ਪ੍ਰਮੁੱਖ ਖਬਰਾਂ

ਆਸ਼ੂ ਦੀ ਹੱਟੀ ਫਗਵਾੜਾ ਨੂੰ ਮਿਲਿਆ ਦਿ ਬਿਜ਼ਨੈਕਸਟ ਐਵਾਰਡ-2025

* ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਚੰਡੀਗੜ੍ਹ ‘ਚ ਸੌਂਪੀ ਟਰਾਫੀ

ਫਗਵਾੜਾ 7 ਸਤੰਬਰ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)         ਫਗਵਾੜਾ ਦੇ ਬੰਗਾ ਰੋਡ ’ਤੇ ਸਥਿਤ ਵਿਸ਼ਵ ਪ੍ਰਸਿੱਧ ਗਾਰਮੈਂਟਸ ਸ਼ੋਅਰੂਮ ‘ਆਸ਼ੂ ਦੀ ਹੱਟੀ’ ਦੇ ਮਾਲਕਾਂ ਗੌਰਵ ਦੁੱਗਲ ਅਤੇ ਆਸ਼ੂ ਦੁੱਗਲ ਨੂੰ ਦਿ ਬਿਜ਼ਨੈਕਸਟ ਐਵਾਰਡ-2025 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਵਲੋਂ ਦਿੱਤਾ ਗਿਆ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਸ਼ੂ ਦੀ ਹੱਟੀ ਸ਼ੋਅਰੂਮ ਰਾਹੀਂ ਦੇਸ਼-ਵਿਦੇਸ਼ ਵਿੱਚ ਪੰਜਾਬ ਦਾ ਨਾਮ ਚਮਕਾਉਣ ਅਤੇ ਪੰਜਾਬ ਦੇ ਗਾਰਮੈਂਟਸ ਉਦਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਦੁੱਗਲ ਬ੍ਰਦਰਜ਼ ਦੇ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕਰਦਿਆਂ ਉਤਸ਼ਾਹਤ ਕੀਤਾ। ਇਹ ਐਵਾਰਡ ਪ੍ਰਾਪਤ ਕਰਨ ਉਪਰੰਤ ਚੰਡੀਗੜ੍ਹ ਤੋਂ ਵਾਪਸ ਫਗਵਾੜਾ ਪਰਤੇੇ ਆਸ਼ੂ ਦੀ ਹੱਟੀ ਦੇ ਐਮ.ਡੀ. ਗੌਰਵ ਦੁੱਗਲ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਐਵਾਰਡ ਪ੍ਰਾਪਤ ਕਰਕੇ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ। ਗੌਰਵ ਦੁੱਗਲ ਦੇ ਭਰਾ ਆਸ਼ੂ ਦੁੱਗਲ ਨੇ ਕਿਹਾ ਕਿ ਉਨ੍ਹਾਂ ਦੀ ਫਰਮ ਦੀ ਤਰਜੀਹ ਆਪਣੇ ਗਾਹਕਾਂ ਨੂੰ ਸਸਤੇ ਭਾਅ ’ਤੇ ਚੰਗੀ ਗੁਣਵੱਤਾ ਵਾਲੀਆਂ ਚੀਜ਼ਾਂ ਪ੍ਰਦਾਨ ਕਰਨਾ ਹੈ। ਇਹੀ ਕਾਰਨ ਹੈ ਕਿ ਨਾ ਸਿਰਫ਼ ਪੰਜਾਬ ਦੇ ਲੋਕ ਸਗੋਂ ਭਾਰਤ ਦੇ ਹੋਰ ਰਾਜਾਂ ਤੋਂ ਵੀ ਲੋਕ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਖਰੀਦਦਾਰੀ ਲਈ ਉਨ੍ਹਾਂ ਦੇ ਸ਼ੋਅਰੂਮ ’ਤੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਉਹ ਬਹੁਤ ਸਸਤੇ ਭਾਅ ’ਤੇ ਸੇਲ ਆਫਰ ਵੀ ਦਿੰਦੇ ਹਨ। ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਅਤੇ ਦੀਵਾਲੀ ਦੇ ਸ਼ੁਭ ਮੌਕੇ ’ਤੇ ਉਹ ਆਪਣੇ ਗਾਹਕਾਂ ਨੂੰ ਤੋਹਫ਼ਿਆਂ ਵਜੋਂ ਵਿਸ਼ੇਸ਼ ਆਫਰ ਵੀ ਦੇਣ ਜਾ ਰਹੇ ਹਨ। ਆਸ਼ੂ ਦੀ ਹੱਟੀ ਦੇ ਮਾਲਕਾਂ ਆਸ਼ੂ ਦੁੱਗਲ ਅਤੇ ਗੌਰਵ ਦੁੱਗਲ ਨੂੰ ਵਧਾਈ ਦਿੰਦੇ ਹੋਏ, ਭਾਜਪਾ ਆਗੂ ਨਿਤਿਨ ਚੱਢਾ ਨੇ ਕਿਹਾ ਕਿ ਇਹ ਫਗਵਾੜਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਆਸ਼ੂ ਦੀ ਹੱਟੀ ਨੇ ਕਾਰੋਬਾਰ ਦੇ ਖੇਤਰ ਵਿੱਚ ਇਸ ਸ਼ਹਿਰ ਨੂੰ ਇੱਕ ਵਿਸ਼ੇਸ਼ ਪਛਾਣ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਸ਼ੂ ਦੀ ਹੱਟੀ ਨੂੰ ਨੰਬਰ ਵਨ ਕੱਪੜਾ ਸਟੋਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਇਸ ਸਾਲ ਮਾਰਚ ਮਹੀਨੇ ਵਿੱਚ ਬੈਸਟ ਬਿਜ਼ਨਸ ਮੈਨ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button