ਸਥਾਨਕ ਖਬਰ

ਪ੍ਰਿੰਸੀਪਲ ਐਸੋਸੀਏਸ਼ਨ ਵਲੋਂ ਡਾ. ਰਾਜ ਕੁਮਾਰ ਚੱਬੇਵਾਲ, ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤਾ ।

ਪ੍ਰਿੰਸੀਪਲ ਐਸੋਸੀਏਸ਼ਨ ਵਲੋਂ ਡਾ. ਰਾਜ ਕੁਮਾਰ ਚੱਬੇਵਾਲ, ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤਾ ।

ਫਗਵਾੜਾ :15 ਅਕਤੂਬਰ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ ) ਪ੍ਰਿੰਸੀਪਲ ਐਸੋਸੀਏਸ਼ਨ,ਸਹਾਇਤਾ ਪ੍ਰਾਪਤ ਅਤੇ ਐਫਿਲੀਏਟਿਡ ਕਾਲਜਾਂ ਦਾ 3 ਮੈਂਬਰੀ ਵਫਦ ਡਾ.ਗੁਰਦੇਵ ਸਿੰਘ ਰੰਧਾਵਾ, ਪ੍ਰਧਾਨ ਦੀ ਅਗਵਾਈ ਅਧੀਨ ਡਾ. ਰਾਜ ਕੁਮਾਰ ਚੱਬੇਵਾਲ ,ਮੈਂਬਰ ਪਾਰਲੀਮੈਂਟ ਨੂੰ ੁਹੁਸ਼ਿਆਰਪੁਰ ਵਿੱਖੇ ਮਿਲਿਆ ।ਵਫਦ ਵਲੋਂ ਪੰਜਾਬ ਦੇ ਇਨ੍ਹਾਂ ਕਾਲਜਾਂ ਦੀ ਸਰਕਾਰ ਵਲੋਂ ਸਾਰ ਨਾ ਲੈਣ ਤੋਂ ਜਾਣੂ ਕਰਵਾਇਆ ਗਿਆ।ਕਾਲਜਾ ਨੂੰ ਤਨਖਾਹ ਗ੍ਰਾਂਟ ਰੈਗੂਲਰ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ ।ਅਧਿਆਪਕਾਂ ਨੂੰ ਸੱਤਵੇ ਪੇ ਕਮਿਸ਼ਨ ਅਤੇ ਨਾਨ ਅਧਿਆਪਨ ਅਮਲੇ ਨੂੰ 6 ਵੇਂ ਕਮਿਸ਼ਨ ਵਿੱਚ ਲੱਗਭਗ 10 ਸਾਲ ਪੂਰੇ ਹੋ ਜਾਣ ਦੇ ਬਾਵਜੂਦ ਵੀ ਗ੍ਰਾਂਟ ਨਹੀਂ ਦਿੱਤੀ ਜਾ ਰਹੀ ਹੈ  ।ਕਾਲਜਾਂ ਵਿੱਚ 2013 ਤੋਂ ਬਾਅਦ ਖਾਲੀ ਕਿਸੇ ਵੀ ਪੋਸਟ ਨੂੰ ਭਰਨ ਦੀ ਪ੍ਰਕਿਰਿਆ ਨਹੀਂ ਕੀਤੀ ਗਈ ਹੈ ਅਤੇ 2004 ਤੋਂ 2013 ਤੱਕ ਖਾਲੀ ਪੋਸਟਾਂ ਵੀ ਅਜੇ ਲੱਗਭੱਗ ਅੱਧੀਆਂ ਖਾਲੀ ਪਈਆਂ ਹਨ ।ਕਾਲਜਾਂ ਵਿੱਚ ਪ੍ਰਿੰਸੀਪਲਾਂ ਦੀਆਂਪੋਸਟਾਂ ਨਾਮਾਤਰ 20% ਤੋਂ ਘੱਟ ਭਰੀਆਂ ਗਈਆਂ ਹਨ ।ਪ੍ਰਿੰਸੀਪਲਾਂ ਵਾਸਤੇ ਉਮਰ 60 ਸਾਲ ਬਹਾਲ ਕਰਨ ਅਤੇ ਬਣਦਾ ਯੋਗ ਗਰੇਡ ਦੇਣ ਦੀ ਪੁਰਜ਼ੋਰ ਫਰਿਆਦ ਕੀਤੀ ਗਈ ।ਵਫਦ ਨੇ ਸਰਕਾਰ ਕੋਲੋਂ ਪੰਜਾਬ ਸਰਕਾਰ  ਹਾਇਰ ਐਜ਼ੂਕੇਸ਼ਨ ਰੈਗੂਲੇਟਰੀ ਬਾਡੀ ਬਣਾਉਣ ਦੀ ਮੰਗ ਵੀ ਕੀਤੀ ਹੇ  ਅਤੇ  ਅਸ਼ੰਕਾ ਪ੍ਰਗਟ ਕੀਤਾ ਗਿਆ ਕਿ ਇਨ੍ਹਾਂ ਕਾਲਜਾਂ ਦੀ ਸਾਰ ਨਾ ਲਈ ਗਈ ਤਾਂ ਇਹ ਕਾਲਜ ਨਹੀ ਚੱਲ ਸਕਣਗੇ  ਅਤੇ ਆਮ ਜਨਤਾ ਨੂੰ ਮਹਿੰਗੀਆਂ ਪ੍ਰਾਈਵੇਟ ਯੂਨੀਵਰਸਿਟੀਆਂ/ਸੰਸਥਾਵਾਂ ਵਿੱਚ ਮਜ਼ਬੂਰਨ  ਵਿਦਿਆਰਥੀ ਪੜਨਗੇ ਅਤੇ ਆਰਥਿਕ ਸ਼ੋਸ਼ਣ ਕਰਵਾਉਣਗੇ । ਵਫਦ ਵਿੱਚ ਡਾ.ਪਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਵਿਨੈ ਕੁਮਾਰ ਜੁਆਇੰਟ ਸਕੱਤਰ ਹਾਜ਼ਿਰ ਸਨ।ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਨੇ ਇਨ੍ਹਾਂ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਕਰਨ ਅਤੇ ਪ੍ਰਵਾਨ ਕਰਨ ਦਾ ਭਰੋਸਾ ਦਿਵਾਇਆ ।

Related Articles

Leave a Reply

Your email address will not be published. Required fields are marked *

Back to top button