ਫਗਵਾੜਾ-3 ਨਵੰਬਰ:(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ

)
ਭਾਰੀ ਗਿਣਤੀ ਵਿੱਚ ਏਡਿਡ ਸਕੂਲ ਕਰਮਚਾਰੀ , ਮੈਨੇਜਮੈਂਟ ਐਸੋਸੀਏਸ਼ਨ ਅਤੇ ਰਿਟਾਇਰਡ ਕਰਮਚਾਰੀਆਂ ਨੇ ਤਰਨ ਤਰਨ ਵਿਖੇ ਪੰਜਾਬ ਸਰਕਾਰ ਖਿਲਾਫ ਨੰਗੇ ਧੜ ਵੱਡਾ ਮੁਜਾਹਰਾ ਕੀਤਾ। ਏਡਿਡ ਸਕੂਲ ਕਰਮਚਾਰੀਆਂ ਨੂੰ ਮਜਬੂਰਨ ਨੰਗੇ ਹੋ ਕੇ ਪ੍ਰਦਰਸ਼ਨ ਕਰਨਾ ਪਿਆ।ਪੰਜਾਬ ਸਰਕਾਰ ਨੇ ਏਡਿਡ ਸਕੂਲਾਂ ਦੇ 1700 ਕਰਮਚਾਰੀਆਂ ਦੀਆਂ ਤਨਖਾਹਾਂ ਪਿਛਲੇ ਅੱਠ ਮਹੀਨੇ ਤੋਂ ਜ਼ਿਲਾ ਕਪੂਰਥਲਾ ਦੇ ਸੀ ਐਂਡ ਵੀ ਅਧਿਆਪਕਾਂ ਨੂੰ 20 ਮਹੀਨਿਆਂ ਤੋਂ ਅਤੇ ਬਾਕੀ ਅਧਿਆਪਕ ਅਤੇ ਕਰਮਚਾਰੀਆਂ ਨੂੰ ਦਸ ਮਹੀਨਿਆਂ ਤੋਂ ਜਾਰੀ ਨਹੀਂ ਕੀਤੀਆਂ ਅਤੇ ਬਿਨਾਂ ਵਜਾ ਕੋਈ ਨਾ ਕੋਈ ਨਵੀਂ ਚਿੱਠੀ ਜਾਰੀ ਕਰਕੇ ਗਰਾਂਟਾਂ ਜਾਰੀ ਕਰਨ ਚ ਦੇਰੀ ਕਰ ਰਹੇ ਹਨ। ਪੰਜਾਬ ਸਰਕਾਰ ਏਡਿਡ ਸਕੂਲਾਂ ਦੀਆਂ ਮੈਨੇਜਮੈਂਟਾਂ ਦੇ ਖਾਤੇ ਚੈੱਕ ਕਰਨ ਦੇ ਬਹਾਨੇ ਇਹਨਾਂ ਵਿਰਾਸਤੀ ਸਕੂਲਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਕਰ ਰਹੀ ਹੈ।
ਏਡਿਡ ਸਕੂਲ ਯੂਨੀਅਨ ਪੰਜਾਬ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਸਰਕਾਰ ਆਪਣੇ ਬੇ-ਲੋੜੀਂਦੇ ਪੱਤਰ ਵਾਪਸ ਲਵੇ ਅਤੇ ਦਿਸੰਬਰ ਤਕ ਦੀਆਂ ਤਨਖਾਹਾਂ ਜਾਰੀ ਕਰੇ , ਜੇ 6 ਨਵੰਬਰ ਤੱਕ ਏਡਿਡ ਸਕੂਲ ਕਰਮਚਾਰੀਆਂ ਦੀਆਂ ਅੱਠ ਮਹੀਨੇ ਦੀਆਂ ਰੁਕੀਆਂ ਤਨਖਾਵਾਂ ਜਾਰੀ ਨਹੀਂ ਕੀਤੀਆਂ ਗਈਆਂ ਤਾਂ ਸੱਤ ਨਵੰਬਰ ਨੂੰ ਡੀਸੀ ਦਫਤਰ ਤਰਨ ਤਾਰਨ ਵਿਖੇ ਸਮੂਹ ਏਡਿਡ ਸਕੂਲ ਕਰਮਚਾਰੀ ਗਿਰਫਤਾਰੀਆਂ ਦੇਣਗੇ। ਜਿਲਾ ਕਪੂਰਥਲਾ ਦੇ ਜਿਲਾ ਪ੍ਰਧਾਨ ਮੋਨਿਕਾ ਸ਼ਰਮਾ ਅਤੇ ਸਕੱਤਰ ਬਲਵਿੰਦਰ ਕੌਰ ਨੇ ਕਿਹਾ ਕਿ ਬਾਕੀ ਜਿਲਿਆਂ ਦੀ ਤਰ੍ਹਾਂ ਸਾਡੇ ਕਪੂਰਥਲੇ ਜਿਲੇ ਦੇ ਸਾਰੇ ਵਰਕਿੰਗ ਕਰਮਚਾਰੀ ਰਿਟਾਇਰਡ ਸਾਥੀਆਂ ਦੇ ਨਾਲ ਮਿਲ ਕੇ 7 ਨਵੰਬਰ ਨੂੰ ਤਰਨ ਤਰਨ ਵਿਖੇ ਗਿਰਫਤਾਰੀਆਂ ਦੇਣਗੇ