ਸਥਾਨਕ ਖਬਰ

ਬਲੱਡ ਬੈਂਕ ਫਗਵਾੜਾ ਵਿਖੇ ਲਗਾਇਆ ਦੰਦਾਂ ਅਤੇ ਜਬਾੜਿਆਂ ਦਾ 460ਵਾਂ ਫਰੀ ਕੈਂਪ

*100 ਮਰੀਜ਼ਾਂ ਦੀ ਕੀਤੀ ਜਾਂਚ * 8 ਨਵੇਂ ਤਿਆਰ ਜਬਾੜੇ ਵੰਡੇ

ਫਗਵਾੜਾ 15 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)          ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਮਿੱਠੀ ਯਾਦ ਨੂੰ ਸਮਰਪਿਤ ਦੰਦਾਂ ਅਤੇ ਜਬਾੜਿਆਂ ਦਾ 460ਵਾਂ ਫਰੀ ਕੈਂਪ ਬਲੱਡ ਬੈਂਕ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਅਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ ਲਗਾਇਆ ਗਿਆ। ਜਿਸਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਦਰਸ਼ਨ ਬੱਧਣ (ਐਮ.ਡੀ., ਮੈਡੀਸਨ) ਸਿਵਲ ਹਸਪਤਾਲ ਫਗਵਾੜਾ ਵਲੋਂ ਕੀਤਾ ਗਿਆ। ਉਹਨਾਂ 8 ਬਜੁਰਗਾਂ ਨੂੰ ਨਵੇਂ ਤਿਆਰ ਕੀਤੇ ਜਬਾੜੇ ਵੰਡੇ ਅਤੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਸੀ.ਐਮ.ਸੀ. ਲੁਧਿਆਣਾ ਤੋਂ ਡਾ. ਤਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਈਲ ਟੀਮ ਨੇ ਕਰੀਬ 100 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜਵੰਦਾਂ ਦੇ ਦੰਦ ਸਾਫ਼ ਕੀਤੇ ਗਏ ਅਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਲੋੜਵੰਦਾਂ ਦੇ 25 ਨਵੇਂ ਜਬਾੜੇ ਤਿਆਰ ਕਰਨ ਦੀ ਅਗਲੀ ਪ੍ਰਕ੍ਰਿਆ ਪੂਰੀ ਕੀਤੀ ਗਈ। ਇਸ ਤੋਂ ਇਲਾਵਾ ਮਰੀਜ਼ਾਂ ਦੇ ਟੁੱਟੇ ਦੰਦਾਂ ਦੀ ਫਿਲਿੰਗ ਵੀ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 1 ਅਕਤੂਬਰ ਦਿਨ ਬੁੱਧਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਤਾਰਾ ਚੰਦ ਚੁੰਬਰ, ਰਮਨ ਨਹਿਰਾ  ਆਦਿ ਹਾਜਰ ਸਨ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button