ਪ੍ਰਮੁੱਖ ਖਬਰਾਂ
ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਨੇ 55 ਤੋਂ ਵੱਧ ਅਧਿਆਪਕਾਂ, ਪ੍ਰਸ਼ਾਸਕਾਂ ਅਤੇ ਗੈਰ-ਅਧਿਆਪਨ ਸਟਾਫ਼ ਨੂੰ ਕੀਤਾ ਸਨਮਾਨਿਤ

ਫਗਵਾੜਾ 19 ਸਤੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ ਇੰਟਰਨੈਸ਼ਨਲ 321-ਡੀ ਵਿੱਚ ਆਪਣੇ ਨਿਵੇਕਲੇ ਕੰਮਾਂ ਲਈ ਜਾਣੀ ਜਾਂਦੀ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੀਸਲਾ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਲਾਇਨ ਮਾਸਟਰ ਹਰਮੇਸ਼ ਲਾਲ (ਡਿਸਟਿ੍ਰਕਟ ਚੇਅਰਮੈਨ, ਰੀਡੀਂਗ ਐਕਸ਼ਨ ਪ੍ਰੋਗਰਾਮ) ਦੀ ਯੋਗ ਅਗਵਾਈ, ਜਗਦੀਪ ਸਿੰਘ ਜੋਹਲ ਬਲਾਕ ਪ੍ਰਾਇਮਰੀ ਅਫਸਰ ਬੰਗਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀਮਤੀ ਅਵਤਾਰ ਕੌਰ ਸੀ.ਐਚ.ਟੀ. ਬੀਸਲਾ ਦੀ ਰਹਿਨੁਮਾਈ ਹੇਠ ਆਯੋਜਿਤ ਇਸ ਸਮਾਗਮ ਵਿੱਚ ਸ਼੍ਰੀਮਤੀ ਅਨੀਤਾ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ ਨਵਾਂਸ਼ਹਿਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੌਰਾਨ 55 ਤੋਂ ਵੱਧ ਅਧਿਆਪਕਾਂ, ਪ੍ਰਸ਼ਾਸਕਾਂ ਅਤੇ ਨਾਨ ਟੀਚਿੰਗ ਅਮਲੇ ਨੂੰ ਸਰਵਿਸ ਐਕਸੀਲੈਂਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਹਾਜਰੀਨ ਨੂੰ ਸੰਬੋਧਨ ਕਰਦਿਆਂ ਮਾਸਟਰ ਹਰਮੇਸ਼ ਲਾਲ, ਕਲੱਬ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ (ਪ੍ਰੋਜੈਕਟ ਚੇਅਰਮੈਨ) ਨੇ ਸਨਮਾਨਤ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤੋਂ ਉਹਨਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ। ਹਿਊਮਨ ਰਾਈਟਸ ਕੌਂਸਲ ਪੰਜਾਬ ਦੇ ਸਕੱਤਰ ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਪ੍ਰੇਰਣ ਦਾ ਸਰੋਤ ਵੀ ਹੁੰਦਾ ਹੈ। ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਨੇ ਉਹਨਾਂ ਦੇ ਜਿਲ੍ਹੇ ਦੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਹੈ। ਬਲਾਕ ਪ੍ਰਾਇਮਰੀ ਅਫਸਰ, ਬੰਗਾ ਜਗਦੀਪ ਸਿੰਘ ਜੌਹਲ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਨਮਾਨਤ ਅਧਿਆਪਕਾਂ ਨੂੰ ਉਹਨਾਂ ਦੇ ਗੁਣਾਂ ਦੇ ਅਧਾਰ ‘ਤੇ ਵੱਖ-ਵੱਖ ਟਾਇਟਲਾਂ ਨਾਲ ਵੀ ਨਵਾਜਿਆ ਗਿਆ। ਇਸ ਮੌਕੇ ਦਵਿੰਦਰ ਕੁਮਾਰ ਬਲਾਕ ਪ੍ਰਾਇਮਰੀ ਅਫਸਰ ਨੌਰਾ, ਅਵਤਾਰ ਸਿੰਘ ਬੀ.ਪੀ.ਈ.ਓ. ਨਵਾਂਸ਼ਹਿ, ਗੁਰਬੇਜ ਸਿੰਘ ਬੀ.ਪੀ.ਈ.ਓ. ਔੜ, ਜਗਦੀਪ ਸਿੰਘ ਬੀ.ਪੀ.ਈ.ਓ. ਬੰਗਾ ਅਤੇ ਅਨੀਤਾ ਸ਼ਰਮਾ ਡੀ.ਈ.ਓ. ਨਵਾਂਸ਼ਹਿਰ (ਐਸ.ਬੀ.ਐਸ. ਨਗਰ) ਨੂੰ ਲੀਡਰਸ਼ਿਪ ਅਵਾਰਡ ਪ੍ਰਦਾਨ ਕੀਤੇ ਗਏ। ਕਲੱਬ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ, ਮੀਤ ਪ੍ਰਧਾਨ ਲਾਇਨ ਸੁਖਜੀਤ ਸਮਰਾ, ਲਾਇਨ ਪ੍ਰਦੀਪ ਸਿੰਘ ਖਜਾਨਚੀ, ਲਾਇਨ ਚਮਨ ਲਾਲ ਅਤੇ ਲਾਇਨ ਸੁਸ਼ੀਲ ਸ਼ਰਮਾ ਚਾਰਟਰ ਪ੍ਰਧਾਨ ਤੇ ਪ੍ਰੋਜੈਕਟ ਚੇਅਰਮੈਨ ਨੂੰ ਵੀ ਵਿਸ਼ੇਸ਼ ਸਨਮਾਨਾਂ ਨਾਲ ਨਵਾਜਿਆ ਗਿਆ।

—