ਫਗਵਾੜਾ-(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਫਗਵਾੜਾ ਦੇ ਮੁਹੱਲਾ ਭਗਤ ਪੁਰਾ ਮੰਦਰ ਵਿਖੇ ਗਣੇਸ਼ ਮਹਾਂਉਤਸਵ ਦਾ ਆਨੰਦ ਦੇਖਦੇ ਹੀ ਬਣਦਾ ਹੈ । ਸਨਾਤਨ ਧਰਮ ਮੰਦਰ ਕਮੇਟੀ ਅਤੇ ਸਰਸਵਤੀ ਮਹਿਲਾ ਸੰਕੀਰਤਨ ਮੰਡਲੀ ਵਲੋਂ ਮੰਦਰ ਵਿਖੇ ਗਣੇਸ਼ ਉਤਸਵ ਦੀ ਗੂੰਜ ਪੂਰੇ ਮੁਹੱਲੇ ਵਿੱਚ ਸੁਣਾਈ ਦਿੰਦੀ ਹੈ । ਮੰਦਰ ਵਿਖੇ ਮਨ ਨੂੰ ਮੋਹ ਲੈਣ ਵਾਲੀ ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਸ਼ਾਮ 6 ਵਜੇ ਤੋਂ ਅੱਠ ਵਜੇ ਤੱਕ ਸੰਕੀਰਤਨ ਵਿੱਚ ਲੋਕਾਂ ਦਾ ਹਜ਼ੂਮ ਪਹੁੰਚਦਾ ਹੈ ।ਆਰਤੀ ਸਮੇਂ ਲੋਕ ਆਪਣੇ ਘਰ ਤੋਂ ਵੀ ਆਰਤੀ ਦੀ ਥਾਲੀ ਲੈ ਕੇ ਪੂਰੀ ਸ਼ਰਧਾ ਨਾਲ ਆਉਂਦੇ ਹਨ । ਦਸ ਦਿਨ ਚੱਲਣ ਵਾਲੇ ਇਸ ਉਤਸਵ ਦੌਰਾਨ ਵੱਖ ਵੱਖ ਜਜਬਾਨ ਮੁੱਖ ਆਰਤੀ ਸਮੇਂ ਪਹੁੰਚਦੇ ਹਨ । ਪੂਜਾ ਦੇ ਸੱਤਵੇਂ ਦਿਨ ਡਿਵਾਇਨ ਪਬਲਿਕ ਸਕੂਲ ਦੇ ਚੇਅਰਮੈਨ ਪੰਕਜ ਕਪੂਰ ਅਤੇ ਸ਼ਵੇਤਾ ਕਪੂਰ ਜਜਮਾਨ ਦੇ ਰੂਪ ਵਿੱਚ ਪਹੁੰਚੇ । ਮੰਦਰ ਕਮੇਟੀ ਸਰਪ੍ਰਸਤ ਹਰਜਿੰਦਰ ਗੋਗਨਾ, ਨਰਿੰਦਰ ਸ਼ਰਮਾ, ਪ੍ਰਧਾਨ ਰਾਜੀਵ ਸ਼ਰਮਾ ਅਤੇ ਮੰਡਲੀ ਪ੍ਰਧਾਨ ਕੰਚਨ ਖਰਬੰਦਾ ਵਲੋਂ ਧਾਰਮਿਕ ਚੁਨਰੀ ਰਾਹੀਂ ਸਨਮਾਨ ਕੀਤਾ ਗਿਆ । ਜਨਰਲ ਸਕੱਤਰ ਨਿਤਿਨ ਚੌਧਰੀ ਅਤੇ ਸਾਬਕਾ ਪ੍ਰਧਾਨ ਪ੍ਰਮੋਦ ਗੁਪਤਾ ਅਨੁਸਾਰ ਸ਼ਰਧਾਲੂਆਂ ਵਲੋਂ ਖੁੱਲੇ ਦਿਲ ਨਾਲ ਭਗਵਾਨ ਗਣੇਸ਼ ਜੀ ਨੂੰ ਫਲ ਅਤੇ ਮਿਠਾਈਆਂ ਭੇਂਟ ਕੀਤੀਆਂ ਜਾਂਦੀਆਂ ਹਨ ਜਿਹਨਾਂ ਨੂੰ ਲੰਗਰ ਦੇ ਰੂਪ ਵਿੱਚ ਵੰਡ ਦਿੱਤਾ ਜਾਂਦਾ ਹੈ । ਮੰਦਰ ਸੰਕੀਰਤਨ ਦੌਰਾਨ ਸਾਬਕਾ ਕੌਂਸਲਰ ਸਰਬਜੀਤ ਕੌਰ, ਕੌਂਸਲਰ ਪ੍ਰਿਤ ਪਾਲ ਕੌਰ ਤੁਲੀ, ਕੌਂਸਲਰ ਜਸਦੇਵ ਸਿੰਘ, ਕੌਂਸਲਰ ਰੀਨਾ ਸ਼ਰਮਾ, ਜੌਹਨੀ ਸ਼ਰਮਾ, ਅਸ਼ੋਕ ਕੁਮਾਰ ਬੰਟੀ,ਸ਼ਾਮ ਲਾਲ ਸੈਣੀ, ਗੁਰਦੀਪ ਸਿੰਘ ਤੁਲੀ. ਜਸਵਿੰਦਰ ਸਿੰਘ ਭਗਤਪੁਰਾ, ਨਰੇਸ਼ ਵਰਮਾ, ਰਾਧਾ ਵਰਮਾ, ਬੰਦਨਾ, ਆਰਤੀ, ਕੈਲਾਸ਼ ਰਾਣੀ, ਸ਼ਿਵ ਰੁਦਰਾ, ਵਰਿੰਦਰ ਸਿੰਘ ਕੰਬੋਜ, ਜਤਿੰਦਰ ਸ਼ਰਮਾ, ਪੰਡਿਤ ਮਹੇਸ਼ ਸ਼ਰਮਾ, ਸੀਤਾ ਦੇਵੀ ਰਾਜਪੂਤ, ਸੀਮਾ ਸਹਿਦੇਵ, ਸੰਜੀਵ ਕੁਮਾਰ, ਸੁਨੀਲ ਕੁਮਾਰ. ਉਂਕਾਰ ਚੰਦ, ਲਾਡੀ, ਸਤੀਸ਼ ਕੁਮਾਰ, ਵਿਸ਼ਾਲ ਸ਼ਰਮਾ, ਤ੍ਰਿਪਤਾ ਸ਼ਰਮਾ, ਮੁਨੀਸ਼ ਸ਼ਰਮਾ, ਰਮੇਸ਼ ਚੰਦ, ਬਾਬੂ ਰਾਮ, ਜੌਹਨੀ ਸ਼ਰਮਾ ਹਾਜ਼ਰ ਸਨ ।