ਸਥਾਨਕ ਖਬਰ
ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕਪੁਰਾ ਪਾਰਕ ‘ਚ ਲਗਾਇਆ ਫਰੀ ਆਯੁਰਵੈਦਿਕ ਕੈਂਪ
ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕਪੁਰਾ ਪਾਰਕ ‘ਚ ਲਗਾਇਆ ਫਰੀ ਆਯੁਰਵੈਦਿਕ ਕੈਂਪ
ਫਗਵਾੜਾ 28 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਗੁਰੂ ਨਾਨਕਪੁਰਾ ਪਾਰਕ ‘ਚ ਫਰੀ ਆਯੁਰਵੈਦਿਕ ਮੈਡੀਕਲ ਅਤੇ ਪ੍ਰਕ੍ਰਿਤੀ ਪਰੀਖਣ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਕੈਂਪ ਦਾ ਸਿਰਨਾਵਾਂ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਸੀ। ਕੈਂਪ ਦੌਰਾਨ ਡਾਇਰੈਕਟਰ ਆਯੁਰਵੇਦਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਡਾ. ਕੁਸੁਮ ਗੁਪਤਾ ਦੀ ਯੋਗ ਅਗਵਾਈ ਹੇਠ ਆਯੋਜਿਤ ਕੈਂਪ ਦੌਰਾਨ ਡਾ. ਰਾਜਿੰਦਰ ਕੁਮਾਰ ਸੀਨੀਅਰ ਫਿਜੀਸ਼ਨ ਅਤੇ ਡਾ. ਰਾਜੀਵ ਕੁਮਾਰ ਆਯੁਰਵੈਦਿਕ ਮੈਡੀਕਲ ਅਫਸਰ ਸਿਹਤ ਕੇਂਦਰ ਫਗਵਾੜਾ ਤੋਂ ਇਲਾਵਾ ਉਪ ਵੈਦ ਪਵਨਦੀਪ ਵਲੋਂ ਮਹਿਲਾ ਰੋਗ, ਪੇਟ ਦੇ ਰੋਗ, ਜੋੜਾਂ ਦੇ ਦਰਦ, ਚਮੜੀ ਰੋਗ, ਬਲੱਡ ਪਰੈਸ਼ਰ ਆਦਿ ਦੇ 110 ਮਰੀਜਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ। ਡਾਕਟਰਾਂ ਦੀ ਟੀਮ ਨੇ ਮਰੀਜਾਂ ਨੂੰ ਖੁਰਾਕ ‘ਚ ਲੋੜੀਂਦੇ ਬਦਲਾਅ ਬਾਰੇ ਵੀ ਸੁਚੇਤ ਕੀਤਾ। ਮਲਕੀਅਤ ਸਿੰਘ ਰਗਬੋਤਰਾ ਨੇ ਭਰੋਸਾ ਦਿੱਤਾ ਕਿ ਲੋੜ ਪੈਣ ਤੇ ਹੋਰ ਦਵਾਈਆਂ ਦਾ ਫਰੀ ਪ੍ਰਬੰਧ ਵੀ ਕੀਤਾ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਮੋਹਨ ਲਾਲ ਤਨੇਜਾ, ਰਾਕੇਸ਼ ਕੁਮਾਰ ਅਤੇ ਗੀਤਾ ਸ਼ਰਮਾ ਵਲੋਂ ਕੈਂਪ ਨੂੰ ਸਫਲ ਬਨਾਉਣ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਰਾਜਕੁਮਾਰ ਕਨੌਜੀਆ, ਮਨੀਸ਼ ਕਨੌਜੀਆ, ਹਰਵਿੰਦਰ ਸਿੰਘ, ਬੀ.ਐਮ.ਪੁਰੀ, ਕਰਮਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਪੁਰਾ ਪਾਰਕ ਵੈਲਫੇਅਰ ਕਮੇਟੀ, ਬਲਵਿੰਦਰ ਸਿੰਘ, ਉੱਜਵਲ ਸ਼ਰਮਾ, ਕ੍ਰਿਸ਼ਨ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਦੇ ਮੁਹੱਲਾ ਗੁਰੂ ਨਾਨਕ ਪੁਰਾ ਪਾਰਕ ‘ਚ ਲਗਾਏ ਫਰੀ ਆਯੁਰਵੈਦਿਕ ਕੈਂਪ ਦਾ ਦ੍ਰਿਸ਼।
ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਗੁਰੂ ਨਾਨਕਪੁਰਾ ਪਾਰਕ ‘ਚ ਫਰੀ ਆਯੁਰਵੈਦਿਕ ਮੈਡੀਕਲ ਅਤੇ ਪ੍ਰਕ੍ਰਿਤੀ ਪਰੀਖਣ ਕੈਂਪ ਲਗਾਇਆ ਗਿਆ। ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਕੈਂਪ ਦਾ ਸਿਰਨਾਵਾਂ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਸੀ। ਕੈਂਪ ਦੌਰਾਨ ਡਾਇਰੈਕਟਰ ਆਯੁਰਵੇਦਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਡਾ. ਕੁਸੁਮ ਗੁਪਤਾ ਦੀ ਯੋਗ ਅਗਵਾਈ ਹੇਠ ਆਯੋਜਿਤ ਕੈਂਪ ਦੌਰਾਨ ਡਾ. ਰਾਜਿੰਦਰ ਕੁਮਾਰ ਸੀਨੀਅਰ ਫਿਜੀਸ਼ਨ ਅਤੇ ਡਾ. ਰਾਜੀਵ ਕੁਮਾਰ ਆਯੁਰਵੈਦਿਕ ਮੈਡੀਕਲ ਅਫਸਰ ਸਿਹਤ ਕੇਂਦਰ ਫਗਵਾੜਾ ਤੋਂ ਇਲਾਵਾ ਉਪ ਵੈਦ ਪਵਨਦੀਪ ਵਲੋਂ ਮਹਿਲਾ ਰੋਗ, ਪੇਟ ਦੇ ਰੋਗ, ਜੋੜਾਂ ਦੇ ਦਰਦ, ਚਮੜੀ ਰੋਗ, ਬਲੱਡ ਪਰੈਸ਼ਰ ਆਦਿ ਦੇ 110 ਮਰੀਜਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ। ਡਾਕਟਰਾਂ ਦੀ ਟੀਮ ਨੇ ਮਰੀਜਾਂ ਨੂੰ ਖੁਰਾਕ ‘ਚ ਲੋੜੀਂਦੇ ਬਦਲਾਅ ਬਾਰੇ ਵੀ ਸੁਚੇਤ ਕੀਤਾ। ਮਲਕੀਅਤ ਸਿੰਘ ਰਗਬੋਤਰਾ ਨੇ ਭਰੋਸਾ ਦਿੱਤਾ ਕਿ ਲੋੜ ਪੈਣ ਤੇ ਹੋਰ ਦਵਾਈਆਂ ਦਾ ਫਰੀ ਪ੍ਰਬੰਧ ਵੀ ਕੀਤਾ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਮੋਹਨ ਲਾਲ ਤਨੇਜਾ, ਰਾਕੇਸ਼ ਕੁਮਾਰ ਅਤੇ ਗੀਤਾ ਸ਼ਰਮਾ ਵਲੋਂ ਕੈਂਪ ਨੂੰ ਸਫਲ ਬਨਾਉਣ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਰਾਜਕੁਮਾਰ ਕਨੌਜੀਆ, ਮਨੀਸ਼ ਕਨੌਜੀਆ, ਹਰਵਿੰਦਰ ਸਿੰਘ, ਬੀ.ਐਮ.ਪੁਰੀ, ਕਰਮਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਪੁਰਾ ਪਾਰਕ ਵੈਲਫੇਅਰ ਕਮੇਟੀ, ਬਲਵਿੰਦਰ ਸਿੰਘ, ਉੱਜਵਲ ਸ਼ਰਮਾ, ਕ੍ਰਿਸ਼ਨ ਕੁਮਾਰ, ਅਸ਼ੋਕ ਕੁਮਾਰ ਆਦਿ ਹਾਜਰ ਸਨ।ਤਸਵੀਰ – ਫਗਵਾੜਾ ਦੇ ਮੁਹੱਲਾ ਗੁਰੂ ਨਾਨਕ ਪੁਰਾ ਪਾਰਕ ‘ਚ ਲਗਾਏ ਫਰੀ ਆਯੁਰਵੈਦਿਕ ਕੈਂਪ ਦਾ ਦ੍ਰਿਸ਼।