ਸਥਾਨਕ ਖਬਰ
ਸੱਲ ਪਰਿਵਾਰ ਨੇ ਡਾ. ਰਾਜਨ ਆਈ ਕੇਅ
* ਓਪੀਡੀ ‘ਚ 535 ਮਰੀਜ਼ਾਂ ਦੀ ਹੋਈ ਜਾਂਚ, 29 ਦੀ ਮੁਫ਼ਤ ਦਾ ਕੀਤਾ ਫਰੀ ਆਪ੍ਰੇਸ਼ਨ
ਫਗਵਾੜਾ 29 ਅਕਤੂਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ
) ਐਨ.ਆਰ.ਆਈ. ਸੱਲ ਪਰਿਵਾਰ ਨੇ ਡਾ. ਰਾਜਨ ਆਈ ਕੇਅਰ ਫਗਵਾੜਾ ਦੇ ਸਹਿਯੋਗ ਨਾਲ ਭੁੱਲਾਰਾਈ ਸਥਿਤ ਗੁਰਦੁਆਰਾ ਸ਼ਹੀਦਾਂ (ਬਾਈਪਾਸ) ਵਿਖੇ ਅੱਖਾਂ ਦੀ ਮੁਫ਼ਤ ਜਾਂਚ ਅਤੇ ਸਰਜਰੀ ਦਾ ਕੈਂਪ ਲਗਾਇਆ। ਕੈਂਪ ਦੌਰਾਨ ਲਗਭਗ 535 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਪ੍ਰਦਾਨ ਕੀਤੀਆਂ ਗਈਆਂ। ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਦੀ ਟੀਮ ਦੁਆਰਾ ਸਰਜਰੀ ਲਈ ਚੁਣੇ ਗਏ 29 ਮਰੀਜ਼ਾਂ ਦੀ ਅੱਖਾਂ ‘ਚ ਫੋਲਡੇਬਲ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ, ਸਾਹਿੱਤਕਾਰ ਗੁਰਮੀਤ ਪਲਾਹੀ ਅਤੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਨੇ ਸੱਲ ਪਰਿਵਾਰ ਅਤੇ ਡਾ. ਰਾਜਨ ਆਈ ਕੇਅਰ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਪ੍ਰੋਜੈਕਟ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਬਹੁਤ ਮਦਦਗਾਰ ਬਣਦੇ ਹਨ। ਡਾ. ਰਾਜਨ ਨੇ ਦੱਸਿਆ ਕਿ ਸਰਜਰੀ ਵਾਲੇ ਮਰੀਜ਼ਾਂ ਨੂੰ ਸੁਰੱਖਿਆ ਲਈ ਮੁਫ਼ਤ ਐਨਕਾਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ, 260 ਲੋੜਵੰਦ ਵਿਅਕਤੀਆਂ ਨੂੰ ਨਜ਼ਰ ਦੀਆਂ ਐਨਕਾਂ ਅਤੇ ਕੁੱਲ 420 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਅੱਖਾਂ ਦੇ ਮਰੀਜ਼ਾਂ ਨੂੰ ਜ਼ਰੂਰੀ ਹਦਾਇਤਾਂ ਦਿੰਦਿਆਂ ਰੁਟੀਨ ਵਿੱਚ ਅੱਖਾਂ ‘ਤ ਡਰਾਪਸ ਅੱਖਾਂ ‘ਚ ਪਾਉਣ, ਧੁੱਪ, ਧੂੜ ਅਤੇ ਧੂੰਏਂ ਤੋਂ ਬਚਾਅ ਆਦਿ ਬਾਰੇ ਦੱਸਿਆ। ਉਨ੍ਹਾਂ ਨੇ ਅੱਖਾਂ ਦੀ ਰੌਸ਼ਨੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਖਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾਂ ਕਰਕੇ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਪ੍ਰਬੰਧਕਾਂ ਨੇ ਪਤਵੰਤਿਆਂ ਤੋਂ ਇਲਾਵਾ ਡਾ. ਐਸ. ਰਾਜਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸੱਲ, ਬਲਵਿੰਦਰ ਸਿੰਘ, ਜੱਸਾ ਸੱਲ, ਰਣਜੀਤ ਸਿੰਘ ਮੈਨੇਜਰ ਅਤੇ ਹੋਰ ਪਤਵੰਤੇ ਵੀ ਹਾਜਰ ਸਨ।
ਤਸਵੀਰ : ਫਗਵਾੜਾ ਦੇ ਭੁੱਲਾਰਾਈ ਵਿਖੇ ਸੱਲ ਪਰਿਵਾਰ ਵਲੋਂ ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਲਗਾਏ ਗਏ ਅੱਖਾਂ ਦੇ ਕੈਂਪ ਦੇ ਦ੍ਰਿਸ਼।
) ਐਨ.ਆਰ.ਆਈ. ਸੱਲ ਪਰਿਵਾਰ ਨੇ ਡਾ. ਰਾਜਨ ਆਈ ਕੇਅਰ ਫਗਵਾੜਾ ਦੇ ਸਹਿਯੋਗ ਨਾਲ ਭੁੱਲਾਰਾਈ ਸਥਿਤ ਗੁਰਦੁਆਰਾ ਸ਼ਹੀਦਾਂ (ਬਾਈਪਾਸ) ਵਿਖੇ ਅੱਖਾਂ ਦੀ ਮੁਫ਼ਤ ਜਾਂਚ ਅਤੇ ਸਰਜਰੀ ਦਾ ਕੈਂਪ ਲਗਾਇਆ। ਕੈਂਪ ਦੌਰਾਨ ਲਗਭਗ 535 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਪ੍ਰਦਾਨ ਕੀਤੀਆਂ ਗਈਆਂ। ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਦੀ ਟੀਮ ਦੁਆਰਾ ਸਰਜਰੀ ਲਈ ਚੁਣੇ ਗਏ 29 ਮਰੀਜ਼ਾਂ ਦੀ ਅੱਖਾਂ ‘ਚ ਫੋਲਡੇਬਲ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ, ਸਾਹਿੱਤਕਾਰ ਗੁਰਮੀਤ ਪਲਾਹੀ ਅਤੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਨੇ ਸੱਲ ਪਰਿਵਾਰ ਅਤੇ ਡਾ. ਰਾਜਨ ਆਈ ਕੇਅਰ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਪ੍ਰੋਜੈਕਟ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਬਹੁਤ ਮਦਦਗਾਰ ਬਣਦੇ ਹਨ। ਡਾ. ਰਾਜਨ ਨੇ ਦੱਸਿਆ ਕਿ ਸਰਜਰੀ ਵਾਲੇ ਮਰੀਜ਼ਾਂ ਨੂੰ ਸੁਰੱਖਿਆ ਲਈ ਮੁਫ਼ਤ ਐਨਕਾਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ, 260 ਲੋੜਵੰਦ ਵਿਅਕਤੀਆਂ ਨੂੰ ਨਜ਼ਰ ਦੀਆਂ ਐਨਕਾਂ ਅਤੇ ਕੁੱਲ 420 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਅੱਖਾਂ ਦੇ ਮਰੀਜ਼ਾਂ ਨੂੰ ਜ਼ਰੂਰੀ ਹਦਾਇਤਾਂ ਦਿੰਦਿਆਂ ਰੁਟੀਨ ਵਿੱਚ ਅੱਖਾਂ ‘ਤ ਡਰਾਪਸ ਅੱਖਾਂ ‘ਚ ਪਾਉਣ, ਧੁੱਪ, ਧੂੜ ਅਤੇ ਧੂੰਏਂ ਤੋਂ ਬਚਾਅ ਆਦਿ ਬਾਰੇ ਦੱਸਿਆ। ਉਨ੍ਹਾਂ ਨੇ ਅੱਖਾਂ ਦੀ ਰੌਸ਼ਨੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅੱਖਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾਂ ਕਰਕੇ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਪ੍ਰਬੰਧਕਾਂ ਨੇ ਪਤਵੰਤਿਆਂ ਤੋਂ ਇਲਾਵਾ ਡਾ. ਐਸ. ਰਾਜਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸੱਲ, ਬਲਵਿੰਦਰ ਸਿੰਘ, ਜੱਸਾ ਸੱਲ, ਰਣਜੀਤ ਸਿੰਘ ਮੈਨੇਜਰ ਅਤੇ ਹੋਰ ਪਤਵੰਤੇ ਵੀ ਹਾਜਰ ਸਨ।ਤਸਵੀਰ : ਫਗਵਾੜਾ ਦੇ ਭੁੱਲਾਰਾਈ ਵਿਖੇ ਸੱਲ ਪਰਿਵਾਰ ਵਲੋਂ ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਲਗਾਏ ਗਏ ਅੱਖਾਂ ਦੇ ਕੈਂਪ ਦੇ ਦ੍ਰਿਸ਼।