ਧਰਮ

ਸਵ. ਜੇ.ਬੀ. ਸਿੰਘ ਪਰਮਾਰ ਦੇ ਨਮਿਤ ਅੰਤਿਮ ਅਰਦਾਸ ਮੌਕੇ ਪਾਏ ਸਹਿਜ ਪਾਠ ਦੇ ਭੋਗ

* ਡਾ. ਚੱਬੇਵਾਲ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਫਗਵਾੜਾ 9 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)           ਸੇਵਾ ਦੇ ਪੁੰਜ, ਗੁਰਮਤਿ ਪ੍ਰੇਮੀ 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸੇਵਾ ਵਿੱਚ ਰੁੱਝੇ ਰਹਿਣ ਵਾਲੇ ਸਰਦਾਰ ਜੰਗ ਬਹਾਦਰ ਸਿੰਘ ਪਰਮਾਰ ਜੋ ਕਿ ਬੀਤੀ 18 ਅਗਸਤ ਨੂੰ ਨਿਉ ਜਰਸੀ (ਯੂ.ਐਸ.ਏ.) ‘ਚ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ, ਉਹਨਾਂ ਦੇ ਨਮਿਤ ਅੰਤਮ ਅਰਦਾਸ ਮੌਕੇ  ਸਹਿਜ ਪਾਠ ਦੇ ਭੋਗ ਗੁਰਦੁਆਰਾ ਹਰੀਸਰ ਸਾਹਿਬ ਮੰਨਨਹਾਣਾ ਵਿਖੇ ਸੰਤ ਬਾਬਾ ਅਮਰੀਕ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਦੀ ਦੇਖਰੇਖ ਹੇਠ ਪਾਏ ਗਏ। ਸਮਾਗਮ ਦੌਰਾਨ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਸ. ਸੋਹਨ ਸਿੰਘ ਠੰਡਲ ਸਾਬਕਾ ਕੈਬਿਨੇਟ ਮੰਤਰੀ ਪੰਜਾਬ, ਪਰਮਜੀਤ ਸਿੰਘ ਸਰੋਆ ਸਾਬਕਾ ਸਕੱਤਰ ਸ਼੍ਰੋਮਣੀ ਗਰੁਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ, ਰਿਟਾ. ਬੈਂਕ ਮੈਨੇਜਰ ਬੀ.ਐਸ. ਬਾਗਲਾ, ਪਿ੍ਰੰਸੀਪਲ ਬਲਵੀਰ ਸਿੰਘ ਗਿੱਲ ਅਤੇ ਸਾਬਕਾ ਅੰਤਰਰੀਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਅਤੇ ਉਹਨਾਂ ਦੀ ਧਰਮ ਪਤਨੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਵਿਛੜੀ ਰੂਹ ਨੂੰ ਆਪਣੀਆਂ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੇ ਜੀਵਨ ਸਫਰ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਜੰਗ ਬਹਾਦਰ ਸਿੰਘ ਪਰਮਾਰ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ। ਜਿਹਨਾਂ ਦਾ ਜਨਮ 18 ਮਾਰਚ 1942 ਨੂੰ ਪਿਤਾ ਸਰਦਾਰ ਹਜਾਰਾ ਸਿੰਘ ਜੀ ਦੇ ਘਰ ਮਾਤਾ ਵਿੱਦਿਆ ਪਰਮਾਰ ਜੀ ਦੀ ਕੁਖੋਂ ਪਿੰਡ ਪੰਜੌੜ ਵਿਖੇ ਹੋਇਆਂ। ਮੁਢਲੀ ਸਿਖਿਆਂ ਸਰਕਾਰੀ ਸਕੂਲ ਨਡਾਲੋਂ ਤੋਂ ਪ੍ਰਾਪਤ ਕੀਤੀ। ਇਜੀਨੀਅਰ ਦੀ ਡਿਗਰੀ ਹੁਸ਼ਿਆਰਪੁਰ ਕਾਲਜ ਤੋਂ ਪਾਸ ਕੀਤੀ। ਫਿਰ ਦਿੱਲੀ ਜਾ ਕੇ ਸਿਵਿਲ ਇਜੰਨੀਅਰ ਦੀ ਡਿਗਰੀ ਪ੍ਰਾਪਤ ਕੀਤੀ। ਜੰਗ ਬਹਾਦਰ ਸਿੰਘ ਜੀ ਛੋਟੀ ਉਮਰ ਤੋਂ ਹੀ ਧੰਨ-ਧੰਨ 108 ਸੰਤ ਬਾਬਾ ਹਰੀ ਸਿੰਘ ਜੀ ਨੈਕੀ ਵਾਲੇ ਮਹਾਂਪੁਰਸ਼ਾਂ ਉਤੇ ਬਹੁਤ ਵਿਸ਼ਵਾਸ਼ ਰੱਖਦੇ ਸਨ। ਉਹਨਾਂ ਨੇ ਆਪਣੀ ਸਾਰੀ ਜਿੰਦਗੀ ਹਰੀ ਬਾਬਾ ਜੀ ਦੀ ਸੇਵਾ ਵਿੱਚ ਲਾ ਦਿੱਤੀ। ਸੰਤ ਹਰੀ ਸਿੰਘ ਜੀ ਦੇ ਅਸ਼ੀਰਵਾਦ ਨਾਲ ਇੱਕ ਸਫਲ ਕਾਰੋਬਾਰੀ ਬਣ ਕੇ ਆਪਣੀ ਸਾਰੀ ਜਿੰਦਗੀ ਸੰਤ ਬਾਬਾ ਹਰੀ ਸਿੰਘ ਜੀ ਅਤੇ ਸਿੱਖੀ ਨੂੰ ਸਮਰਪਿਤ ਕਰ ਦਿੱਤੀ। 1970 ਵਿੱਚ ਅਮਰੀਕਾ ਅਤੇ ਫਿਰ ਉਥੋਂ ਕੁਵੈਤ ਚਲੇ ਗਏ। ਉਥੇ ਜਾ ਕੇ ਬਿਲਡਿੰਗਾਂ ਬਨਾਉਣ ਦਾ ਕੰਮ ਸ਼ੁਰੂ ਕਰਕੇ ਸੈਂਕੜੇ ਲੋਕਾਂ ਨੂੰ ਰੁਜਗਾਰ ਦਿੱਤਾ। ਪਹਿਲਾਂ ਇਹਨਾਂ ਨੇ ਮੰਨਣਹਾਨਾ ਪਿੰਡ ਵਿਖੇ ਏਸ਼ੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹਰੀਸਰ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ। ਸੰਤ ਬਾਬਾ ਹਰੀ ਸਿੰਘ ਜੀ ਦੀ ਯਾਦ ਵਿੱਚ 210 ਫੁੱਟ ਦਾ ਉਚਾ ਟਾਵਰ, 185 ਫੱਟ ਉਚਾ ਗੁਰਦੁਆਰਾ ਸਾਹਿਬ, 8 ਪਹਿਲੂ ਸਰੋਵਰ ਦੀ ਉਸਾਰੀ ਕਰਵਾਈ। 1983 ਤੋਂ 11,12,13 ਮਾਰਚ ਨੂੰ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ ਸ਼ੁਰੂ ਕਰਵਾਏ। ਪੰਜਾਬ ਵਿੱਚ ਸੰਤ ਬਾਬਾ ਹਰੀ ਸਿੰਘ ਜੀ ਦੀ ਯਾਦ ਵਿੱਚ ਸੰਤ ਸਮਾਗਮ ਸ਼ੁਰੂ ਕਰਵਾਇਆ। ਪਿੰਡ ਚੇਲਾ-ਮਖਸੂਸਪੁਰ ਵਿਖੇ ਸੰਤਾਂ ਦੀ ਯਾਦ ਵਿੱਚ ਲੜਕੀਆਂ ਲਈ ਕਾਲਜ ਅਤੇ ਸਕੂਲ ਦਾ ਨਿਰਮਾਣ ਵੀ ਆਪ ਵਲੋਂ ਕਰਵਾਇਆ ਗਿਆ। ਪਿੰਡ ਪੰਜੌੜ ਵਿਖੇ ਸਿਹਤ ਸਹੂਲਤ ਲਈ ਹਸਪਤਾਲ ਅਤੇ ਪੰਥ ਪੇ੍ਰਮੀ ਸੰਗਤ ਲਈ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ 2001 ਸੰਨ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੀ ਸਾਰੀ ਇਮਾਰਤ ਦੀ ਮੁਰੰਮਤ ਅਤੇ ਹੋਰ ਉਸਾਰੀ ਵੀ ਸਰਦਾਰ ਜੰਗ ਬਹਾਦਰ ਸਿੰਘ ਪਰਮਾਰ ਵਲੋਂ ਕਰਵਾਈ ਗਈ । ਸਿਰਫ ਇਹੋ ਨਹੀਂ ਸਗੋਂ ਗੁਰਦੁਆਰਾ ਕਰਤਾਰ ਪੁਰ ਸਾਹਿਬ ਦੇ ਨਾਲ ਲਗਦੀ 47 ਏਕੜ ਜਮੀਨ ਖਰੀਦ ਕੇ ਗੁਰਦੁਆਰਾ ਸਾਹਿਬ ਦੇ ਨਾਮ ਕਰਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ 9 ਸਤੰਬਰ 2001 ਨੂੰ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਆਰੰਭ ਕਰਵਾਇਆ।  ਉਹਨਾਂ ਕਿਹਾ ਕਿ ਸਰਦਾਰ ਪਰਮਾਰ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿਰਫ ਪਰਿਵਾਰ ਹੀ ਨਹੀਂ ਬਲਕਿ ਸਮਾਜ ਅਤੇ ਸਿੱਖ ਪੰਥ ਨੂੰ ਵੀ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਗੁਰੂ ਚਰਨਾਂ ਵਿੱਚ ਵਿਛੜੀ ਨੂੰ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਪਰਮਜੀਤ ਸਿੰਘ ਸਰੋਆ ਨੇ ਭਰੋਸਾ ਦਿੱਤਾ ਕਿ ਸਵ. ਜੰਗ ਬਹਾਦਰ ਸਿੰਘ ਪਰਮਾਰ ਦੀ ਤਸਵੀਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅਜਾਇਬ ਘਰ ਵਿੱਚ ਸੁਸ਼ੋਭਿਤ ਕਰਵਾਈ ਜਾਵੇਗੀ। ਇਸ ਮੌਕੇ ਕੁਲਵੀਰ ਸਿੰਘ, ਡਾ. ਰਾਣਾ, ਸ਼ਾਹਬਾਜ ਸਿੰਘ ਜਨਰਲ ਸਕੱਤਰ ਪੰਜਾਬ ਰੈਸਲਿੰਗ ਐਸੋਸੀਏਸ਼ਨ, ਅਮਨਦੀਪ ਸਿੰਘ ਸੋਂਧੀ ਡੀ.ਐਸ.ਪੀ., ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੰਦੀਪ ਸਿੰਘ ਸੈਂਡੀ, ਹਰਪ੍ਰੀਤ ਸਿੰਘ ਮਰਵਾਹਾ, ਅਵਤਾਰ ਸਿੰਘ ਪੋਸੀ, ਗੋਲਡੀ ਰਾਣਾ, ਪਰਮਜੀਤ ਸਿੰਘ ਰੱਕੜ, ਜੀਵਨ ਕੁਮਾਰ, ਰਾਜਕੁਮਾਰ, ਸਾਬਕਾ ਅੰਤਰਰਾਸ਼ਟਰੀ ਕੋਚ ਰਵਿੰਦਰ ਨਾਥ ਤੋਂ ਇਲਾਵਾ ਜੇ.ਬੀ. ਸਿੰਘ ਪਰਮਾਰ ਦੇ ਨਜਦੀਕੀ ਸਾਥੀ ਭੁਪਿੰਦਰ ਸਿੰਘ ਸਿਆਣ ਲੁਧਿਆਣਾ ਅਤੇ ਰੀਤ ਪ੍ਰੀਤ ਪਾਲ ਸਿੰਘ ਪ੍ਰੈਸ ਸਕੱਤਰ ਪੰਜਾਬ ਰੈਸਲਿੰਗ ਐਸੋਸੀਏਸ਼ਨ ਆਦਿ ਹਾਜਰ ਸਨ।
ਤਸਵੀਰ ਸਮੇਤ।

With Warm Regards,

Related Articles

Leave a Reply

Your email address will not be published. Required fields are marked *

Back to top button