ਸਥਾਨਕ ਖਬਰ
ਔਰਤਾਂ ਨੂੰ ਆਤਮ ਨਿਰਭਰ ਬਨਾਉਣ ਲਈ ਸਰਬ ਨੌਜਵਾਨ ਸਭਾ ਕਰ ਰਹੀ ਸ਼ਲਾਘਾਯੋਗ ਉਪਰਾਲਾ : ਡੀ. ਕੇ. ਵਰਮਾ
* ਸੋਸਵਾ ਪੰਜਾਬ ਦੀ ਟੀਮ ਨੇ ਕੀਤਾ ਸਭਾ ਦੇ ਵੋਕੇਸ਼ਨਲ ਸੈਂਟਰ ਦਾ ਦੌਰਾ
ਫਗਵਾੜਾ 15 ਅਕਤੂਬਰ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡੀ. ਕੇ. ਵਰਮਾ (ਰਿਟਾ. ਚੀਫ ਕਮਿਸ਼ਨਰ, ਆਬਕਾਰੀ ਵਿਭਾਗ) ਨੇ ਅੱਜ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਅਤੇ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਹੁਸ਼ਿਆਰਪੁਰ ਰੋਡ ਸਕੀਮ ਨੰਬਰ – 3 ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਦੇ ਨਾਲ ਸੋਸਵਾ ਪੰਜਾਬ ਦੀ ਪ੍ਰੋਗਰਾਮਿੰਗ ਮੈਨੇਜਰ ਵਰਸ਼ਾ ਅਰੋੜਾ ਵੀ ਸਨ। ਉਹਨਾਂ ਨੇ ਵੋਕੇਸ਼ਨਲ ਸੈਂਟਰ ਦੇ ਕੰਮਕਾਜ ਦੇ ਨਿਰੀਖਣ ਦੌਰਾਨ ਸੈਂਟਰ ਵਿਖੇ ਸਿਖਲਾਈ ਪ੍ਰਾਪਤ ਕਰ ਰਹੀਆਂ ਲੜਕੀਆਂ ਨਾਲ ਗੱਲਬਾਤ ਕਰਨ ਉਪਰੰਤ ਤਸੱਲੀ ਦਾ ਪ੍ਰਗਟਾਵਾ ਕੀਤਾ। ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਉਹਨਾਂ ਨੂੰ ਦੱਸਿਆ ਕਿ ਇਸ ਸੈਂਟਰ ਰਾਹੀਂ ਹੁਣ ਤਕ ਸੈਂਕੜਿਆਂ ਲੜਕੀਆਂ ਬਿਊਟੀਸ਼ਨ, ਕਟਿੰਗ ਟੇਲਰਿੰਗ, ਕੰਪਿਊਟਰ ਤੇ ਹੋਮ ਕੇਅਰ ਦੇ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰਕੇ ਸਵੈ-ਰੁਜ਼ਗਾਰ ਨਾਲ ਜੁੜ ਚੁੱਕੀਆਂ ਹਨ ਅਤੇ ਆਪਣਾ ਘਰ-ਪਰਿਵਾਰ ਆਰਥਿਕ ਤੌਰ ‘ਤੇ ਮਜ਼ਬੂਤ ਕਰ ਰਹੀਆਂ ਹਨ। ਮੈਂਬਰ ਡਾਇਰੈਕਟਰ ਡੀ. ਕੇ. ਵਰਮਾ ਨੇ ਸਰਬ ਨੌਜਵਾਨ ਸਭਾ ਵੱਲੋਂ ਕੀਤੀ ਜਾ ਰਹੀ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਲੋੜ ਅਨੁਸਾਰ ਇੱਕ ਹੋਰ ਕੋਰਸ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। ਉਹਨਾਂ ਕਿਹਾ ਕਿ ਸਭਾ ਦਾ ਇਹ ਉਪਰਾਲਾ ਸਮਾਜਿਕ ਬਦਲਾਅ ਵੱਲ ਇਕ ਵੱਡਾ ਕਦਮ ਹੈ, ਜਿਸ ਨਾਲ ਪਿੰਡਾਂ ਤੇ ਸ਼ਹਿਰਾਂ ਦੀਆਂ ਲੜਕੀਆਂ ਨੂੰ ਖੁਦਮੁਖਤਿਆਰੀ ਅਤੇ ਨਵੇਂ ਜੀਵਨ ਦੀ ਦਿਸ਼ਾ ਮਿਲ ਰਹੀ ਹੈ। ਡਾਇਰੈਕਟਰ ਵਰਮਾ ਨੇ ਆਸ ਪ੍ਰਗਟਾਈ ਕਿ ਇਹ ਵੋਕੇਸ਼ਨਲ ਸੈਂਟਰ ਅੱਗੇ ਹੋਰ ਵੀ ਵਿਸਥਾਰ ਕਰੇਗਾ ਤਾਂ ਜੋ ਹੋਰ ਲੋੜਵੰਦ ਲੜਕੀਆਂ ਸਵੈ ਨਿਰਭਰ ਬਣਨ ਦਾ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ਵੋਕੇਸ਼ਨਲ ਸੈਂਟਰ ਦੇ ਮੈਨੇਜਰ ਜਗਜੀਤ ਸੇਠ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਲਕਸ਼ਮੀ, ਮੈਡਮ ਸੁਖਪ੍ਰੀਤ ਕੌਰ ਤੋਂ ਇਲਾਵਾ ਰਾਕੇਸ਼ ਕੋਛੜ, ਨਰਿੰਦਰ ਸੈਣੀ, ਸੁਖਦੀਪ, ਜਸਦੀਪ, ਲਵਦੀਪ, ਕਾਜਲ, ਤਾਨੀਆ, ਅਰਵਿੰਦਰ, ਅਰਾਧਨਾ, ਅਰਸ਼ਪ੍ਰੀਤ, ਆਸ਼ਾ ਕੁਮਾਰੀ, ਕੁਲਜੀਤ, ਸਲੋਨੀ, ਰਸ਼ਮੀ, ਸਿਮਰਨਪ੍ਰੀਤ, ਮਨਪ੍ਰੀਤ, ਰਣਜੀਤ, ਰੁਪਿੰਦਰ ਕੌਰ, ਕਾਜਲ, ਕਸ਼ਿਸ਼, ਮੁਸਕਾਨ, ਰਿਤੂ, ਜਸਲੀਨ, ਪਲਕ, ਮਸਕੀਨ ਆਦਿ ਹਾਜਰ ਸਨ।
ਤਸਵੀਰ – ਸਰਬ ਨੌਜਵਾਨ ਸਭਾ ਵਲੋਂ ਸੰਚਾਲਿਤ ਵੋਕੇਸ਼ਨਲ ਸੈਂਟਰ ਦਾ ਨਰੀਖਣ ਕਰਦੇ ਹੋਏ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡੀ.ਕੇ. ਵਰਮਾ, ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ।

—