ਸਥਾਨਕ ਖਬਰ
ਕਾਰਪੋਰੇਸ਼ਨ ਵਲੋਂ ਕਰਵਾ ਚੌਥ ਦੀ ਸਵੇਰ ਗਰੀਬ ਲੋਕਾਂ ਦੇ ਰੁਜਗਾਰ ਉਜਾੜਨਾ ਸਖ਼ਤ ਨਿੰਦਣਯੋਗ – ਕਮਲ ਸਰੋਜ
* ਕਿਹਾ- ‘ਆਪ’ ਪਾਰਟੀ ਦਾ ਹਿੰਦੂ ਵਿਰੋਧੀ ਚਿਹਰਾ ਹੋਇਆ ਨੰਗਾ
ਫਗਵਾੜਾ 11 ਅਕਤੂਬਰ ( ਸੁਸ਼ੀਲ ਸ਼ਰਮਾ/ ਨਵੋਦਿਤ ਸ਼ਰਮਾ)
ਕਾਰਪੋਰੇਸ਼ਨ ਫਗਵਾੜਾ ਵਲੋਂ ਸ਼ੁੱਕਰਵਾਰ ਸਵੇਰੇ ਦਿਨ ਚੜ੍ਹਦਿਆਂ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਸਥਿਤ ਮੱਛੀ ਮਾਰਕਿਟ, ਕੋਰਟ ਕੰਪਲੈਕਸ ਦੇ ਬਾਹਰ ਅਤੇ ਜੇਸੀਟੀ ਮਿਲ ਦੇ ਸਾਹਮਣੇ ਨਜਾਇਜ ਕਬਜੇ ਹਟਾਉਣ ਲਈ ਜੇਸੀਬੀ ਮਸ਼ੀਨ ਨਾਲ ਚਲਾਈ ਮੁਹਿਮ ਦੀ ਸਖਤ ਨਖੇਦੀ ਕਰਦੇ ਹੋਏ ਸ਼ਿਵ ਸੈਨਾ ਯੂ.ਬੀ.ਟੀ. ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਕਿਹਾ ਕਿ ਕਰਵਾ ਚੌਥ ਦੀ ਸਵੇਰ ਅਚਾਨਕ ਕਾਰਪੋਰੇਸ਼ਨ ਵਲੋਂ ਇਸ ਤਰ੍ਹਾਂ ਦੀ ਕਾਰਵਾਈ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਜਿਸ ਸਮੇਂ ਬਹੁਤ ਸਾਰੀਆਂ ਹਿੰਦੂ ਔਰਤਾਂ ਖੁਸ਼ੀ-ਖੁਸ਼ੀ ਆਪਣੇ ਪਤੀ ਦੀ ਲੰਮੀ ਉੱਮਰ ਅਤੇ ਖੁਸ਼ਹਾਲੀ ਲਈ ਵਰਤ ਰੱਖ ਰਹੀਆਂ ਸਨ, ਠੀਕ ਉਸੇ ਸਮੇਂ ਕਾਰਪੋਰੇਸ਼ਨ ਨੇ ਉਹਨਾਂ ਦੇ ਪਰਿਵਾਰ ਦੀ ਰੋਜੀ-ਰੋਟੀ ਨੂੰ ਪੀੇਲੇ ਪੰਜੇ ਨਾਲ ਤਹਿਸ-ਨਹਿਸ ਕਰ ਦਿੱਤਾ ਜੋ ਬਹੁਤ ਹੀ ਨਿੰਦਣਯੋਗ ਤੇ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ‘ਚ ਰੁਕਾਵਟ ਬਣ ਰਹੇ ਨਜਾਇਜ ਕਬਜੇ ਹਟਾਉਣ ਦਾ ਸ਼ਿਵ ਸੈਨਾ ਵਿਰੋਧ ਨਹੀਂ ਕਰਦੀ ਪਰ ਕਾਰਪੋਰੇਸ਼ਨ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹੀ ਕਾਰਵਾਈ ਕਿਸੇ ਵਲੋਂ ਆਪਸੀ ਰੰਜਿਸ਼ ਤਹਿਤ ਕੀਤੀ ਸ਼ਿਕਾਇਤ ਤੋਂ ਬਾਅਦ ਕਿਸੇ ਖਾਸ ਇਲਾਕੇ ਨੂੰ ਟਾਰਗੇਟ ਕਰਕੇ ਹੀ ਅੰਜਾਮ ਕਿਉਂ ਦਿੱਤੀ ਜਾਂਦੀ ਹੈ। ਜਦਕਿ ਸਾਰਾ ਸ਼ਹਿਰ ਨਜਾਇਜ ਕਬਜਿਆਂ ਦੇ ਨਾਲ ਭਰਿਆ ਹੋਇਆ ਹੈ। ਪਰ ਕਿਸੇ ਰਸੂਖਦਾਰ ਕਬਜਾਧਾਰੀ ਖਿਲਾਫ ਕਾਰਪੋਰੇਸ਼ਨ ਦਾ ਸ਼ਿਕਾਇਤਾਂ ਦੇ ਬਾਵਜੂਦ ਕੋਈ ਐਕਸ਼ਨ ਕਿਉਂ ਨਹੀਂ ਹੁੰਦਾ। ਉਹਨਾਂ ਸਵਾਲ ਕੀਤਾ ਕਿ ਕਿਸੇ ਹੋਰ ਫਿਰਕੇ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਉਸ ਫਿਰਕੇ ਦੇ ਲੋਕਾਂ ਖਿਲਾਫ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਅਜਿਹੀ ਮੰਦਭਾਗੀ ਕਾਰਵਾਈ ਕਰਨ ਦੀ ਹਿੰਮਤ ਰੱਖਦੇ ਹਨ? ਜਿਹਨਾਂ ਗਰੀਬ ਰੇਹੜੀ-ਫੜੀ ਵਾਲਿਆਂ ਤੇ ਕਾਰਵਾਈ ਹੋਈ ਹੈ, ਕੀ ਉਹਨਾਂ ਕਬਜਾ ਧਾਰੀਆਂ ਨੂੰ ਕਾਰਪੋਰੇਸ਼ਨ ਨੇ ਪਹਿਲਾਂ ਕੋਈ ਨੋਟਿਸ ਜਾਰੀ ਕੀਤਾ ਸੀ। ਜਿਹਨਾਂ ਥਾਵਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ, ਉਹਨਾਂ ਦੇ ਆਲੇ-ਦੁਆਲੇ ਅਤੇ ਸ਼ਹਿਰ ਭਰ ‘ਚ ਵੱਖ-ਵੱਖ ਥਾਵਾਂ ‘ਤੇ ਲੱਗੇ ਕੂੜੇ ਦੇ ਢੇਰ ਕਾਰਪੋਰੇਸ਼ਨ ਨੂੰ ਨਜਰ ਨਹੀਂ ਆਉਂਦੇ ਜਾਂ ਉਹ ਗੰਦਗੀ ਸ਼ਹਿਰ ਦੀ ਖੂਬਸੂਰਤੀ ‘ਚ ਵਾਧਾ ਕਰਦੀ ਹੈ? ਕਮਲ ਸਰੋਜ ਨੇ ਕਿਹਾ ਕਿ ਇਸ ਕਾਰਵਾਈ ਨੇ ਆਮ ਆਦਮੀ ਪਾਰਟੀ ਦਾ ਹਿੰਦੂ ਵਿਰੋਧੀ ਚਿਹਰਾ ਵੀ ਨੰਗਾ ਕਰ ਦਿੱਤਾ ਹੈ। ਕਿਉਂਕਿ ਫਗਵਾੜਾ ਕਾਰਪੋਰੇਸ਼ਨ ‘ਤੇ ਇਸ ਸਮੇਂ ਇਸੇ ਪਾਰਟੀ ਦਾ ਕਬਜਾ ਹੈ ਅਤੇ ਬਿਨਾਂ ਮੇਅਰ ਅਤੇ ਸੀਨੀਅਰ ਆਪ ਲੀਡਰਸ਼ਿਪ ਦੀ ਸਹਿਮਤੀ ਦੇ ਅਜਿਹੀ ਮੰਦਭਾਗੀ ਹਿੰਦੂ ਵਿਰੋਧੀ ਕਾਰਵਾਈ ਨੂੰ ਕਿਸੇ ਅਧਿਕਾਰੀ ਵਲੋਂ ਅੰਜਾਮ ਨਹੀਂ ਦਿੱਤਾ ਜਾ ਸਕਦਾ।
ਤਸਵੀਰ – ਕਮਲ ਸਰੋਜ।
ਕਾਰਪੋਰੇਸ਼ਨ ਫਗਵਾੜਾ ਵਲੋਂ ਸ਼ੁੱਕਰਵਾਰ ਸਵੇਰੇ ਦਿਨ ਚੜ੍ਹਦਿਆਂ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਸਥਿਤ ਮੱਛੀ ਮਾਰਕਿਟ, ਕੋਰਟ ਕੰਪਲੈਕਸ ਦੇ ਬਾਹਰ ਅਤੇ ਜੇਸੀਟੀ ਮਿਲ ਦੇ ਸਾਹਮਣੇ ਨਜਾਇਜ ਕਬਜੇ ਹਟਾਉਣ ਲਈ ਜੇਸੀਬੀ ਮਸ਼ੀਨ ਨਾਲ ਚਲਾਈ ਮੁਹਿਮ ਦੀ ਸਖਤ ਨਖੇਦੀ ਕਰਦੇ ਹੋਏ ਸ਼ਿਵ ਸੈਨਾ ਯੂ.ਬੀ.ਟੀ. ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਕਿਹਾ ਕਿ ਕਰਵਾ ਚੌਥ ਦੀ ਸਵੇਰ ਅਚਾਨਕ ਕਾਰਪੋਰੇਸ਼ਨ ਵਲੋਂ ਇਸ ਤਰ੍ਹਾਂ ਦੀ ਕਾਰਵਾਈ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਜਿਸ ਸਮੇਂ ਬਹੁਤ ਸਾਰੀਆਂ ਹਿੰਦੂ ਔਰਤਾਂ ਖੁਸ਼ੀ-ਖੁਸ਼ੀ ਆਪਣੇ ਪਤੀ ਦੀ ਲੰਮੀ ਉੱਮਰ ਅਤੇ ਖੁਸ਼ਹਾਲੀ ਲਈ ਵਰਤ ਰੱਖ ਰਹੀਆਂ ਸਨ, ਠੀਕ ਉਸੇ ਸਮੇਂ ਕਾਰਪੋਰੇਸ਼ਨ ਨੇ ਉਹਨਾਂ ਦੇ ਪਰਿਵਾਰ ਦੀ ਰੋਜੀ-ਰੋਟੀ ਨੂੰ ਪੀੇਲੇ ਪੰਜੇ ਨਾਲ ਤਹਿਸ-ਨਹਿਸ ਕਰ ਦਿੱਤਾ ਜੋ ਬਹੁਤ ਹੀ ਨਿੰਦਣਯੋਗ ਤੇ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ‘ਚ ਰੁਕਾਵਟ ਬਣ ਰਹੇ ਨਜਾਇਜ ਕਬਜੇ ਹਟਾਉਣ ਦਾ ਸ਼ਿਵ ਸੈਨਾ ਵਿਰੋਧ ਨਹੀਂ ਕਰਦੀ ਪਰ ਕਾਰਪੋਰੇਸ਼ਨ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹੀ ਕਾਰਵਾਈ ਕਿਸੇ ਵਲੋਂ ਆਪਸੀ ਰੰਜਿਸ਼ ਤਹਿਤ ਕੀਤੀ ਸ਼ਿਕਾਇਤ ਤੋਂ ਬਾਅਦ ਕਿਸੇ ਖਾਸ ਇਲਾਕੇ ਨੂੰ ਟਾਰਗੇਟ ਕਰਕੇ ਹੀ ਅੰਜਾਮ ਕਿਉਂ ਦਿੱਤੀ ਜਾਂਦੀ ਹੈ। ਜਦਕਿ ਸਾਰਾ ਸ਼ਹਿਰ ਨਜਾਇਜ ਕਬਜਿਆਂ ਦੇ ਨਾਲ ਭਰਿਆ ਹੋਇਆ ਹੈ। ਪਰ ਕਿਸੇ ਰਸੂਖਦਾਰ ਕਬਜਾਧਾਰੀ ਖਿਲਾਫ ਕਾਰਪੋਰੇਸ਼ਨ ਦਾ ਸ਼ਿਕਾਇਤਾਂ ਦੇ ਬਾਵਜੂਦ ਕੋਈ ਐਕਸ਼ਨ ਕਿਉਂ ਨਹੀਂ ਹੁੰਦਾ। ਉਹਨਾਂ ਸਵਾਲ ਕੀਤਾ ਕਿ ਕਿਸੇ ਹੋਰ ਫਿਰਕੇ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਉਸ ਫਿਰਕੇ ਦੇ ਲੋਕਾਂ ਖਿਲਾਫ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਅਜਿਹੀ ਮੰਦਭਾਗੀ ਕਾਰਵਾਈ ਕਰਨ ਦੀ ਹਿੰਮਤ ਰੱਖਦੇ ਹਨ? ਜਿਹਨਾਂ ਗਰੀਬ ਰੇਹੜੀ-ਫੜੀ ਵਾਲਿਆਂ ਤੇ ਕਾਰਵਾਈ ਹੋਈ ਹੈ, ਕੀ ਉਹਨਾਂ ਕਬਜਾ ਧਾਰੀਆਂ ਨੂੰ ਕਾਰਪੋਰੇਸ਼ਨ ਨੇ ਪਹਿਲਾਂ ਕੋਈ ਨੋਟਿਸ ਜਾਰੀ ਕੀਤਾ ਸੀ। ਜਿਹਨਾਂ ਥਾਵਾਂ ਤੇ ਪੀਲਾ ਪੰਜਾ ਚਲਾਇਆ ਗਿਆ ਹੈ, ਉਹਨਾਂ ਦੇ ਆਲੇ-ਦੁਆਲੇ ਅਤੇ ਸ਼ਹਿਰ ਭਰ ‘ਚ ਵੱਖ-ਵੱਖ ਥਾਵਾਂ ‘ਤੇ ਲੱਗੇ ਕੂੜੇ ਦੇ ਢੇਰ ਕਾਰਪੋਰੇਸ਼ਨ ਨੂੰ ਨਜਰ ਨਹੀਂ ਆਉਂਦੇ ਜਾਂ ਉਹ ਗੰਦਗੀ ਸ਼ਹਿਰ ਦੀ ਖੂਬਸੂਰਤੀ ‘ਚ ਵਾਧਾ ਕਰਦੀ ਹੈ? ਕਮਲ ਸਰੋਜ ਨੇ ਕਿਹਾ ਕਿ ਇਸ ਕਾਰਵਾਈ ਨੇ ਆਮ ਆਦਮੀ ਪਾਰਟੀ ਦਾ ਹਿੰਦੂ ਵਿਰੋਧੀ ਚਿਹਰਾ ਵੀ ਨੰਗਾ ਕਰ ਦਿੱਤਾ ਹੈ। ਕਿਉਂਕਿ ਫਗਵਾੜਾ ਕਾਰਪੋਰੇਸ਼ਨ ‘ਤੇ ਇਸ ਸਮੇਂ ਇਸੇ ਪਾਰਟੀ ਦਾ ਕਬਜਾ ਹੈ ਅਤੇ ਬਿਨਾਂ ਮੇਅਰ ਅਤੇ ਸੀਨੀਅਰ ਆਪ ਲੀਡਰਸ਼ਿਪ ਦੀ ਸਹਿਮਤੀ ਦੇ ਅਜਿਹੀ ਮੰਦਭਾਗੀ ਹਿੰਦੂ ਵਿਰੋਧੀ ਕਾਰਵਾਈ ਨੂੰ ਕਿਸੇ ਅਧਿਕਾਰੀ ਵਲੋਂ ਅੰਜਾਮ ਨਹੀਂ ਦਿੱਤਾ ਜਾ ਸਕਦਾ।ਤਸਵੀਰ – ਕਮਲ ਸਰੋਜ।