ਸਥਾਨਕ ਖਬਰ
ਧਨੀ ਪਿੰਡ ਸਕੂਲ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ 51000/- ਰੁਪਏ ਦਾ ਚੈੱਕ ਭੇਂਟ”
ਧਨੀ ਪਿੰਡ ਸਕੂਲ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ 51000/- ਰੁਪਏ ਦਾ ਚੈੱਕ ਭੇਂਟ"
ਫਗਵਾੜਾ-6ਅਕਤੂਬਰ :(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
)
)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਅਗਵਾਈ ਵਿੱਚ ਹੜ੍ਹ ਪੀੜਤਾਂ ਦੀ ਮੱਦਦ ਲਈ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ, ਪ੍ਰਬੰਧਕੀ ਕਮੇਟੀਆਂ, ਪੰਚਾਇਤ ਮੈਂਬਰਾਂ,ਦਾਨੀ ਸੱਜਣਾ ਅਤੇ ਪਿੰਡ ਵਾਸੀਆਂ ਵੱਲੋਂ ਪਾਏ ਯੋਗਦਾਨ ਰਾਹੀਂ 51000/- ਰੁਪਏ ਦੀ ਰਾਸ਼ੀ ਇਕੱਤਰ ਕਰਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਰਾਹੀਂ, ਮੁੱਖ ਮੰਤਰੀ ਰਿਲੀਫ਼ ਫੰਡ ਲਈ ਭੇਂਟ ਕੀਤੀ ਗਈ। ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਇਸ ਰਾਸ਼ੀ ਦਾ ਚੈੱਕ ਦਫ਼ਤਰ ਸਿੱਖਿਆ ਮੰਤਰੀ ਵਿਖੇ ਸੈਕਟਰੀ ਦੌਲਤ ਰਾਮ ਨੂੰ ਭੇਂਟ ਕਰਨ ਸਮੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ, ਦੇਸ਼ ਵਿੱਚ ਪਹਿਲਾਂ ਵਾਪਰੀਆਂ ਕੁਦਰਤੀ ਕਰੋਪੀਆਂ ਸਮੇਂ ਹੋਏ ਨੁਕਸਾਨ ਵੇਲੇ ਵੀ ਪੀੜਤਾਂ ਦੀ ਮੱਦਦ ਕਰਨ ਲਈ ਇਸ ਸਕੂਲ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਜਾ ਚੁੱਕਾ ਹੈ। ਉਹਨਾਂ ਕਿਹਾ ਇਹ ਸਾਡਾ ਇਨਸਾਨੀ ਫਰਜ਼ ਹੈ, ਕਿ ਲੋੜ ਵੇਲੇ ਇੱਕ ਦੂਜੇ ਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹੀਏ। ਇਹ ਰਾਸ਼ੀ ਇਕੱਤਰ ਕਰਨ ਵਿੱਚ ਲੈਕ. ਰਿਸ਼ੀ ਕੁਮਾਰ, ਲੈਕ. ਕੁਲਵੰਤ ਰਾਮ, ਲੈਕ. ਬਲਵਿਦਰ ਕੌਰ, ਲੈਕ. ਤੀਰਥ ਸਿੰਘ ਬਾਸੀ, ਮੁਨੀਸ਼ ਕੁਮਾਰ, ਜਸਵਿੰਦਰ ਸਾਂਪਲਾ, ਮੰਜੂ ਰਾਣੀ, ਸੀਮਾ ਦੇਵੀ, ਅੰਸ਼ੂ ਸੱਭਰਵਾਲ, ਸਰਬਜੀਤ ਕੌਰ, ਸਰੂਚੀ ਲੂਥਰਾ, ਸੁਖਵੀਰ ਕੌਰ,ਜਸਵੀਰ ਕੌਰ,ਰਜਨੀ ਸੂਦ ਤੋਂ ਇਲਾਵਾ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਆਪਣਾ ਅਹਿਮ ਯੋਗਦਾਨ ਪਾਇਆ।
ਫੋਟੋ ਕੈਪਸਨ:- ਸਿੱਖਿਆ ਮੰਤਰੀ ਦਫਤਰ ਵਿਖੇ ਸੈਕਟਰੀ ਦੌਲਤ ਰਾਮ ਨੂੰ ਹੜ੍ਹ ਪੀੜਤਾਂ ਦੀ ਮੱਦਦ ਲਈ 51000/- ਰੁਪਏ ਦਾ ਚੈੱਕ ਭੇਂਟ ਕਰਦੇ ਹੋਏ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ।