ਸਥਾਨਕ ਖਬਰ

ਫਗਵਾੜਾ ਪੱਤਰਕਾਰ ਸੰਗਠਨ ਨੇ ਨਵ ਨਿਯੁਕਤ ਐਸ ਐਮ ੳ ਨੂੰ ਮਿਲ ਗੂਲਦਸਤਾ ਭੇਂਟ ਕਰ ਦਿੱਤੀਆ ਸ਼ੁਭਕਾਮਨਾਵਾਂ ,

ਸਿਵਲ ਹਸਪਤਾਲ ਫਗਵਾੜਾ ਵਿਖੇ ਆਉਣ ਵਾਲੇ ਸੀਨੀਅਰ ਸਿਟੀਜਨ ਮਰੀਜਾ ਨੂੰ ਪਹਿਲ ਦੇ ਆਧਾਰ ਤੇ ਵੇਖਣ ਦੀ ਕੀਤੀ ਮੰਗ

ਫਗਵਾੜਾ 23  ਸੰਤਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਫਗਵਾੜਾ ਪੱਤਰਕਾਰ ਸੰਗਠਨ ਦਾ ਇੱਕ ਵਫਦ ਪ੍ਰਧਾਨ ਡਾ ਰਮਨ ਦੀ ਯੋਗ ਰਹਿਨੁਮਾਈ ਹੇਠ ਸਿਵਲ ਹਸਪਤਾਲ ਫਗਵਾੜਾ ਦੇ ਨਵ ਨਿਯੁਕਤ ਸੀਨੀਅਰ ਮੈਡੀਕਲ ਅਫ਼ਸਰ ਡਾ ਸਿਮਰਦੀਪ ਕੋਰ ਨੂੰ ਮਿਲਿਆ ਅਤੇ ਗੂਲਦਸਤਾ ਭੇਂਟ ਕਰ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ
ਪ੍ਰਧਾਨ ਡਾ ਰਮਨ ਨੇ ਨਵ ਨਿਯੁਕਤ ਐਸ ਐਮ ੳ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਸਿਵਲ ਹਸਪਤਾਲ ਫਗਵਾੜਾ ਵਿਖੇ ਆਉਣ ਵਾਲੇ ਮਰੀਜਾ ਨੂੰ ਕੋਈ ਵੀ ਮੁਸ਼ਕਿਲ ਦਰਪੇਸ਼ ਨਾ ਆਵੇ ਦੀ ਅਪੀਲ ਕੀਤੀ ਉਨ੍ਹਾਂ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਮਰੀਜਾ ਨੂੰ ਹੁੰਦੀ ਖੱਜਲ ਖੁਆਰੀ ਨੂੰ ਰੋਕਣ ਲਈ ਅਤੇ ਸੀਨੀਅਰ ਸਿਟੀਜਨ ਨੂੰ ਸਿਵਲ ਹਸਪਤਾਲ ਆਉਣ ਤੇ ਕੋਈ ਵੀ ਕੰਮ ਪੈਣ ਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ ਤੇ ਜੋਰ ਦਿੱਤਾ ਅਤੇ ਆਖਿਆ ਕਿ ਬੰਗਾ, ਗੁਰਾਇਆ , ਨੂਰਮਹਿਲ , ਅਤੇ ਫਗਵਾੜਾ ਇਲਾਕੇ ਦੇ ਹੋਰ ਲਾਗਲੇ ਇਲਾਕਿਆ ਤੋਂ ਆਉਣ ਵਾਲੇ ਮਰੀਜਾ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਕੋਈ ਵੀ ਕੰਮ ਪੈਦਾ ਹੈ ਤਾ ਉਨ੍ਹਾਂ ਨੂੰ ਕਈ ਵਾਰ ਜਾਣਕਾਰੀ ਨਾ ਹੋਣ ਕਾਰਣ ਕਈ ਕਈ ਘੰਟੇ ਖੱਜਲ ਖੁਆਰ ਹੋਣਾ ਪੈਂਦਾ ਹੈ ਨੂੰ ਰੋਕਣ ਲਈ ਹੈਲਪ ਡੈਸਕ ਸਥਾਪਿਤ ਕੀਤਾ ਜਾਵੇ ਸਿਵਲ ਹਸਪਤਾਲ ਐਸ ਐਸ ੳ ਡਾ ਸਿਮਰਦੀਪ ਕੌਰ ਨੇ ਸਮੂਹ ਗੱਲਾਂ ਨੂੰ ਬੜੇ ਹੀ ਧਿਆਨ ਪੂਰਵਕ ਸੁਣ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਮੋਹਿਤ ਸ਼ਰਮਾ,  ਸੁਸ਼ੀਲ ਸ਼ਰਮਾ, ਕਮਲਦੀਪ ਸਿੰਘ , ਜੀਵਨ ਸੰਘਾ , ਅਜੇ ਕੋਛੜ , ਨਰਿੰਦਰਪਾਲ ਸਿੰਘ ਮਾਹੀ ਆਦਿ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button