ਸਥਾਨਕ ਖਬਰ
ਲੋਕ ਸੇਵਾ ਦਲ ਨੇ ਕਰਵਾ ਚੌਥ ਮੌਕੇ ਹਦੀਆਬਾਦ ‘ਚ ਲਗਾਇਆ ਮਹਿੰਦੀ ਲਗਾਉਣ ਦਾ ਫਰੀ ਕੈਂਪ 11 ਅਕਤੂਬਰ ( ਸੁਸ਼ੀਲ ਸ਼ਰਮਾ ) ਸਮਾਜ ਸੇਵੀ ਸੰਸਥਾ ਲੋਕ ਸੇਵਾ ਦੱਲ ਰਜਿ. ਫਗਵਾੜਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਹਦੀਆਬਾਦ ਵਿਖੇ ਕਰਵਾ ਚੌਥ ਨੂੰ ਸਮਰਪਿਤ ਫਰੀ ਮਹਿੰਦੀ ਲਗਾਇਆ ਗਿਆ। ਲੋਕ ਸੇਵਾ ਦੱਲ ਦੇ ਪ੍ਰਧਾਨ ਨਿਰਵੈਰ ਸਿੰਘ ਨੰਦਾ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਸੰਜੀਵ ਲਾਂਬਾ ਦੀ ਦੇਖਰੇਖ ਹੇਠ ਆਯੋਜਿਤ ਕੈਂਪ ਦੌਰਾਨ ਕਰੀਬ 70 ਸੁਹਾਗਨਾ ਨੇ ਫਰੀ ਮਹਿੰਦੀ ਲਗਵਾਈ। ਮਹਿੰਦੀ ਲਗਾਉਣ ਦੀ ਪ੍ਰਕ੍ਰਿਆ ਨੂੰ ਟ੍ਰੇਨਰ ਸਿੰਮੀ ਅਤੇ ਸੈਂਟਰ ਦੀਆਂ ਸਿੱਖਿਆਰਥਣਾਂ ਵਲੋਂ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਲੋਕ ਸੇਵਾ ਦੱਲ ਦੇ ਚੇਅਰਮੈਨ ਪਵਨ ਕਾਲੜਾ, ਸਕੱਤਰ ਦਵਿੰਦਰ ਸਿੰਘ, ਖਜਾਨਚੀ ਸੰਜੀਵ ਲਾਂਬਾ, ਡਾਇਰੈਕਟਰ ਵਰਿੰਦਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਪਵਨ ਕਸ਼ਿਅਪ ਨੇ ਸਮੂਹ ਸੁਹਾਗਨਾਂ ਨੂੰ ਕਰਵਾ ਚੌਥ ਦੇ ਤਿਓਹਾਰ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਹਰੇਕ ਤਿਉਹਾਰ ਦਾ ਖਾਸ ਮਹੱਤਵ ਹੈ। ਇਸੇ ਤਰ੍ਹਾਂ ਕਰਵਾ ਚੌਥ ਦਾ ਤਿਉਹਾਰ ਪਤੀ-ਪਤਨੀ ਦੇ ਵਿਆਹੁਤਾ ਜੀਵਨ ਦੇ ਰਿਸ਼ਤੇ ਨੂੰ ਮਜਬੂਤ ਕਰਦਾ ਹੈ। ਪਤਨੀਆਂ ਜਿੱਥੇ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖ ਕੇ ਪਰਮਾਤਮਾ ਤੋਂ ਪ੍ਰਾਰਥਨਾ ਕਰਦੀਆਂ ਹਨ, ਉੱਥੇ ਹੀ ਇਹ ਤਿਉਹਾਰ ਹਰੇਕ ਪਤੀ ਨੂੰ ਵੀ ਪਤਨੀ ਦੇ ਪ੍ਰਤੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਜਿਸ ਨਾਲ ਰਿਸ਼ਤਿਆਂ ਦੀ ਡੋਰ ਮਜਬੂਤ
ਲੋਕ ਸੇਵਾ ਦਲ ਨੇ ਕਰਵਾ ਚੌਥ ਮੌਕੇ ਹਦੀਆਬਾਦ ‘ਚ ਲਗਾਇਆ ਮਹਿੰਦੀ ਲਗਾਉਣ ਦਾ ਫਰੀ ਕੈਂਪ
ਸਮਾਜ ਸੇਵੀ ਸੰਸਥਾ ਲੋਕ ਸੇਵਾ ਦੱਲ ਰਜਿ. ਫਗਵਾੜਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਹਦੀਆਬਾਦ ਵਿਖੇ ਕਰਵਾ ਚੌਥ ਨੂੰ ਸਮਰਪਿਤ ਫਰੀ ਮਹਿੰਦੀ ਲਗਾਇਆ ਗਿਆ। ਲੋਕ ਸੇਵਾ ਦੱਲ ਦੇ ਪ੍ਰਧਾਨ ਨਿਰਵੈਰ ਸਿੰਘ ਨੰਦਾ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਸੰਜੀਵ ਲਾਂਬਾ ਦੀ ਦੇਖਰੇਖ ਹੇਠ ਆਯੋਜਿਤ ਕੈਂਪ ਦੌਰਾਨ ਕਰੀਬ 70 ਸੁਹਾਗਨਾ ਨੇ ਫਰੀ ਮਹਿੰਦੀ ਲਗਵਾਈ। ਮਹਿੰਦੀ ਲਗਾਉਣ ਦੀ ਪ੍ਰਕ੍ਰਿਆ ਨੂੰ ਟ੍ਰੇਨਰ ਸਿੰਮੀ ਅਤੇ ਸੈਂਟਰ ਦੀਆਂ ਸਿੱਖਿਆਰਥਣਾਂ ਵਲੋਂ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਲੋਕ ਸੇਵਾ ਦੱਲ ਦੇ ਚੇਅਰਮੈਨ ਪਵਨ ਕਾਲੜਾ, ਸਕੱਤਰ ਦਵਿੰਦਰ ਸਿੰਘ, ਖਜਾਨਚੀ ਸੰਜੀਵ ਲਾਂਬਾ, ਡਾਇਰੈਕਟਰ ਵਰਿੰਦਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਪਵਨ ਕਸ਼ਿਅਪ ਨੇ ਸਮੂਹ ਸੁਹਾਗਨਾਂ ਨੂੰ ਕਰਵਾ ਚੌਥ ਦੇ ਤਿਓਹਾਰ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਹਰੇਕ ਤਿਉਹਾਰ ਦਾ ਖਾਸ ਮਹੱਤਵ ਹੈ। ਇਸੇ ਤਰ੍ਹਾਂ ਕਰਵਾ ਚੌਥ ਦਾ ਤਿਉਹਾਰ ਪਤੀ-ਪਤਨੀ ਦੇ ਵਿਆਹੁਤਾ ਜੀਵਨ ਦੇ ਰਿਸ਼ਤੇ ਨੂੰ ਮਜਬੂਤ ਕਰਦਾ ਹੈ। ਪਤਨੀਆਂ ਜਿੱਥੇ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖ ਕੇ ਪਰਮਾਤਮਾ ਤੋਂ ਪ੍ਰਾਰਥਨਾ ਕਰਦੀਆਂ ਹਨ, ਉੱਥੇ ਹੀ ਇਹ ਤਿਉਹਾਰ ਹਰੇਕ ਪਤੀ ਨੂੰ ਵੀ ਪਤਨੀ ਦੇ ਪ੍ਰਤੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਜਿਸ ਨਾਲ ਰਿਸ਼ਤਿਆਂ ਦੀ ਡੋਰ ਮਜਬੂਤ ਹੁੰਦੀ ਹੈ।