ਅਲਾਇੰਸ ਕਲੱਬ ਫਗਵਾੜਾ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜੱਥੇ ਨੂੰ ਕੀਤਾ ਰਵਾਨਾ
* ਆਪ ਆਗੂ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਬੱਸ ਨੂੰ ਦਿਖਾਈ ਝੰਡੀ
4 ਨਵੰਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਅਲਾਇੰਸ ਕਲੱਬ ਫਗਵਾੜਾ ਵਲੋਂ ਕਲੱਬ ਪ੍ਰਧਾਨ ਇੰਦਰਜੀਤ ਸਿਹਰਾ ਦੀ ਅਗਵਾਈ ਹੇਠ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂ ਸੰਗਤਾਂ ਦਾ ਜੱਥਾ ਰਵਾਨਾ ਕੀਤਾ ਗਿਆ। ਜੱਥੇ ਦੀ ਬੱਸ ਨੂੰ ਰਵਾਨਾ ਕਰਨ ਲਈ ਫਿਲੌਰ ਵਿਧਾਨਸਭਾ ਹਲਕੇ ਦੇ ਇੰਚਾਰਜ ਪਿ੍ਰੰਸੀਪਲ ਪ੍ਰੇਮ ਕੁਮਾਰ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਧਾਰਮਿਕ ਰਸਮਾਂ ਉਪਰੰਤ ਨਾਰੀਅਲ ਤੋੜਿਆ ਅਤੇ ਮਾਂ ਵੈਸ਼ਨੋ ਦੇਵੀ ਦੇ ਅਕਾਸ਼ ਗੁੰਜਾਊ ਨਾਰਿਆਂ ਵਿਚਕਾਰ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ। ਸਮੂਹ ਸੰਗਤ ਨੂੰ ਸਫਲ ਯਾਤਰਾ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਬੜੀ ਆਸਥਾ ਹੈ। ਉਹ ਖੁਦ ਵੀ ਹਰੇਕ ਸਾਲ ਆਪਣੇ ਵੱਡੇ ਭਰਾ ਰਵੀ ਮੰਗਲ ਪਿ੍ਰੰਸੀਪਲ ਸਕੱਤਰ ਅਲਾਇੰਸ ਇੰਟਰਨੈਸ਼ਨਲ ਦੇ ਨਾਲ ਮਾਤਾ ਰਾਣੀ ਦੇ ਦਰਸ਼ਨਾਂ ਲਈ ਜਾਂਦੇ ਹਨ। ਉਹਨਾਂ ਰਵੀ ਮੰਗਲ ਤੇ ਉਹਨਾਂ ਦੇ ਸਾਥੀਆਂ ਵਲੋਂ ਸ਼ਰਧਾਲੂਆਂ ਨੂੰ ਮਾਂ ਵੈਸ਼ਨੋ ਦੇਵੀ ਦਰਬਾਰ ਦੀ ਯਾਤਰਾ ਕਰਵਾਉਣ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਐਲੀ ਪ੍ਰਦੀਪ ਸਿੰਘ ਰਿਜਨ ਚੇਅਰਮੈਨ, ਬਲਵਿੰਦਰ ਸਿੰਘ, ਸੁਸ਼ੀਲ ਸ਼ਰਮਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲ੍ਹਾ ਪ੍ਰਧਾਨ ਹਰੀ ਕ੍ਰਿਸ਼ਨ ਦੁੱਗਲ, ਰਾਖੀ ਦੁੱਗਲ, ਸੋਨੀਆ ਲੇਖੀ, ਗੌਰਵ ਲੇਖੀ, ਡਾ. ਰਮਨ, ਐਲੀ ਮਨੋਜ, ਐਲੀ ਸੁਖਬੀਰ ਸਿੰਘ, ਦੀਪਕ ਲੇਖੀ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਵਿਖੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਬੱਸ ਯਾਤਰਾ ਨੂੰ ਰਵਾਨਾ ਕਰਦੇ ਹੋਏ ਪਿ੍ਰੰਸੀਪਲ ਪ੍ਰੇਮ ਕੁਮਾਰ ਦੇ ਨਾਲ, ਰਵੀ ਮੰਗਲ ਪਿ੍ਰੰਸੀਪਲ ਸਕੱਤਰ ਅਤੇ ਹੋਰ।