ਸਥਾਨਕ ਖਬਰ
ਲਾਇਨ ਗੁਰਦੀਪ ਸਿੰਘ ਕੰਗ ਨੇ ਦੀਵਾਲੀ ਨੂੰ ਸਮਰਪਿਤ ਕਰਕੇ ਕਰਵਾਇਆ 90ਵਾਂ ਮਾਸਿਕ ਰਾਸ਼ਨ ਵੰਡ ਸਮਾਗਮ
ਲਾਇਨ ਰਾਜੀਵ ਵਿੱਗ ਨੇ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ 13 ਅਕਤੂਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ (ਐਮ.ਜੇ.ਐਫ.) ਵਲੋਂ ਦੀਵਾਲੀ ਨੂੰ ਸਮਰਪਿਤ ਕਰਕੇ 90ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਾਬਾ ਬਾਲਕ ਨਾਥ ਸੇਵਾ ਸੰਮਿਤੀ ਫਗਵਾੜਾ ਦੇ ਸਹਿਯੋਗ ਨਾਲ ਸ਼ਿਵ ਸ਼ਕਤੀ ਮਾਤਾ ਮੰਦਿਰ ਜੋਸ਼ੀਆਂ ਮੁਹੱਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਬਟਾਲਾ ਤੋਂ ਲਾਇਨ ਰਾਜੀਵ ਵਿੱਗ ਐਮ.ਐਮ.ਆਰ. ਕੋਆਰਡੀਨੇਟਰ ਲਾਇਨਜ ਇੰਟਰਨੈਸ਼ਨਲ 321-ਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਗੈਸਟ ਆਫ ਆਨਰ ਵਜੋਂ ਏ.ਡੀ.ਸੀ. ਹੁਸ਼ਿਆਰਪੁਰ ਜਯੋਤੀ ਬਾਲਾ ਮੱਟੂ ਨੇ ਹਾਜਰੀ ਲਗਵਾਈ। ਇਸ ਤੋਂ ਇਲਾਵਾ ਬਾਬਾ ਬਾਲਕ ਨਾਥ ਸੇਵਾ ਸੰਮਿਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐਸ.ਪੀ. ਬਸਰਾ, ਕੌਂਸਲਰ ਅਮਨਦੀਪ ਕੌਰ, ਸ਼ਿਵ ਸ਼ਕਤੀ ਮਾਤਾ ਮੰਦਿਰ ਦੇ ਪ੍ਰਧਾਨ ਸ਼੍ਰੀਮਤੀ ਚੰਚਲ ਸੇਠ, ਰਿਟਾ. ਪਿ੍ਰੰਸੀਪਲ ਕੇ.ਕੇ. ਸ਼ਰਮਾ, ਐਨ.ਆਰ.ਆਈ. ਰਾਣਾ ਕੁਲਥਮੀਆ ਅਤੇ ਅਜੈ ਮਹਿਤਾ ਪ੍ਰਧਾਨ ਸ਼ਿਵ ਸੈਨਾ ਅਖੰਡ ਭਾਰਤ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਮੁੱਖ ਮਹਿਮਾਨ ਅਤੇ ਪਤਵੰਤਿਆਂ ਨੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਸਮੂਹ ਹਾਜਰੀਨ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਗੁਰਦੀਪ ਸਿੰਘ ਕੰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਲਾਇਨ ਰਾਜੀਵ ਵਿੱਗ ਨੇ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਫਗਵਾੜਾ ‘ਚ ਲਾਇਨਜ ਇੰਟਰਨੈਸ਼ਨਲ ਦੀ 321-ਡੀ ਦਾ ਮਾਣ ਵਧਾਉਣ ਲਈ ਗੁਰਦੀਪ ਸਿੰਘ ਕੰਗ ਵਧਾਈ ਦੇ ਪਾਤਰ ਹਨ। ਸਾਨੂੰ ਹਮੇਸ਼ਾ ਅਜਿਹੇ ਨੇਕ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਸੰਭਵ ਤਰੀਕੇ ਨਾਲ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਏ.ਡੀ.ਸੀ. ਜਯੋਤੀ ਬਾਲਾ ਮੱਟੂ ਨੇ ਵੀ ਕਿਹਾ ਕਿ ਸਮਾਜ ਦੇ ਸਾਰੇ ਸਮਰੱਥ ਲੋਕਾਂ ਦਾ ਫਰਜ਼ ਹੈ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਲੋਕਾਂ, ਬਿਮਾਰਾਂ ਅਤੇ ਬਜ਼ੁਰਗਾਂ ਦੀ ਹਰ ਸੰਭਵ ਤਰੀਕੇ ਨਾਲ ਸਹਾਇਤਾ ਕਰਨ। ਲਾਇਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਹਰ ਮਹੀਨੇ ਇਸ ਰਾਸ਼ਨ ਵੰਡ ਪ੍ਰੋਗਰਾਮ ਦਾ ਆਯੋਜਨ ਕਰਦੇ ਹਨ। ਜਿਸ ਵਿੱਚ ਉਨ੍ਹਾਂ ਨੂੰ ਬਾਬਾ ਬਾਲਕ ਨਾਥ ਸੇਵਾ ਸੰਮਤੀ ਦਾ ਵੀ ਸਹਿਯੋਗ ਪ੍ਰਾਪਤ ਹੁੰਦਾ ਹੈ। ਇਸ ਦੌਰਾਨ ਮੁੱਖ ਮਹਿਮਾਨ ਲਾਇਨ ਰਾਜੀਵ ਵਿੱਗ, ਗੈਸਟ ਆਫ ਆਨਰ ਏ.ਡੀ.ਸੀ. ਹੁਸ਼ਿਆਰਪੁਰ ਜਯੋਤੀ ਬਾਲਾ ਮੱਟੂ ਅਤੇ ਸ਼ਿਵ ਸ਼ਕਤੀ ਮਾਤਾ ਮੰਦਰ ਦੇ ਪ੍ਰਧਾਨ ਚੰਚਲ ਸੇਠ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਸ਼ਿਵ ਸ਼ਕਤੀ ਮਾਤਾ ਮੰਦਿਰ ਕਮੇਟੀ ਦੇ ਕੈਸ਼ੀਅਰ ਕਿੱਟੀ ਬਸਰਾ, ਲਾਇਨ ਅਸ਼ਵਨੀ ਕੁਮਾਰ ਪ੍ਰਧਾਨ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ, ਵਰਿੰਦਰ ਸਿੰਘ ਕੰਬੋਜ, ਲਾਇਨ ਸੰਜੀਵ ਲਾਂਬਾ, ਲਾਇਨ ਵਿਪਨ ਸ਼ਰਮਾ, ਲਾਇਨ ਸੁਖਬੀਰ ਕਿੰਨੜਾ, ਲਾਇਨ ਹਰਮੇਸ਼ ਲਾਲ ਕੁਲਥਮ ਡਿਸਟ੍ਰਿਕਟ ਚੇਅਰਮੈਨ, ਅਮਰਜੀਤ ਬਘਾਣਾ, ਵਿਨੇ ਕੁਮਾਰ ਬਿੱਟੂ, ਸ਼ਾਮ ਸੁੰਦਰ ਅਰੋੜਾ, ਰਾਜਕੁਮਾਰ ਕਨੌਜੀਆ, ਮਨੀਸ਼ ਕਨੌਜੀਆ, ਅਨੂਪ ਦੁੱਗਲ, ਰਮੇਸ਼ ਕਪੂਰ, ਹੈਪੀ ਮਲ੍ਹਨ, ਰਮੇਸ਼ ਸ਼ਿੰਗਾਰੀ, ਲਾਇਨ ਕਪਿਲ ਅੱਗਰਵਾਲ ਬਟਾਲਾ, ਲਾਇਨ ਵਿਨੇ ਓਬਰਾਏ ਬਟਾਲਾ, ਸੁਰਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਤਸਵੀਰ – ਸ਼ਿਵ ਸ਼ਕਤੀ ਮਾਤਾ ਮੰਦਿਰ ਵਿਖੇ ਆਯੋਜਿਤ ਰਾਸ਼ਨ ਵੰਡ ਸਮਾਗਮ ਦੌਰਾਨ (ਉੱਪਰ) ਰਾਸ਼ਨ ਵੰਡ ਸਮਾਗਮ ਅਤੇ (ਹੇਠਾਂ) ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਸਨਮਾਨਤ ਕਰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ, ਧਰਮਪਾਲ ਨਿਸ਼ਚਲ ਅਤੇ ਹੋਰ।
ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ (ਐਮ.ਜੇ.ਐਫ.) ਵਲੋਂ ਦੀਵਾਲੀ ਨੂੰ ਸਮਰਪਿਤ ਕਰਕੇ 90ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਬਾਬਾ ਬਾਲਕ ਨਾਥ ਸੇਵਾ ਸੰਮਿਤੀ ਫਗਵਾੜਾ ਦੇ ਸਹਿਯੋਗ ਨਾਲ ਸ਼ਿਵ ਸ਼ਕਤੀ ਮਾਤਾ ਮੰਦਿਰ ਜੋਸ਼ੀਆਂ ਮੁਹੱਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਬਟਾਲਾ ਤੋਂ ਲਾਇਨ ਰਾਜੀਵ ਵਿੱਗ ਐਮ.ਐਮ.ਆਰ. ਕੋਆਰਡੀਨੇਟਰ ਲਾਇਨਜ ਇੰਟਰਨੈਸ਼ਨਲ 321-ਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਗੈਸਟ ਆਫ ਆਨਰ ਵਜੋਂ ਏ.ਡੀ.ਸੀ. ਹੁਸ਼ਿਆਰਪੁਰ ਜਯੋਤੀ ਬਾਲਾ ਮੱਟੂ ਨੇ ਹਾਜਰੀ ਲਗਵਾਈ। ਇਸ ਤੋਂ ਇਲਾਵਾ ਬਾਬਾ ਬਾਲਕ ਨਾਥ ਸੇਵਾ ਸੰਮਿਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐਸ.ਪੀ. ਬਸਰਾ, ਕੌਂਸਲਰ ਅਮਨਦੀਪ ਕੌਰ, ਸ਼ਿਵ ਸ਼ਕਤੀ ਮਾਤਾ ਮੰਦਿਰ ਦੇ ਪ੍ਰਧਾਨ ਸ਼੍ਰੀਮਤੀ ਚੰਚਲ ਸੇਠ, ਰਿਟਾ. ਪਿ੍ਰੰਸੀਪਲ ਕੇ.ਕੇ. ਸ਼ਰਮਾ, ਐਨ.ਆਰ.ਆਈ. ਰਾਣਾ ਕੁਲਥਮੀਆ ਅਤੇ ਅਜੈ ਮਹਿਤਾ ਪ੍ਰਧਾਨ ਸ਼ਿਵ ਸੈਨਾ ਅਖੰਡ ਭਾਰਤ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਮੁੱਖ ਮਹਿਮਾਨ ਅਤੇ ਪਤਵੰਤਿਆਂ ਨੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਸਮੂਹ ਹਾਜਰੀਨ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਗੁਰਦੀਪ ਸਿੰਘ ਕੰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਲਾਇਨ ਰਾਜੀਵ ਵਿੱਗ ਨੇ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਫਗਵਾੜਾ ‘ਚ ਲਾਇਨਜ ਇੰਟਰਨੈਸ਼ਨਲ ਦੀ 321-ਡੀ ਦਾ ਮਾਣ ਵਧਾਉਣ ਲਈ ਗੁਰਦੀਪ ਸਿੰਘ ਕੰਗ ਵਧਾਈ ਦੇ ਪਾਤਰ ਹਨ। ਸਾਨੂੰ ਹਮੇਸ਼ਾ ਅਜਿਹੇ ਨੇਕ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਸੰਭਵ ਤਰੀਕੇ ਨਾਲ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਏ.ਡੀ.ਸੀ. ਜਯੋਤੀ ਬਾਲਾ ਮੱਟੂ ਨੇ ਵੀ ਕਿਹਾ ਕਿ ਸਮਾਜ ਦੇ ਸਾਰੇ ਸਮਰੱਥ ਲੋਕਾਂ ਦਾ ਫਰਜ਼ ਹੈ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਲੋਕਾਂ, ਬਿਮਾਰਾਂ ਅਤੇ ਬਜ਼ੁਰਗਾਂ ਦੀ ਹਰ ਸੰਭਵ ਤਰੀਕੇ ਨਾਲ ਸਹਾਇਤਾ ਕਰਨ। ਲਾਇਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਹਰ ਮਹੀਨੇ ਇਸ ਰਾਸ਼ਨ ਵੰਡ ਪ੍ਰੋਗਰਾਮ ਦਾ ਆਯੋਜਨ ਕਰਦੇ ਹਨ। ਜਿਸ ਵਿੱਚ ਉਨ੍ਹਾਂ ਨੂੰ ਬਾਬਾ ਬਾਲਕ ਨਾਥ ਸੇਵਾ ਸੰਮਤੀ ਦਾ ਵੀ ਸਹਿਯੋਗ ਪ੍ਰਾਪਤ ਹੁੰਦਾ ਹੈ। ਇਸ ਦੌਰਾਨ ਮੁੱਖ ਮਹਿਮਾਨ ਲਾਇਨ ਰਾਜੀਵ ਵਿੱਗ, ਗੈਸਟ ਆਫ ਆਨਰ ਏ.ਡੀ.ਸੀ. ਹੁਸ਼ਿਆਰਪੁਰ ਜਯੋਤੀ ਬਾਲਾ ਮੱਟੂ ਅਤੇ ਸ਼ਿਵ ਸ਼ਕਤੀ ਮਾਤਾ ਮੰਦਰ ਦੇ ਪ੍ਰਧਾਨ ਚੰਚਲ ਸੇਠ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਸ਼ਿਵ ਸ਼ਕਤੀ ਮਾਤਾ ਮੰਦਿਰ ਕਮੇਟੀ ਦੇ ਕੈਸ਼ੀਅਰ ਕਿੱਟੀ ਬਸਰਾ, ਲਾਇਨ ਅਸ਼ਵਨੀ ਕੁਮਾਰ ਪ੍ਰਧਾਨ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ, ਵਰਿੰਦਰ ਸਿੰਘ ਕੰਬੋਜ, ਲਾਇਨ ਸੰਜੀਵ ਲਾਂਬਾ, ਲਾਇਨ ਵਿਪਨ ਸ਼ਰਮਾ, ਲਾਇਨ ਸੁਖਬੀਰ ਕਿੰਨੜਾ, ਲਾਇਨ ਹਰਮੇਸ਼ ਲਾਲ ਕੁਲਥਮ ਡਿਸਟ੍ਰਿਕਟ ਚੇਅਰਮੈਨ, ਅਮਰਜੀਤ ਬਘਾਣਾ, ਵਿਨੇ ਕੁਮਾਰ ਬਿੱਟੂ, ਸ਼ਾਮ ਸੁੰਦਰ ਅਰੋੜਾ, ਰਾਜਕੁਮਾਰ ਕਨੌਜੀਆ, ਮਨੀਸ਼ ਕਨੌਜੀਆ, ਅਨੂਪ ਦੁੱਗਲ, ਰਮੇਸ਼ ਕਪੂਰ, ਹੈਪੀ ਮਲ੍ਹਨ, ਰਮੇਸ਼ ਸ਼ਿੰਗਾਰੀ, ਲਾਇਨ ਕਪਿਲ ਅੱਗਰਵਾਲ ਬਟਾਲਾ, ਲਾਇਨ ਵਿਨੇ ਓਬਰਾਏ ਬਟਾਲਾ, ਸੁਰਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।ਤਸਵੀਰ – ਸ਼ਿਵ ਸ਼ਕਤੀ ਮਾਤਾ ਮੰਦਿਰ ਵਿਖੇ ਆਯੋਜਿਤ ਰਾਸ਼ਨ ਵੰਡ ਸਮਾਗਮ ਦੌਰਾਨ (ਉੱਪਰ) ਰਾਸ਼ਨ ਵੰਡ ਸਮਾਗਮ ਅਤੇ (ਹੇਠਾਂ) ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਸਨਮਾਨਤ ਕਰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ, ਧਰਮਪਾਲ ਨਿਸ਼ਚਲ ਅਤੇ ਹੋਰ।