ਸਥਾਨਕ ਖਬਰ

ਬਲੱਡ ਬੈਂਕ ਫਗਵਾੜਾ ਵਿਖੇ ਲਗਾਇਆ ਦੰਦਾਂ ਅਤੇ ਜਬਾੜਿਆਂ ਦਾ 461ਵਾਂ ਫਰੀ ਕੈਂਪ *

*105 ਮਰੀਜ਼ਾਂ ਦੀ ਕੀਤੀ ਜਾਂਚ * 6 ਨਵੇਂ ਤਿਆਰ ਜਬਾੜੇ ਵੰਡੇ

ਫਗਵਾੜਾ 5 ਅਕਤੂਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)        ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਮਿੱਠੀ ਯਾਦ ਨੂੰ ਸਮਰਪਿਤ ਦੰਦਾਂ ਅਤੇ ਜਬਾੜਿਆਂ ਦਾ 461ਵਾਂ ਫਰੀ ਕੈਂਪ ਬਲੱਡ ਬੈਂਕ ਦੇ ਸਰਪ੍ਰਸਤ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਅਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਨਿਗਰਾਨੀ ਹੇਠ ਲਗਾਇਆ ਗਿਆ। ਜਿਸਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਆਲ ਇੰਡੀਆ ਖੁਖਰੈਨ ਵੈਲਫੇਅਰ ਸੁਸਾਇਟੀ (ਰਜਿ.) ਪਟਿਆਲਾ ਦੇ ਪ੍ਰਧਾਨ ਆਰ.ਐਲ. ਭਸੀਨ ਅਤੇ ਰੀਟਾ ਭਸੀਨ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਹਨਾਂ ਨੇ 6 ਬਜੁਰਗਾਂ ਨੂੰ ਨਵੇਂ ਤਿਆਰ ਕੀਤੇ ਜਬਾੜੇ ਵੰਡੇ ਅਤੇ ਬਲੱਡ ਬੈਂਕ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਕੈਂਪ ਦੌਰਾਨ ਸੀ.ਐਮ.ਸੀ. ਲੁਧਿਆਣਾ ਤੋਂ ਡਾ. ਤਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਈਲ ਟੀਮ ਨੇ ਕਰੀਬ 105 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜਵੰਦਾਂ ਦੇ ਦੰਦ ਸਾਫ਼ ਕੀਤੇ ਗਏ ਅਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਲੋੜਵੰਦਾਂ ਦੇ 25 ਨਵੇਂ ਜਬਾੜੇ ਤਿਆਰ ਕਰਨ ਦੀ ਅਗਲੀ ਪ੍ਰਕ੍ਰਿਆ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 15 ਅਕਤੂਬਰ ਦਿਨ ਬੁੱਧਵਾਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਰੋਟੇਰੀਅਨ ਸਤਪਾਲ ਸੇਠੀ, ਮਹਿੰਦਰ ਸੇਠੀ, ਅਨੀਤਾ ਸੇਠੀ, ਪਰਮੋਦ ਸੇਠੀ, ਬਿ੍ਰਜੇਸ਼ ਚੱਢਾ, ਗੁਲਾਬ ਸਿੰਘ ਠਾਕੁਰ, ਸੁਧਾ ਬੇਦੀ, ਕ੍ਰਿਸ਼ਨ ਕੁਮਾਰ, ਮੋਹਨ ਲਾਲ ਤਨੇਜਾ, ਐਸ.ਸੀ. ਚਾਵਲਾ, ਤਾਰਾ ਚੰਦ ਚੁੰਬਰ, ਵਿੱਸ਼ਵਾਮਿੱਤਰ ਸ਼ਰਮਾ, ਡਾ. ਐਮ.ਪੀ. ਸਿੰਘ, ਰੂਪ ਲਾਲ ਆਦਿ ਹਾਜਰ ਸਨ।
ਤਸਵੀਰ – ਬਲੱਡ ਬੈਂਕ ਫਗਵਾੜਾ ਵਿਖੇ ਆਯੋਜਿਤ ਦੰਦਾਂ ਦੇ ਕੈਂਪ ਦੌਰਾਨ ਲੋੜਵੰਦਾਂ ਨੂੰ ਜਬਾੜੇ ਵੰਡਦੇ ਹੋਏ ਮੁੱਖ ਮਹਿਮਾਨ ਅਤੇ ਪਤਵੰਤੇ।

Related Articles

Leave a Reply

Your email address will not be published. Required fields are marked *

Back to top button