ਪ੍ਰਮੁੱਖ ਖਬਰਾਂ

ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਡਿਸਟ੍ਰਿਕਟ ਕੈਬਨਿਟ ਮੀਟਿੰਗ ‘ਚ ਸ਼ਾਮਲ ਹੋਏ ਲਾਇਨ ਆਸ਼ੂ ਮਾਰਕੰਡਾ

ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਡਿਸਟ੍ਰਿਕਟ ਕੈਬਨਿਟ ਮੀਟਿੰਗ ‘ਚ ਸ਼ਾਮਲ ਹੋਏ ਲਾਇਨ ਆਸ਼ੂ ਮਾਰਕੰਡਾ

ਫਗਵਾੜਾ 29 ਸਤੰਬਰ (  ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)          ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਦੇ ਵਿਸ਼ੇਸ਼ ਸੱਦੇ ’ਤੇ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਅਤੇ ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੇ ਐਤਵਾਰ ਨੂੰ ਬਟਾਲਾ ‘ਚ ਹੋਈ ਡਿਸਟ੍ਰਿਕਟ ਗਵਰਨਰਾਂ ਅਤੇ ਕੈਬਨਿਟ ਮੈਂਬਰਾਂ ਦੀ ਪਹਿਲੀ ਮੀਟਿੰਗ ‘ਚ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਲਾਇਨ ਗੁਲਸ਼ਨ ਸ਼ਰਮਾ ਲੱਕੀ ਅਤੇ ਲਾਇਨ ਸੰਤੋਖ ਰਾਜ ਸ਼ੋਕੀ ਨਰੂੜ ਵੀ ਸਨ। ਵਧੇਰੇ ਜਾਣਕਾਰੀ ਦਿੰਦੇ ਹੋਏ ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਡਿਸਟ੍ਰਿਕਟ ਪੱਧਰੀ ਮੀਟਿੰਗ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਹੋ ਰਿਹਾ ਹੈ। ਕਿਉਂਕਿ ਲਾਇਨਜ਼ ਇੰਟਰਨੈਸ਼ਨਲ ਦੇ ਸੀਨੀਅਰ ਅਹੁਦੇਦਾਰਾਂ ਦਾ ਕਲੱਬ ਪ੍ਰਤੀ ਸਮਰਪਣ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਕਾਰਜ ਪ੍ਰੇਰਨਾ ਦੇਣ ਵਾਲੇ ਸੀ। ਉਨ੍ਹਾਂ ਦੱਸਿਆ ਕਿ ਡਿਸਟ੍ਰਿਕਟ ਕੈਬਨਿਟ ਮੀਟਿੰਗ ਵਿੱਚ ਸ਼ੁਰੂਆਤੀ ਰਸਮਾਂ ਤੋਂ ਬਾਅਦ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਨੇ ਸਵਾਗਤੀ ਭਾਸ਼ਣ ਦਿੱਤਾ। ਡਿਸਟ੍ਰਿਕਟ ਕੈਬਨਿਟ ਸਕੱਤਰ ਲਾਇਨ ਪਦਮ ਕੋਹਲੀ ਨੇ ਰਿਪੋਰਟ ਪੜ੍ਹੀ। ਇਸ ਤੋਂ ਇਲਾਵਾ ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਸਮੇਤ ਸਮੇਂ ਦੇ ਹੋਰਨਾਂ ਗਵਰਨਰਾਂ ਨੇ 2019-20 ਤੋਂ 2024-25 ਤੱਕ ਦੇ ਲਾਇਨਸਟਿਕ ਸਾਲਾਂ ਦੀ ਰਿਪੋਰਟ ਪੇਸ਼ ਕੀਤੀ। ਲਾਇਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਨੇ ਡਿਸਟ੍ਰਿਕਟ ਚੇਅਰਮੈਨ ਵਜੋਂ ਉਹਨਾਂ ਦੇ ਫਗਵਾੜਾ ਖੇਤਰ ‘ਚ ਡਿਸਟ੍ਰਿਕਟ ਨੂੰ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਜਲਦੀ ਹੀ ਫਗਵਾੜਾ ਦਾ ਦੌਰਾ ਕਰਨ ਦਾ ਭਰੋਸਾ ਵੀ ਦਿੱਤਾ। ਮੀਟਿੰਗ ਵਿੱਚ ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਜੀ.ਐਸ. ਭਾਟੀਆ, ਵਾਈਸ ਡਿਸਟ੍ਰਿਕਟ ਗਵਰਨਰ-2 ਲਾਇਨ ਰਾਜੀਵ ਖੋਸਲਾ ਤੋਂ ਇਲਾਵਾ ਪੀ.ਡੀ.ਜੀ. ਲਾਇਨ ਦਵਿੰਦਰ ਪਾਲ ਅਰੋੜਾ, ਡਿਸਟ੍ਰਿਕਟ ਕੈਬਨਿਟ ਖਜ਼ਾਨਚੀ ਲਾਇਨ ਰਾਕੇਸ਼ ਅਗਰਵਾਲ, ਜੀ.ਐਲ.ਟੀ. ਕੋਆਰਡੀਨੇਟਰ ਲਾਇਨ ਦਵਿੰਦਰ ਸਿੰਘ ਕਾਲੜਾ, ਜੀ.ਐਸ.ਟੀ. ਕੋਆਰਡੀਨੇਟਰ ਲਾਇਨ ਜੇ.ਬੀ. ਸਿੰਘ ਚੌਧਰੀ, ਜੀ.ਈ.ਟੀ. ਕੋਆਰਡੀਨੇਟਰ ਲਾਇਨ ਹਰੀਸ਼ ਬੰਗਾ ਅਤੇ ਇੰਚਾਰਜ ਐਮ.ਐਮ. ਐਂਡ ਰਿਪੋਰਟਸ ਲਾਇਨ ਸੁਸ਼ੀਲ ਸ਼ਰਮਾ ਵੀ ਮੌਜੂਦ ਸਨ।
ਤਸਵੀਰ- ਲਾਇਨਜ ਇੰਟਰਨੈਸ਼ਨਲ 321-ਡੀ ਦੀ ਬਟਾਲਾ ਵਿਖੇ ਆਯੋਜਿਤ ਕੈਬਿਨੇਟ ਮੀਟਿੰਗ ਦੌਰਾਨ ਲਾਇਨ ਆਸ਼ੂ ਮਾਰਕੰਡਾ ਦੇ ਨਾਲ ਲਾਇਨ ਤੇਜਿੰਦਰ ਬਾਵਾ ਐਮ.ਜੇ.ਐਫ. ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button