ਸਥਾਨਕ ਖਬਰ

ਫੋਟੋਗ੍ਰਾਫਰ ਵੈਲਫੇਅਰ ਕਲੱਬ ਫਗਵਾੜਾ ਨੇ ਮਨਾਇਆ ਵਰਲਡ ਫੋਟੋਗ੍ਰਾਫੀ ਦਿਵਸ

* ਯਾਦਾਂ ਨੂੰ ਸੰਜੋਣ ‘ਚ ਫੋਟੋਗ੍ਰਾਫੀ ਦੀ ਭੂਮਿਕਾ ਅਹਿਮ - ਲਾਇਨ ਗੁਰਦੀਪ ਕੰਗ

ਫਗਵਾੜਾ 5 ਸਤੰਬਰ (   ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)      ਫੋਟੋਗ੍ਰਾਫਰ ਵੈਲਫੇਅਰ ਕਲੱਬ ਫਗਵਾੜਾ (ਰਜਿ.) ਵੱਲੋਂ ਵਰਲਡ ਫੋਟੋਗ੍ਰਾਫੀ ਦਿਵਸ ਕਲੱਬ ਦੇ ਪ੍ਰਧਾਨ ਕੁਲਦੀਪ ਜਸਵਾਲ ਦੀ ਦੇਖਰੇਖ ਹੇਠ ਹੋਟਲ ਗਰੈਂਡ ਅੰਬੈਸਡਰ ਵਿਖੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਚੇਅਰਮੈਨ ਕੁਲਦੀਪ ਸਿੰਘ ਮਾਨ ਨੇ ਕੀਤੀ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ ਅਤੇ ਲਾਈਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ (ਐਮ.ਜੇ.ਐਫ.) ਜਦਕਿ ਗੈਸਟ ਆਫ ਆਨਰ ਵਜੋਂ ਐਸ.ਐਸ ਫਿਲਮ ਸਿਟੀ ਤੋਂ ਸਰਦਾਰ ਤਜਿੰਦਰ ਸਿੰਘ ਬੋਬੀ ਅਤੇ ਵਿੱਕੀ ਬੱਗਾ ਹੈਵਨ ਲੋਕੇਸ਼ਨ ਦੁਸਾਂਝ ਕਲਾਂ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਲਾਇਨ ਗੁਰਦੀਪ ਸਿੰਘ ਕੰਗ ਨੇ ਸਮੂਹ ਹਾਜਰੀਨ ਨੂੰ ਵਰਲਡ ਫੋਟੋਗ੍ਰਾਫੀ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਇਕ ਸਮਾਜ ਸੇਵਕ ਹੋਣ ਦੇ ਨਾਤੇ ਫੋਟੋਗ੍ਰਾਫੀ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਕਿਉਂਕਿ ਜਦੋਂ ਵੀ ਕੋਈ ਸਮਾਗਮ ਕੀਤਾ ਜਾਂਦਾ ਹੈ ਤਾਂ ਉਸਨੂੰ ਯਾਦਗਾਰ ਵਜੋਂ ਸੰਜੋਣ ‘ਚ ਫੋਟੋਗ੍ਰਾਫੀ ਦੀ ਅਹਿਮ ਭੂਮਿਕਾ ਹੁੰਦੀ ਹੈ। ਗੈਸਟ ਆਫ ਆਨਰ ਸਰਦਾਰ ਤਜਿੰਦਰ ਸਿੰਘ ਬੋਬੀ ਅਤੇ ਵਿੱਕੀ ਬੱਗਾ ਨੇ ਕਿਹਾ ਕਿ ਫੋਟੋਗ੍ਰਾਫੀ ਇਕ ਅਜਿਹੀ ਕਲਾ ਹੈ ਜੋ ਬਿਨਾਂ ਸ਼ਬਦਾਂ ਦੇ ਹੀ ਬਹੁਤ ਕੁੱਝ ਬਿਆਨ ਕਰਨ ਦੀ ਸਮਰਥਾ ਰੱਖਦੀ ਹੈ। ਉਹਨਾਂ ਨੇ ਬਦਲਦੇ ਦੌਰ ‘ਚ ਫੋਟੋਗ੍ਰਾਫੀ ਦੀ ਨਵੀਂ ਤਕਨੀਕ ਅਪਨਾਉਣ ਲਈ ਵੀ ਫੋਟੋਗ੍ਰਾਫਰਾਂ ਨੂੰ ਪ੍ਰੇਰਿਤ ਕੀਤਾ। ਕਲੱਬ ਦੇ ਚੇਅਰਮੈਨ ਕੁਲਦੀਪ ਸਿੰਘ ਮਾਨ ਨੇ ਵਰਡਲ ਫੋਟੋਗ੍ਰਾਫੀ ਦਿਵਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਸਾਲ 1839 ਵਿੱਚ ਇਸੇ ਦਿਨ ਫਰਾਂਸੀਸੀ ਸਰਕਾਰ ਨੇ ਡੈਗੁਏਰੀਓਟਾਈਪ ਨਾਮਕ ਫੋਟੋਗ੍ਰਾਫਿਕ ਪ੍ਰਕਿਰਿਆ ਨੂੰ ਪੂਰੀ ਦੁਨੀਆ ਲਈ ਫਰੀ ਘੋਸ਼ਿਤ ਕੀਤਾ ਸੀ। ਇਹ ਦਿਨ ਕਲਾ, ਵਿਗਿਆਨ, ਇਤਿਹਾਸ ਅਤੇ ਸਮਾਜ ਉੱਪਰ ਫੋਟੋਗ੍ਰਾਫੀ ਦੇ ਪ੍ਰਭਾਵ ਦਾ ਜਸ਼ਨ ਮਨਾਉਣ ਅਤੇ ਫੋਟੋਗ੍ਰਾਫ਼ਰਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਕਲੱਬ ਦੇ ਪ੍ਰਧਾਨ ਕੁਲਦੀਪ ਜਸਵਾਲ ਨੇ ਦੱਸਿਆ ਕਿ ਵਿਸ਼ਵ ਫੋਟੋਗ੍ਰਾਫੀ ਦਿਵਸ ਉਨ੍ਹਾਂ ਸਾਰੇ ਫੋਟੋਗ੍ਰਾਫ਼ਰਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੀ ਕਲਾ ਨਾਲ ਦੁਨੀਆ ਦੀ ਸੁੰਦਰਤਾ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ। ਦੁਨੀਆ ਵਿੱਚ ਬਹੁਤ ਸਾਰੇ ਫੋਟੋਗ੍ਰਾਫ਼ਰ ਹਨ ਜਿਨ੍ਹਾਂ ਨੇ ਇਸ ਕਲਾ ਨੂੰ ਆਪਣਾ ਪੇਸ਼ਾ ਬਣਾਇਆ ਹੈ। ਫੋਟੋਗ੍ਰਾਫੀ ਲੋਕਾਂ ਲਈ ਆਪਣੇ ਹੁਨਰ ਦਿਖਾਉਣ ਦਾ ਇੱਕ ਮੌਕਾ ਵੀ ਹੈ। ਫੋਟੋਗ੍ਰਾਫੀ ਕਈ ਵਾਰ ਉਨ੍ਹਾਂ ਲਈ ਇੱਕ ਬਹੁਤ ਵਧੀਆ ਵਿਕਲਪ ਬਣ ਜਾਂਦੀ ਹੈ ਜੋ ਸ਼ਬਦਾਂ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਨ ਵਿੱਚ ਅਸਮਰੱਥ ਹੁੰਦੇ ਹਨ। ਕਲੱਬ ਵਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਅਖੀਰ ਵਿੱਚ ਕਲੱਬ ਦੇ ਸਕੱਤਰ ਹਰਭਜਨ ਸਿੰਘ ਲੱਕੀ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਡਾਇਰੈਕਟਰ ਦਵਿੰਦਰ ਸਿੰਘ, ਕੈਸ਼ੀਅਰ ਨਰੇਸ਼ ਕੁਮਾਰ ਅਤੇ ਲਾਇਨ ਦੀਪਕ ਸੇਠੀ, ਵਿਨੇ ਕੁਮਾਰ ਬਿੱਟੂ ਤੋਂ ਇਲਾਵਾ ਕਲੱਬ ਮੈਂਬਰ ਰਮੇਸ਼ ਕੁਮਾਰ, ਅਮਿਤ ਗੁਪਤਾ, ਪ੍ਰਦੀਪ ਕੁਮਾਰ, ਸੋਨੂੰ, ਲਵਲੀ ਮੇਹਲੀ, ਤਰਸੇਮ ਸਿੰਘ, ਪਰਮਜੀਤ ਰਾਏ, ਟੋਨੀ, ਨੀਰਜ ਅਰੋੜਾ, ਰਾਜੂ ਬੇਗਮਪੁਰ, ਪ੍ਰਿੰਸ ਸ਼ਰਮਾ, ਕਰਮਜੀਤ, ਪਰਮਿੰਦਰ, ਰਾਹੁਲ ਐਰੀ, ਬਲਵਿੰਦਰ ਬਿੰਦਾ, ਅੰਸ਼ ਕਲਰ ਲੈਬ, ਜਗਜੀਤ ਚਾਨਾ, ਹੈਪੀ ਘੁੰਮਣ, ਚੰਚਲ ਸਟੂਡੀਓ, ਰੋਇਲ ਵਿਜ਼ਨ, ਇੰਦਰਜੀਤ ਪੀਪਾ ਰੰਗੀ, ਕਮਲ ਮੇਹਲੀ, ਵਿਜੇ ਕੁਮਾਰ, ਕਾਕਾ ਬੇਗਮਪੁਰ, ਅਨਿਲ ਕੁਮਾਰ, ਸੱਤਪਾਲ, ਪ੍ਰਦੀਪ ਸਿੰਘ, ਕਟਾਰੀਆ ਮਿਕਸਿੰਗ, ਕੁਲਦੀਪ ਬਸਰਾ, ਦੀਪਕ ਕੁਮਾਰ ਆਦਿ ਹਾਜਰ ਸਨ।
ਤਸਵੀਰ ਸਮੇਤ।
*

Related Articles

Leave a Reply

Your email address will not be published. Required fields are marked *

Back to top button