ਸਥਾਨਕ ਖਬਰ

ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ

* ਸਾਬਕਾ ਮੰਤਰੀ ਸੋਮ ਪ੍ਰਕਾਸ਼ ਨੇ ਖੂਨ ਦਾਨੀਆਂ ਨੂੰ ਵੰਡੇ ਸਰਟੀਫਿਕੇਟ

ਫਗਵਾੜਾ 22 ਸਤੰਬਰ (   ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਸਿਹਤ ਵਿਭਾਗ ਭਾਰਤ ਸਰਕਾਰ ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਮਨਾਏ ਜਾ ਰਹੇ ਸੇਵਾ ਪੰਦਰਵਾੜੇ ਦੀ ਆਰੰਭਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਨਾਲ ਕੀਤੀ ਗਈ। ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਦੇ ਉਪਰਾਲੇ ਸਦਕਾ 40 ਨੌਜਵਾਨਾਂ ਨੇ ਇਸ ਖੂਨ ਦਾਨ ਕੈਂਪ ਵਿੱਚ ਹਿੱਸਾ ਲੈਂਦਿਆਂ ਆਪਣਾ ਖੂਨ ਦਾਨ ਕੀਤਾ। ਬਲੱਡ ਬੈਂਕ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਅਤੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਦੇਖਰੇਖ ਹੇਠ ਆਯੋਜਿਤ ਕੈਂਪ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਕੀਤਾ ਗਿਆ। ਉਹਨਾਂ ਨੇ ਸਮੂਹ ਹਾਜਰੀਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਆ। ਇਸ ਤੋਂ ਇਲਾਵਾ ਵਾਤਾਵਰਣ ਸਵੱਛਤਾ ਲਈ ਸਾਫ-ਸਫਾਈ, ਬੂਟੇ ਲਗਾਉਣ ਅਤੇ ਲੋਕ ਸੇਵਾ ਕਰਨ ਦੀ ਪ੍ਰੇਰਨਾ ਵੀ ਦਿੱਤੀ। ਉਹਨਾਂ ਖੂਨ ਦਾਨੀਆਂ ਨੂੰ ਸਰਟੀਫਿਕੇਟ ਵੀ ਵੰਡੇ। ਬਲੱਡ ਬੈਂਕ ਦੇ ਪ੍ਰਬੰਧਕਾਂ ਗੁਰਮੀਤ ਪਲਾਹੀ, ਹਰਬੰਸ ਲਾਲ ਅਤੇ ਹੋਰਨਾਂ ਨੇ ਸਮੂਹ ਖੂਨ ਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੇਅਰ ਅਰੁਣ ਖੋਸਲਾ, ਸੋਨੂੰ ਰਾਵਲਪਿੰਡੀ, ਨਿਤਿਨ ਚੱਢਾ, ਜੀਤਾ ਪੰਡਵਾ, ਪੁਨੀਤ ਕੁਮਾਰ, ਰਿੰਕੂ, ਸਿਟੀ ਕੇਬਲ ਤੋਂ ਰਾਜਾ, ਰਾਣਾ, ਵਿਨੇ, ਵਿਸ਼ਵਾ ਮਿੱਤਰ ਸ਼ਰਮਾ, ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਰਾਜੇਸ਼ ਪਰਾਸ਼ਰ, ਸੁਧੀਰ ਸ਼ਰਮਾ ਆਦਿ ਹਾਜਰ ਸਨ।
ਤਸਵੀਰ – ਬਲੱਡ ਬੈਂਕ ਫਗਵਾੜਾ ਵਿਖੇ ਆਯੋਜਿਤ ਖੂਨ ਦਾਨ ਕੈਂਪ ਦੌਰਾਨ ਖੂਨਦਾਨੀ ਨੂੰ ਸਰਟੀਫਿਕੇਟ ਦਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ।

Related Articles

Leave a Reply

Your email address will not be published. Required fields are marked *

Back to top button