ਸਥਾਨਕ ਖਬਰ

ਸਰਬ ਨੌਜਵਾਨ ਸਭਾ ਨੇ ਕਰਵਾਇਆ 12 ਜੋੜਿਆਂ ਦਾ ਸਮੂਹਿਕ ਆਨੰਦ ਕਾਰਜ

ਧੀਆਂ ਦਾ ਵਿਆਹ ਮਾਪਿਆਂ ਲਈ ਸਭ ਤੋਂ ਖੁਸ਼ੀ ਦਾ ਪਲ : ਡਾ. ਚੱਬੇਵਾਲ * ਅਸ਼ੀਰਵਾਦ ਦੇਣ ਲਈ ਪੰਜਾਬ ਭਰ ਤੋਂ ਪਹੁੰਚੇ ਪਤਵੰਤੇ

ਫਗਵਾੜਾ 12 ਅਕਤੂਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵੱਲੋਂ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਯੂ.ਕੇ ਦੇ ਸਹਿਯੋਗ ਨਾਲ ਸਭਾ ਦੇ ਮੁੱਖ ਸਰਪ੍ਰਸਤ ਗੁਰਮੀਤ ਪਲਾਹੀ ਦੀ ਸਰਪ੍ਰਸਤੀ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ 35ਵੇਂ ਸਾਲਾਨਾ ਸਮਾਗਮ ਤਹਿਤ 12 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਗਿਆ। ਵਿਆਹ ਦੌਰਾਨ ਗਿਆਨੀ ਨਰਿੰਦਰ ਸਿੰਘ ਅਤੇ ਗਿਆਨੀ ਸੰਦੀਪ ਸਿੰਘ ਨੇ ਲਾਵਾਂ ਦੀ ਰਸਮ ਪੂਰੀ ਗੁਰ ਮਰਿਯਾਦਾ ਨਾਲ ਪੂਰੀ ਕਰਵਾਈ। ਇਸ ਵਿਆਹ ਸਮਾਗਮ ਵਿੱਚ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਹਲਕਾ ਫਗਵਾੜਾ ਤੋਂ ਇਲਾਵਾ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਆਪ ਪਾਰਟੀ ਦੇ ਹਲਕਾ ਇੰਚਾਰਜ ਹਰਜੀ ਮਾਨ, ਹਰਦੀਪ ਕੁਮਾਰ ਐਡੀਸ਼ਨਲ ਐੱਸ. ਈ. ਪਾਵਰਕਾਮ ਫਗਵਾੜਾ, ਦਲਜੀਤ ਸਿੰਘ ਡੀ.ਐਸ.ਪੀ. ਹੋਮਿਸਾਇਡ ਕਪੂਰਥਲਾ, ਕੁਲਜੀਤ ਸਿੰਘ ਸਰਹਾਲ ਚੇਅਰਮੈਨ ਜਲ ਸਰੋਤ ਯੋਜਨਾ ਬੋਰਡ ਪੰਜਾਬ, ਸੀਨੀਅਰ ਆਪ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ, ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਮੇਅਰ ਰਾਮਪਾਲ ਉੱਪਲ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਡਿਪਟੀ ਮੇਅਰ ਵਿੱਕੀ ਸੂਦ, ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ਦੀ ਆਰੰਭਤਾ ਉਂਕਾਰ ਸਿੰਘ ਬਰਾੜ ਡੀ. ਐਸ. ਪੀ. ਸ਼ਾਹਕੋਟ ਨੇ ਰਿਬਨ ਕੱਟ ਕੇ ਕਰਵਾਈ। ਸਮੂਹ ਪਤਵੰਤਿਆਂ ਨੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਡਾ. ਰਾਜ ਕੁਮਾਰ ਚੱਬੇਵਾਲ ਨੇ ਸਭਾ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮਾਂ-ਬਾਪ ਨੂੰ ਹਮੇਸ਼ਾ ਆਪਣੀ ਧੀ ਦੇ ਵਿਆਹ ਦੀ ਚਿੰਤਾ ਸਤਾਉਂਦੀ ਹੈ। ਇਸ ਲਈ ਧੀਆਂ ਦਾ ਵਿਆਹ ਮਾਪਿਆਂ ਲਈ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਪਲ ਹੁੰਦਾ ਹੈ। ਉਨ੍ਹਾਂ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੇ ਵਿਆਹ ਕਰਵਾਉਣਾ ਬਹੁਤ ਹੀ ਨੇਕ ਕਾਰਜ ਹੈ ਜਿਸ ਨਾਲ ਲੋੜਵੰਦ ਪਰਿਵਾਰਾਂ ਦਾ ਭਾਰੀ ਬੋਝ ਹਲਕਾ ਹੋ ਜਾਂਦਾ ਹੈ। ਉਹਨਾਂ ਨੇ ਸਭਾ ਦੀ ਹੌਸਲਾ ਅਫਜਾਈ ਕਰਦੇ ਹੋਏ ਆਪਣੇ ਅਖਤਿਆਰੀ ਫੰਡ ਵਿਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਕਿਹਾ ਕਿ ਇਸ ਨੇਕ ਕਾਰਜ ਲਈ ਉਹ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਮੇਤ ਇਸ ਸੰਸਥਾ ਨਾਲ ਜੁੜੇ ਸਮੂਹ ਕਾਰਕੁੰਨਾ ਨੂੰ ਤਹਿ ਦਿਲੋਂ ਵਧਾਈ ਦਿੰਦੇ ਹਨ। ਇਸ ਦੌਰਾਨ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸੰਤ ਸਮਾਜ ਤੋਂ ਸੰਤ ਗੁਰਚਰਨ ਸਿੰਘ ਪੰਡਵਾ ਨਿਰਮਲ ਕੁਟੀਆ ਛੰਬ ਵਾਲੀ ਪੰਡਵਾ, ਸਾਈਂ ਪੱਪਲ ਸ਼ਾਹ ਭਰੋਮਜਾਰਾ ਤੇ ਸੋਨੀਆ ਮਹੰਤ ਡੇਰਾ ਸ਼ੀਲਾ ਮਹੰਤ ਸਾਬਰੀ ਭਗਤਪੁਰਾ, ਗੁਰੂ ਸਵਰਨ ਦੇਵਾ  ਯੂ. ਕੇ. ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਪ੍ਰਵਾਸੀ ਭਾਰਤੀ ਹਰਜਿੰਦਰ ਕੁਮਾਰ ਕੰਡਾ ਫਰਾਂਸ, ਬੀ. ਆਰ. ਕਟਾਰੀਆ ਯੂ.ਕੇ., ਗੁਰਦੇਵ ਸਿੰਘ ਬੰਨਿੰਗ ਯੂ.ਕੇ  ਨੇ ਵੀ ਆਪਣੀ ਵਿਸ਼ੇਸ਼ ਹਾਜ਼ਰੀ ਦਰਜ ਕਰਵਾ ਕੇ ਸਮਾਗਮ ਦੀ ਰੌਣਕ ਵਧਾਈ। ਨਵ ਵਿਆਹੇ ਜੋੜਿਆਂ ਨੂੰ ਵਿਆਹ ਦੇ ਸਰਟੀਫਿਕੇਟਾਂ ਤੋਂ ਇਲਾਵਾ ਸੁੰਦਰ ਤੋਹਫ਼ੇ, ਗਹਿਣੇ, ਸ਼ਗਨ ਅਤੇ ਘਰੇਲੂ ਸਮਾਨ ਭੇਂਟ ਕੀਤਾ ਗਿਆ। ਸਮਾਗਮ ਦੌਰਾਨ ਸੀਨੀਅਰ ਆਪ ਆਗੂ ਕੁਲਵਿੰਦਰ ਸਿੰਘ ਚੱਠਾ ਅਤੇ ਦਿਲਪ੍ਰੀਤ ਸਿੰਘ ਚੱਠਾ ਨੇ ਵੀ ਭਰਪੂਰ ਸਹਿਯੋਗ ਦਿੱਤਾ। ਮੰਚ ਦਾ ਸੰਚਾਲਨ ਕਰਦੇ ਹੋਏ ਲੈਕਚਰਾਰ ਹਰਜਿੰਦਰ ਗੋਗਨਾ ਨੇ ਦੱਸਿਆ ਕਿ 19 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਖੇੜਾ ਰੋਡ ਫਗਵਾੜਾ ਵਿਖੇ ਮਹਾਂਮਾਈ ਦੀ ਚੌਂਕੀ ਕਰਵਾਈ ਜਾਵੇਗੀ। ਜਿਸ ਵਿੱਚ ਇਹ ਨਵ-ਵਿਆਹੇ ਜੋੜੇ ਮਹਾਮਾਈ ਦਾ ਆਸ਼ੀਰਵਾਦ ਲੈਣ ਲਈ ਹਾਜ਼ਰ ਰਹਿਣਗੇ। ਭੰਡਾਰੇ ਦੀ ਸੇਵਾ ਵੀ ਅਟੁੱਟ ਵਰਤਾਈ ਜਾਵੇਗੀ।
ਵਿਆਹ ਸਮਾਗਮ ‘ਚ ਇਹਨਾਂ ਪਤਵੰਤਿਆਂ ਨੇ ਵੀ ਲਗਵਾਈ ਹਾਜਰੀ
ਸਮੂਹਿਕ ਵਿਆਹ ਸਮਾਗਮ ਵਿੱਚ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਪ, ਲਖਵਿੰਦਰ ਸਿੰਘ ਕਲੇਰ ਬੀ.ਡੀ.ਪੀ.ਓ. ਫਗਵਾੜਾ, ਮਲਕੀਤ ਚੰਦ ਪੰਚਾਇਤ ਸਕੱਤਰ, ਹੁਸਨ ਲਾਲ ਸਾਬਕਾ ਕੌਂਸਲਰ, ਆਸ਼ੂ ਸਾਂਪਲਾ, ਨੈਂਸੀ ਸਾਂਪਲਾ, ਅਵਤਾਰ ਸਿੰਘ ਮੰਡ ਕੌਮੀ ਸਕੱਤਰ ਭਾਜਪਾ ਕਿਸਾਨ ਮੋਰਚਾ, ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ ਤੇ ਰਾਜੇਸ਼ ਪਲਟਾ, ਬਲਿਹਾਰ ਸਿੰਘ ਮੋਰੋਂ, ਸਾਬਕਾ ਮੇਅਰ ਅਰੁਣ ਖੋਸਲਾ, ਮਲਕੀਅਤ ਸਿੰਘ ਰਘਬੋਤਰਾ ਸਾਬਕਾ ਨਗਰ ਕੌਂਸਲ ਪ੍ਰਧਾਨ, ਕੌਂਸਲਰ ਬੰਟੀ ਵਾਲੀਆ ਸਿਟੀ ਪ੍ਰਧਾਨ ਕਾਂਗਰਸ ਕਮੇਟੀ, ਸੰਜੀਵ ਬੁੱਗਾ ਕੌਂਸਲਰ, ਸੀਤਾ ਦੇਵੀ ਕੌਂਸਲਰ, ਗੁਰਪ੍ਰੀਤ ਕੌਰ ਜੰਡੂ ਕੌਂਸਲਰ, ਜਸਦੇਵ ਸਿੰਘ ਕੌਂਸਲਰ, ਪਰਮਜੀਤ ਕੌਰ ਵਾਲੀਆ ਕੌਂਸਲਰ, ਰਵੀ ਸੰਧੂ ਕੌਂਸਲਰ, ਮੈਡਮ ਅਨੀਤਾ ਕੌਂਸਲਰ, ਰੀਨਾ ਰਾਣੀ ਕੌਂਸਲਰ, ਸ਼ੀਤਲ ਕੋਹਲੀ, ਪ੍ਰਿਤਪਾਲ ਕੌਰ ਤੁਲੀ ਕੌਂਸਲਰ, ਅੰਕੁਸ਼ ਓਹਰੀ, ਗੁਰਮੀਤ ਪਲਾਹੀ, ਵਿਸ਼ਾਲ ਸਖੂਜਾ ਮੋਹਨ ਸਵੀਟਸ, ਸਰਬ ਨੌਜਵਾਨ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਰਵਿੰਦਰ ਸਿੰਘ ਰਾਏ, ਜਗਜੀਤ ਸੇਠ, ਨਰਿੰਦਰ ਸੈਣੀ, ਸ਼ਿਵ ਕੁਮਾਰ, ਮਨਿੰਦਰ ਜੌਹਲ, ਡਾ. ਕੁਲਦੀਪ ਸਿੰਘ, ਸੁਰਿੰਦਰ ਬੱਧਨ, ਰਾਕੇਸ਼ ਕੋਛੜ, ਵਿੱਕੀ ਸਿੰਘ, ਅਸ਼ੋਕ ਸ਼ਰਮਾ, ਕਰਨਦੀਪ ਕੈਂਡੀ, ਅਸ਼ੋਕ ਕੁਮਾਰ ਡੀ. ਪੀ., ਰਾਹੁਲ, ਸੌਰਵ, ਪਰਵੀਨ ਬੁਲੀਨਾ, ਜਸਪਾਲ ਚੀਮਾ, ਮੈਡਮ ਲਕਸ਼ਮੀ, ਮੈਡਮ ਸੁਖਪ੍ਰੀਤ ਕੌਰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਪੂਜਾ ਸੈਣੀ, ਗੁਰਦੀਪ ਸਿੰਘ ਤੁਲੀ, ਜਸਵਿੰਦਰ ਕੁਮਾਰ ਬਸੰਤ ਨਗਰ, ਮਨੋਹਰ ਸਿੰਘ ਤਲਵਾੜ, ਰਾਜੂ ਬਜਾਜ, ਸੌਰਵ ਰਾਹੀ, ਸੌਰਵ ਮੱਲ੍ਹਣ, ਲੱਕੀ, ਅੰਮ੍ਰਿਤ ਮਾਹਲ, ਰਣਵੀਰ ਸਿੰਘ ਢਿੱਲੋਂ, ਕਰਮਜੀਤ ਸਿੰਘ, ਚਰਨਪ੍ਰੀਤ ਸਿੰਘ, ਸੁਧਾ ਬੇਦੀ, ਨਤਿਨ ਚੱਢਾ, ਕੁਸ਼ ਖੋਸਲਾ, ਸਰਬਰ ਗੁਲਾਮ ਸੱਬਾ, ਗੁਰਦੀਪ ਦੀਪਾ ਆਪ ਆਗੂ , ਬੀ.ਐੱਚ. ਖਾਨ, ਲਾਇਨ ਗੁਰਦੀਪ ਸਿੰਘ ਕੰਗ, ਰਣਜੀਤ ਕੁਮਾਰ ਪਾਬਲਾ, ਇੰਦਰਜੀਤ ਕਾਲੜਾ, ਜੀ.ਆਰ.ਪੀ. ਫਗਵਾੜਾ ਦੇ ਸਾਬਕਾ ਇੰਚਾਰਜ ਗੁਰਭੇਜ ਸਿੰਘ ਐਸ.ਆਈ., ਰਘਵੀਰ ਕੌਰ ਹਲਕਾ ਕੋਆਰਡੀਨੇਟਰ, ਸੁਖਦੇਵ ਗੰਡਮ, ਪਰਮਿੰਦਰ ਸਿੰਘ, ਗੁਰਪ੍ਰੀਤ ਪ੍ਰੀਤੀ, ਰਮਨ ਨਹਿਰਾ, ਮਨੋਜ ਫਗਵਾੜਵੀ, ਜਸ਼ਨ ਮਹਿਰਾ, ਸਾਹਿਬਜੀਤ ਸਾਬੀ, ਬਲਦੇਵ ਰਾਜ ਪੱਪਾ ਸਰਪੰਚ ਫਤਿਹਪੁਰ, ਕੁਲਦੀਪ ਸਿੰਘ ਤੇ ਕਮਲਜੀਤ ਕੌਰ ਸਰਪੰਚ ਗੋਰਸੀਆਂ ਪੀਰਾਂ, ਵਰਿੰਦਰ ਸਿੰਘ ਕੰਬੋਜ, ਬਾਬਾ ਚਰਨਜੀਤ ਚੰਨੀ, ਜੁਗਰਾਜ ਸਿੰਘ ਲਾਡੀ ਸਰਪੰਚ ਅਜਤਾਣੀ, ਗੁਲਸ਼ਨ ਕਪੂਰ, ਸਵਰਨ ਸਿੰਘ, ਬਲਬੀਰ ਬੱਧਣ, ਮੋਹਿੰਦਰ ਸੂਦ, ਬੱਲੂ ਵਾਲੀਆ, ਚੰਦਾ ਮਿਸ਼ਰਾ ਸਾਬਕਾ ਕੌਂਸਲਰ, ਅਮਰਿੰਦਰ ਸੈਣੀ, ਐਡਵੋਕੇਟ ਮਨਦੀਪ ਸਿੰਘ, ਡਾ. ਜਤਿੰਦਰ ਪਰਹਾਰ ਆਪ ਆਗੂ, ਨਰੇਸ਼ ਭਾਰਦਵਾਜ, ਤੇਜਸਵੀ ਭਾਰਦਵਾਜ, ਰਜਨੀ ਬਾਲਾ ਭਾਜਪਾ ਆਗੂ, ਵੀ.ਪੀ. ਸਿੰਘ ਅਰੋੜਾ, ਪਰਮਜੀਤ ਕੌਰ ਕੰਬੋਜ ਸਾਬਕਾ ਕੌਂਸਲਰ, ਵਿਨੋਦ ਭਾਸਕਰ, ਜਸਵਿੰਦਰ ਸਿੰਘ ਬੌਬੀ ਗਰੋ ਗਰੀਨ, ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰ ਕਲੱਬ, ਡਾ. ਐਸ. ਐਸ. ਕਲਸੀ, ਪਿ੍ਰੰਸੀਪਲ ਰੀਟਾ ਥਾਪਰ, ਡਾ: ਰੋਹਿਤ ਬੰਗਾ, ਡਾ: ਤੁਸ਼ਾਰ ਅਗਰਵਾਲ, ਵਰਿੰਦਰ ਸਿੰਘ ਕੰਬੋਜ, ਸੁਰਿੰਦਰ ਕੁਮਾਰ ਏ.ਪੀ.ਓ., ਕੁਲਵਿੰਦਰ ਸਿੰਘ ਸਾਬਕਾ ਸਰਪੰਚ ਮੰਡਾਂ, ਵਿਜੇਂਦਰ ਪੰਡਿਤ, ਹੈਪੀ ਬਰੋਕਰ ਸਮੇਤ ਸੀਨੀਅਰ ਪੱਤਰਕਾਰ ਅਸ਼ੋਕ ਕੌੜਾ, ਸੁਖਦੇਵ ਲਾਡੀ, ਸੰਜੀਵ ਕਾਲੀਆ, ਰਾਜੇਸ਼ ਕੁਮਾਰ, ਰਮੇਸ਼ ਸਰੋਆ, ਜਸਵਿੰਦਰ ਢੱਡਾ, ਅਮਨਦੀਪ ਸ਼ਰਮਾ, ਰਾਮ ਮੂਰਤੀ ਲਾਲੀ ਆਦਿ ਹਾਜ਼ਰ ਸਨ।

ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button