ਸਥਾਨਕ ਖਬਰ

ਸ਼ਹੀਦਾਂ ਦੀਆਂ ਅਣਭੁੱਲ ਕੁਰਬਾਨੀਆਂ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੀਆਂ ਰਹਿਣਗੀਆਂ – ਹਰਜਿੰਦਰ ਕੰਡਾ

ਸਰਬ ਨੌਜਵਾਨ ਸਭਾ ਨੇ ਮਨਾਇਆ ਸ਼ਹੀਦੇ ਆਜਮ ਸ. ਭਗਤ ਸਿੰਘ ਦਾ ਜਨਮ ਦਿਹਾੜਾ

ਫਗਵਾੜਾ 28 ਸਤੰਬਰ (   ਸੁਸ਼ੀਲ ਸ਼ਰਮਾ /ਨਵੋਦਿਤ ਸ਼ਰਮਾ)      ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਅੱਜ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਸਭਾ ਦੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁੱਲ ਮਾਲਾਵਾਂ ਅਰਪਣ ਕੀਤੀਆਂ। ਸਮਾਗਮ ਦੌਰਾਨ ਐਨ.ਆਰ.ਆਈ. ਹਰਜਿੰਦਰ ਕੰਡਾ ਫਰਾਂਸ ਤੋਂ ਖ਼ਾਸ ਤੌਰ ‘ਤੇ ਪਹੁੰਚੇ ਅਤੇ ਸ਼ਹੀਦ ਦੇ ਚਰਨਾਂ ‘ਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਭਗਤ ਸਿੰਘ ਵਰਗੀਆਂ ਸ਼ਖਸੀਅਤਾਂ ਹਮੇਸ਼ਾਂ ਜਵਾਨਾਂ ਲਈ ਪ੍ਰੇਰਣਾ ਰਹਿੰਦੀਆਂ ਹਨ। ਉਨ੍ਹਾਂ ਦੇ ਵਿਚਾਰ ਤੇ ਬਲਿਦਾਨ ਹਰ ਦੌਰ ਵਿੱਚ ਸਮਾਜ ਨੂੰ ਜਾਗਰੂਕ ਕਰਨਗੇ। ਸਵਰਨ ਸਿੰਘ ਪ੍ਰਧਾਨ ਹਲਵਾਈ ਯੂਨੀਅਨ (ਸਵਰਨ ਸਵੀਟ ਸ਼ਾਪ) ਨੇ ਵੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੇ ਜੀਵਨ ਦੀ ਜੋ ਕੁਰਬਾਨੀ ਭਾਰਤ ਮਾਤਾ ਦੇ ਚਰਨਾਂ ਵਿੱਚ ਦਿੱਤੀ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨਾ ਹੀ ਸਾਡੀ ਅਸਲ ਸ਼ਰਧਾਂਜਲੀ ਹੈ। ਸਭਾ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਦੇ ਜੀਵਨ ਸੰਦੇਸ਼ ਤੋਂ ਸੇਧ ਲੈ ਕੇ ਕੌਮ ਤੇ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਆਰ. ਪੀ. ਸ਼ਰਮਾ, ਜਗਜੀਤ ਸੇਠ, ਨਰਿੰਦਰ ਸੈਣੀ, ਰਾਕੇਸ਼ ਕੋਛੜ , ਗੁਲਸ਼ਨ ਕਪੂਰ, ਸ਼ੁਭਮ ਸ਼ਰਮਾ ਆਦਿ ਹਾਜ਼ਰ ਸਨ।
ਤਸਵੀਰ – ਫਗਵਾੜਾ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੇ ਨਾਲ ਐਨ.ਆਰ.ਆਈ. ਹਰਜਿੰਦਰ ਕੰਡਾ ਅਤੇ ਹੋਰ।

Related Articles

Leave a Reply

Your email address will not be published. Required fields are marked *

Back to top button