ਫਗਵਾੜਾ-3 ਨਵੰਬਰ:(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ

)
ਪੰਜਾਬੀ ਸ਼ਾਰਟ ਮੂਵੀ ਫ਼ਿਲਮ “ਗੁਲਾਬ ਸਿੰਘ” ਨੇ ਰਾਸ਼ਟਰੀ ਪੱਧਰ ‘ਤੇ ਇੱਕ ਹੋਰ ਕਦਮ ਚੁੱਕਦੇ ਹੋਏ Asian Talent International Film Festival ਦੇ ਕੰਪੀਟੀਸ਼ਨ ਸੈਕਸ਼ਨ ਵਿੱਚ ਆਪਣੀ ਜਗ੍ਹਾ ਬਣਾਈ ਹੈ। ਇਹ ਪ੍ਰਾਪਤੀ ਸਿਰਫ਼ ਸ਼ੋਰਟ ਫ਼ਿਲਮ ਦੀ ਟੀਮ ਲਈ ਨਹੀਂ, ਸਗੋਂ ਪੂਰੇ ਪੰਜਾਬੀ ਸ਼ੋਰਟ ਸਿਨੇਮਾ ਜਗਤ ਲਈ ਮਾਣ ਦਾ ਮੋੜ ਹੈ।
ਇੱਕ ਸਮੇਂ ਸਿਰਫ਼ ਖੇਤਰੀ ਮੰਨੇ ਜਾਣ ਵਾਲੇ ਪੰਜਾਬੀ ਸ਼ੋਰਟ ਸਿਨੇਮਾ ਲਈ ਇਹ ਸਫ਼ਲਤਾ ਸਾਬਤ ਕਰਦੀ ਹੈ ਕਿ ਮੌਲਿਕ ਕਹਾਣੀਆਂ, ਸੱਚੀ ਕਲਾ ਅਤੇ ਸੱਭਿਆਚਾਰਕ ਜ਼ਮੀਨ ਨਾਲ ਜੁੜੀਆਂ ਫ਼ਿਲਮਾਂ ਨੂੰ ਦੁਨੀਆ ਹੁਣ ਗੰਭੀਰਤਾ ਨਾਲ ਸੁਣ ਰਹੀ ਹੈ। ਸ਼ਾਰਟ ਮੂਵੀ ਗੁਲਾਬ ਸਿੰਘ ਦਾ ਇਹ ਰਾਸ਼ਟਰੀ ਮੰਚ ‘ਤੇ ਪਹੁੰਚਣਾ ਨਵੇਂ ਨਿਰਦੇਸ਼ਕਾਂ, ਅਦਾਕਾਰਾਂ ਅਤੇ ਲੇਖਕਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗਾ। ਇਸ ਫਿਲਮ ਵਿੱਚ ਮੈਡਮ ਬਬੀਤਾ ਬਾਂਸਲ, ਸਲਵਿੰਦਰ ਸਿੰਘ ਜੱਸੀ, ਰੀਤ ਪ੍ਰੀਤ ਪਾਲ ਸਿੰਘ, ਦੇਵ ਬਿਰਕ, ਮੱਖਣ ਰੱਤੂ, ਹਰਦੀਪ ਸਿੰਘ ਰੱਤ, ਗੁਰਦੀਪ ਸਿੰਘ,ਚਰਨ ਪ੍ਰੀਤ ਸਿੰਘ,ਸੱਤ ਪ੍ਰਕਾਸ਼ ਸਿੰਘ,ਰਕੇਸ਼ ਕੰਡਾ ਜਲੰਧਰ,ਕਮਲ ਕਨੇਡ ਵੀਡੀਓ ਡਾਇਰੈਕਟਰ ਰਜੇਸ਼ ਅਧਿਆਏ ਆਦਿ ਸਨ