ਸਥਾਨਕ ਖਬਰ
Check Also
Close
-
ਰਾਮਗੜ੍ਹੀਆ ਕਾਲਜ ਦੀ ਵਿਦਿਆਰਥਣ ਯੂਨੀਵਰਸਿਟੀ ਵਿੱਚੋਂ ਬਣੀ ਗੋਲਡ ਮੈਡਲਿਸਟAugust 12, 2025
) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 23 ਸਤੰਬਰ 2025 ਦਿਨ ਮੰਗਲਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਹਰਪਾਲ ਸਿੰਘ ਮਨੇਸ, ਸੀਮਾ ਕਲਿਆਣ ਲੁਧਿਆਣਾ, ਦੀਪ ਕੌਰ ਸੰਧਾ, ਲਾਡੀ ਸੁਖਜਿੰਦਰ ਕੌਰ ਭੁੱਲਰ, ਕੁਲਵੰਤ ਸਿੰਘ ਸੈਦੋਕੇ ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਹਰਪਾਲ ਸਿੰਘ ਮਨੇਸ ਅਤੇ ਸੀਮਾ ਕਲਿਆਣ ਨੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਕੁਲਵੰਤ ਸਿੰਘ ਸੈਦੋਕੇ ਅਤੇ ਦੀਪ ਕੌਰ ਸੰਧਾ ਨੇ ਸੇਧ ਵਰਧਕ ਕਵਿਤਾਵਾਂ ਪੇਸ਼ ਕੀਤੀਆਂ। ਲਾਡੀ ਸੁਖਜਿੰਦਰ ਕੌਰ ਭੁੱਲਰ ਨੇ ਵੀ ਕਵਿਤਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਕਿਹਾ ਕਿ ਚੰਗੇ ਕਲਮਕਾਰ ਇੱਕ ਸਿਹਤਮੰਦ ਅਤੇ ਚੰਗੇ ਸਮਾਜ ਦੇ ਸਿਰਜਨਹਾਰ ਹੁੰਦੇ ਹਨ।