ਅਪਰਾਧ

ਗੁੰਮ ਹੋਈ ਜੇਸੀਬੀ ਦੀ ਰਿਕਵਰੀ ਸਬੰਧੀ ਪੁਲਿਸ ਨੂੰ ਲਾਈ ਗੁਹਾਰ

ਗੁੰਮ ਹੋਈ ਜੇਸੀਬੀ ਦੀ ਰਿਕਵਰੀ ਸਬੰਧੀ ਪੁਲਿਸ ਨੂੰ ਲਾਈ ਗੁਹਾਰ

 ਫਗਵਾੜਾ 23 ਸੰਤਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਰੈਸਟ ਹਾਊਸ ਫਗਵਾੜਾ ਵਿਖੇ ਹਰਮੇਸ਼ ਲਾਲ ਪੁੱਤਰ ਪੂਰਨ ਚੰਦ ਵਾਸੀ ਸਰਹਾਲੀ ਵੱਲੋਂ ਇਕ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਇੱਕ ਸਾਲ ਪਹਿਲਾ ਉਸਨੇ ਮਿਤੀ 24 ਸਤੰਬਰ 2024 ਨੂੰ ਆਪਣੀ ਜੇਸੀਬੀ ਜੋ ਕਿ ਰੈਸਟ ਹਾਊਸ ਫਗਵਾੜਾ ਵਿਖੇ ਖੜੀ ਕੀਤੀ ਸੀ ਪਰ ਜਦੋ ਅਗਲੇ ਦਿਨ ਉਸਨੇ ਮੌਕੇ ਤੇ ਜਾਕੇ ਦੇਖਿਆ, ਤਾ ਉਸਦੀ ਜੇਸੀਬੀ ਨੂੰ ਕੋਈ ਲੈ ਗਿਆ ਸੀ ਜਦੋ ਇਸ ਸੰਬਧੀ ਉਸ ਵੱਲੋਂ ਘੋਖ ਕਰਨ ਲਈ ਆਪਣੇ ਆਪ੍ਰੇਟਰ ਨਾਲ ਗੱਲ ਕਰਨੀ ਚਾਹੀ, ਤਾਂ ਉਸਦਾ ਫੋਨ ਵੀ ਬੰਦ ਆ ਰਿਹਾ ਸੀ ਤੇ ਉਸਨੇ ਗੁੰਮ ਹੋਈ ਜੇਸੀਬੀ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਉਸ ਨੇ ਸ਼ੱਕ ਪੈਣ ‘ਤੇ ਥਾਣਾ ਸਿਟੀ ਫਗਵਾੜਾ ਵਿਖੇ ਆਪ੍ਰੇਟਰ ਖਿਲਾਫ ਮਾਮਲਾ ਦਰਜ ਕਰਵਾਇਆ ਜੋ ਕਿ ਐਫਆਈਆਰ 217 ਮਿਤੀ 27-09-24 ਨੂੰ ਰਜਿਸਟਰਡ ਕਰਵਾਇਆ ਸੀ। ਉਸ ਵੱਲੋਂ ਦਿੱਤੀ ਸ਼ਿਕਾਇਤ ਨੂੰ ਲਗਭਗ ਇੱਕ ਸਾਲ ਪੂਰਾ ਹੋਣ ਵਾਲਾ ਹੈ ਪਰ ਹਾਲੇ ਤੱਕ ਉਸਦੀ ਜੇਸੀਬੀ ਦੀ ਰਿਕਵਰੀ ਨਹੀ ਹੋ ਸਕੀ। ਜਿਸ ਬਾਰੇ ਉਸ ਵੱਲੋਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ। ਉਸਨੇ ਪ੍ਰੈਸ ਕਾਨਫਰੰਸ ਦੌਰਾਨ ਫਗਵਾੜਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਲਦ ਤੋ ਜਲਦ ਉਸਦੀ ਜੇਸੀਬੀ ਨੂੰ ਬਰਾਮਦ ਕਰਕੇ ਉਸ ਦੇ ਹਵਾਲੇ ਕੀਤਾ ਜਾਵੇ ਇਸ ਸਬੰਧੀ ਫਗਵਾੜਾ ਸਿਟੀ ਦੇ ਐਸਐਚਓ ਊਸ਼ਾ ਰਾਣੀ ਨਾਲ ਗੱਲ ਕੀਤੀ ਤਾ ਉਨ੍ਹਾ ਕਿਹਾ ਕਿ ਉਸ ਸਮੇਂ ਮੌਜੂਦ ਅਧਿਕਾਰੀਆਂ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਤੋਂ ਪੁੱਛਗਿੱਛ ਵੀ ਕੀਤੀ ਸੀ ਪਰ ਉਸਨੇ ਗੁੰਮ ਹੋਈ ਜੇਸੀਬੀ ਬਾਰੇ ਕੋਈ ਵੀ ਜਾਣਕਾਰੀ ਨਹੀ ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਇਸ ਮਾਮਲੇ ਸਬੰਧੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਟੈਕਨੀਕਲ ਟੀਮ ਦੀ ਮਦਦ ਰਾਹੀ ਇਸ ਮਾਮਲੇ ਨੂੰ ਵੀ ਜਲਦ ਹੱਲ ਕਰ ਲਿਆ ਜਾਵੇਗਾ

Leave a Reply

Your email address will not be published. Required fields are marked *

Back to top button