ਸਥਾਨਕ ਖਬਰ

ਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤਤਪਰਤਾ ਰੱਖਣ ਵਾਲੀ ਸ਼ਖਸ਼ੀਅਤ ਦਾ ਮਾਲਕ ਹੈ ਪੰਜਾਬੀ ਸ਼ਾਇਰ ਮਹਿੰਦਰ ਸੂਦ ਵਿਰਕ-

ਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤਤਪਰਤਾ ਰੱਖਣ ਵਾਲੀ ਸ਼ਖਸ਼ੀਅਤ ਦਾ ਮਾਲਕ ਹੈ ਪੰਜਾਬੀ ਸ਼ਾਇਰ ਮਹਿੰਦਰ ਸੂਦ ਵਿਰਕ-

ਢਾਹਾਂ ਕਲੇਰਾਂ/ਫਗਵਾੜਾ- 17 ਸਤੰਬਰ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਥੋੜ੍ਹੇ ਜਿਹੇ ਸਮੇਂ ਵਿੱਚ ਹੀ ਬੁਲੰਦੀਆਂ ਨੂੰ ਛੂਹਣਾ, ਗੱਲ ਆਮ ਨਹੀਂ ਹੁੰਦੀ, ਅਜਿਹੇ ਰਾਹਾਂ ਦੇ ਪਾਂਧੀ ਖਾਸ ਹੁੰਦੇ ਹਨ। ਉਹਨਾਂ ਖਾਸ ਪਾਂਧੀਆਂ ਵਿੱਚੋਂ ਇੱਕ ਵਿਲੱਖਣ ਸ਼ਖਸ਼ੀਅਤ ਦਾ ਮਾਲਕ ਹੈ, ਸ਼ਾਇਰ ਮਹਿੰਦਰ ਸੂਦ ਵਿਰਕ। ਉੱਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਆਪਣੀ ਕਲਮ ਨੂੰ ਨਿਖਾਰਦਿਆਂ ਹੁਣ ਤੱਕ ਤਿੰਨ ਡਿਜ਼ੀਟਲ ਕਾਵਿ ਸੰਗ੍ਰਹਿ ਲੋਕ ਅਰਪਣ ਕਰ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਸੰਸਥਾਵਾਂ ਤੋਂ ਮਾਣ ਸਨਮਾਣ ਪ੍ਰਾਪਤ ਕਰ ਚੁੱਕਾ ਹੈ। ਇਸ ਨੂੰ ਮੈਂ ਇਸ ਦੇ ਕਾਲਜ਼ ਸਮੇਂ ਤੋਂ ਹੀ ਬਹੁਤ ਨੇੜਿਓਂ ਦੇਖਿਆ ਹੈ ਕਿਉਂਕਿ ਇਸ ਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਮੁਕੰਦਪੁਰ ਕਾਲਜ਼ ਜਾਣ ਦਾ ਮੇਰਾ ਵੀ ਸਬੱਬ ਬਣਦਾ ਰਹਿੰਦਾ ਸੀ। ਮਹਿੰਦਰ ਸੂਦ ਵਿਰਕ ਵਿਦਿਆਰਥੀ ਸਮੇਂ ਤੋਂ ਹੀ ਸਮਾਜ ਪ੍ਰਤੀ ਜ਼ਿੰਮੇਵਾਰ ਸੀ ਅਤੇ ਉਸਾਰੂ ਸੋਚ ਰੱਖਦਾ ਸੀ। ਸਮਾਜ ਪ੍ਰਤੀ ਕੁੱਝ ਕਰ ਗੁਜ਼ਰਨ ਲਈ ਤੱਤਪਰ ਰਹਿੰਦਾ ਸੀ। ਸਮਾਜ ਪ੍ਰਤੀ ਆਪਣੇ ਮਨ ਦੇ ਵਲਵਲਿਆਂ ਨੂੰ ਕਲਮ ਰਾਹੀਂ ਲੋਕਾਂ ਸਾਹਮਣੇ ਰੱਖਣ ਵਿੱਚ ਸਫਲ ਹੋਇਆ ਹੈ। ਅਜਿਹੇ ਅਗਾਂਹ ਵਧੂ ਨੌਜਵਾਨਾਂ ਦੀ ਸੋਚ, ਸਮਾਜ ਲਈ ਚਾਨਣ ਮੁਨਾਰਾ ਅਤੇ ਰਾਹ ਦਸੇਰਾ ਬਣਦੀ ਹੈ। ਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤਤਪਰਤਾ ਇਸ ਦੀ ਸ਼ਖਸ਼ੀਅਤ ਨੂੰ ਹੋਰ ਨਿਖਾਰਦੀ ਹੈ। ਆਪਣੇ ਤਿੰਨ ਕਾਵਿ ਸੰਗ੍ਰਹਿਆਂ, “ਸੱਚ ਦਾ ਹੋਕਾ” , “ਸੱਚ ਕੌੜਾ ਆ” , ਅਤੇ “ਸੱਚ ਵਾਂਗ ਕੱਚ” ਨਾਲ ਆਪਣੇ ਪਾਠਕਾਂ ਦੇ ਮਨਾਂ ਥਾਂ ਬਨ੍ਹਾਉਣ ਵਿੱਚ ਸਫਲ ਹੋਇਆ ਹੈ। ਹੁਣ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਆਪਣਾ ਚੌਥਾ ਡਿਜ਼ੀਟਲ ਕਾਵਿ ਸੰਗ੍ਰਹਿ “ਸੱਚੇ ਸੁੱਚੇ ਹਰਫ਼” ਨੂੰ ਲੋਕ ਅਰਪਣ ਕੀਤਾ ਹੈ। ਮੈਂਨੂੰ ਉਸ ਪ੍ਰਤੀ ਚਾਰ ਸ਼ਬਦ ਲਿੱਖਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਅਰਦਾਸ ਕਰਦੀ ਹਾਂ ਕਿ ਉਸ ਦੀ ਕਲਮ ਇਸ ਤਰ੍ਹਾਂ ਹੀ ਸੱਚ ਦੀ ਆਵਾਜ਼ ਬੁਲੰਦ ਕਰਦੀ ਰਹੇ ਅਤੇ ਬੁਲੰਦੀਆਂ ਦੇ ਉੱਚ ਸ਼ਿਖਰ ਨੂੰ ਛੋਹੇ। ਸ਼ੁਭ ਇਸ਼ਾਵਾਂ ।
ਰਣਜੀਤ ਕੌਰ ਰਿਆਤ
ਲਾਇਬ੍ਰੇਰੀਅਨ
ਗੁਰੂ ਨਾਨਕ ਕਾਲਜ਼ ਆਫ ਨਰਸਿੰਗ
ਢਾਹਾਂ ਕਲੇਰਾਂ

Related Articles

Leave a Reply

Your email address will not be published. Required fields are marked *

Back to top button