ਸਥਾਨਕ ਖਬਰ

ਉਡਾਰੀਆਂ ਦੀ ਗੂੰਜ ਸਮੁੱਚੇ ਇਲਾਕੇ ਵਿੱਚ ,

ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਸਲਾਨਾ ਇਨਾਮ ਵੰਡ ਸਮਾਗਮ ਚ ਵਿਦਿਆਰਥੀਆਂ ਨੇ ਅਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ

ਫਗਵਾੜਾ 8 ਨੰਵਬਰ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)  ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦਾ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ “ਉਡਾਰੀਆਂ ” ਆਯੋਜਿਤ ਕੀਤਾ ਗਿਆ।ਇਸ ਵਿੱਚ ਸ਼ਹਿਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਡਾਕਟਰ ਤੁਸ਼ਾਰ ਅਗਰਵਾਲ ਜੀ, ਡਾਕਟਰ ਸੁਰਬਾ ਅਗਰਵਾਲ ਜੀ,ਅਤੇ ਸ਼੍ਰੀ ਐਸ ਐਨ ਅਗਰਵਾਲ ਸ੍ਰੀ ਰਾਕੇਸ਼ ਕੁਮਾਰ ਬਾਂਸਲ ਜੀ ਨੇ ਪ੍ਰੋਗਰਾਮ ਦਾ ਆਰੰਭ ਸ਼ਮਾ ਰੋਸ਼ਨ ਕਰਕੇ ਕੀਤਾ। ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਵਿੱਚ ਭਾਰਤ ਅਤੇ ਵਿਦੇਸ਼ ਦੇ ਨਾਚਾਂ ਦੀ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ।ਜਿਸ ਵਿੱਚ ਰਾਜਸਥਾਨੀ ਡਾਸ, ਗੁਰੂ ਵੰਦਨਾ, ਇੰਡੋ ਵੈਸਟਰਨ ਡਾਂਸ,ਲੁੱਡੀ ਨਾਚ, ਅੰਗਰੇਜ਼ੀ ਡਾਂਸ, ਆਧਰਾ ਲੋਕ ਨਾਚ, ਢੋਲ ਪੰਜਾਬ ਦਾ, ਮਨੀਪੁਰ ਲੋਕ ਨਾਚ ਗਿੱਧਾ, ਸਭਿਆਚਾਰ ਪੇਸ਼ਕਾਰੀ ਕੀਤੀ। ਲੋਕ ਵਿਰਸੇ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ।ਸ਼੍ਰੀ ਰਾਕੇਸ਼ ਕੁਮਾਰ ਬਾਂਸਲ ਜੀ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿੱਚ ਆਉਣ ਵਾਲੀ ਜ਼ਿੰਦਗੀ ਲਈ ਹੌਸਲਾ ਅਤੇ ਹਿੰਮਤ ਪੈਦਾ ਕਰਦੇ ਹਨ। ਡਾ.ਤੁਸ਼ਾਰ ਅਗਰਵਾਲ ਜੀ ਨੇ ਵਿਦਿਆਰਥੀਆ ਨੂੰ ਭਾਸ਼ਣ ਦਿੰਦੇ ਆਖਿਆ ਕੇ ਇਸ ਸਕੂਲ ਦੀਆਂ ਪ੍ਰਾਪਤੀਆਂ ਕਰਕੇ ਇਹ ਸਕੂਲ ਸਮੁੱਚੇ ਪੰਜਾਬ ਵਿੱਚ ਪਹਿਲੇ ਨੰਬਰ ਤੇ ਹੈ। ਪਿਛਲੇ ਸਾਲ ਅਵਲ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ, ਸੱਭਿਆਚਾਰਕ ਗਤੀਵਿਧੀਆਂ ,ਵੱਖ-ਵੱਖ ਵਿਦਿਅਕ ਮੁਕਾਬਲੇ ਵਿੱਚੋਂ ਪੰਜਾਬ ਰਾਜ ਵਿੱਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਇਨਾਮ ਵੰਡੇ ਗਏ। ਵਧੀਆ ਕਾਰਗੁਜ਼ਾਰੀ ਲਈ ਸ੍ਰੀਮਤੀ ਦਲਜੀਤ ਕੌਰ(ਲੈਕਚਰਾਰ ਪੰਜਾਬੀ) ਅਤੇ ਸ੍ਰੀਮਤੀ ਤਨਵੀਰ ਕੌਰ (ਅੰਗਰੇਜ਼ੀ ਮਿਸਟ੍ਰੈਸ) ਜੀ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੀਨੂ ਗੁਪਤਾ ਜੀ ਨੇ ਵੀ ਸਮੁੱਚੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਮਾਤਾ-ਪਿਤਾ ਹਾਜ਼ਰ ਸਨ। ਸਮਾਗਮ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਵਿੱਚ,ਡਾ.ਵਿਵੇਕ ਮਹਾਜਨ,ਡਾਕਟਰ ਦੀਪਕ ਚੰਦਰ, ਡਾਕਟਰ ਰਮਨ ਸ਼ਰਮਾ, ਨਵੀਨ ਬਾਂਸਲ, ਸ.ਤਰਲੋਚਨ ਸਿੰਘ, ਸ਼੍ਰੀ. ਸੁਖਬੀਰ ਸਿੰਘ ਕਿੰਨੜਾ, ਸ਼੍ਰੀ ਰਦਮਦੀਪ ਕਿੰਨੜਾ, ਸ਼੍ਰੀ ਜਗਜੀਤ ਸਿੰਘ ਚਾਨਾ, ਪ੍ਰੈਸ ਮੀਡੀਆ, ਸਮਾਜਿਕ ਸੰਸਥਾਵਾਂ, ਸਿੱਖਿਆ ਸੰਸਥਾਵਾਂ ਵੀ ਸ਼ਾਮਿਲ ਸਨ। ਸਕੂਲ ਵਿੱਚ ਉੱਘੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਾਹਿਬਾ ਜੀ ਨੇ ਸਮੁੱਚੇ ਸਟਾਫ ਦਾ ਇਸ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ ਵੀ ਕੀਤਾ ਅਤੇ ਸਟਾਫ ਨੂੰ ਵਧਾਈ ਦਿੱਤੀ। ਸਮੁੱਚੇ ਸਮਾਗਮ ਦੀ ਮੰਚ ਸੰਚਾਲਨਾ ਸ੍ਰੀਮਤੀ ਦਲਜੀਤ ਕੌਰ ਪੰਜਾਬੀ ਲੈਕਚਰਾਰ ਅਤੇ ਸ. ਵਰਿੰਦਰ ਸਿੰਘ ਕੰਬੋਜ ਲੈਕਚਰਾਰ ਰਾਜਨੀਤਿਕ ਸ਼ਾਸਤਰ ਨੇ ਕੀਤੀ। ਸਮੁੱਚਾ ਸਮਾਗਮ ਬਹੁਤ ਹੀ ਸ਼ਾਨਦਾਰ ਰਿਹਾ

Related Articles

Leave a Reply

Your email address will not be published. Required fields are marked *

Back to top button