨ, ਐਸ.ਸੀ. ਚਾਵਲਾ, ਰਾਮ ਲੁਭਾਇਆ, ਡਾ. ਇੰਦਰਜੀਤ ਪਾਲ, ਡਾ. ਪ੍ਰਸ਼ਾਂਤ, ਗਜਾਨੰਦ ਅੱਗਰਵਾਲ, ਸੁਧੀਰ ਸ਼ਰਮਾ, ਵਿਨੋਦ ਮੜੀਆ, ਵਿਸ਼ਵਾ ਮਿੱਤਰ ਸ਼ਰਮਾ, ਸੰਜੀਵ ਹਾਂਡਾ, ਰੂਪ ਲਾਲ, ਮੋਹਨ ਲਾਲ ਤਨੇਜਾ, ਸੁਮਨ ਸ਼ਰਮਾ, ਸਾਉਦੀ ਸਿੰਘ, ਹਰਤੇਜ ਬੈਂਸ ਆਦਿ ਹਾਜਰ ਸਨ।ਤਸਵੀਰ ਸਮੇਤ।