ਸਥਾਨਕ ਖਬਰ

ਯੂਨਾਈਟਡ ਅਕਾਉਂਟੈਂਟ ਐਸੋਸੀਏਸ਼ਨ ਸੋਸਾਇਟੀ (ਰਜਿ.) ਵੱਲੋਂ ਗੀਤਾ ਭਵਨ ਕੋਚਿੰਗ ਸੈਂਟਰ ਵਿੱਚ ਜੀ.ਐਸ.ਟੀ.ਵਿਸ਼ੇ ‘ਤੇ ਸੈਮੀਨਾਰ

ਫਗਵਾੜਾ 11 ਨਵੰਬਰ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ))) ਯੂਨਾਈਟਡ ਅਕਾਉਂਟੈਂਟ ਐਸੋਸੀਏਸ਼ਨ ਸੋਸਾਇਟੀ (ਰਜਿ.) ਦੇ ਚੇਅਰਮੈਨ ਮਦਨ ਮੋਹਨ ਖੱਟਰ, ਪ੍ਰਧਾਨ ਦੀਪਤੀ ਘਈ,ਮਹਾਸਚਿਵ ਵੰਸ਼ਿਕਾ ਮਲਹੋਤਰਾ ਦੇ ਯਤਨਾਂ ਨਾਲ ਅਤੇ ਸ਼੍ਰੀ ਗੀਤਾ ਭਵਨ ਕੋਚਿੰਗ ਸੈਂਟਰ ਦੇ ਡਾਇਰੈਕਟਰ ਆਸ਼ੀਸ਼ ਗਾਂਧੀ ਦੀ ਅਗਵਾਈ ਵਿੱਚ ਗੀਤਾ ਭਵਨ ਕੋਚਿੰਗ ਸੈਂਟਰ ਵਿੱਚ ਜੀ.ਐਸ.ਟੀ.ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।
Hide quoted text
ਸੈਮੀਨਾਰ ਵਿੱਚ ਚਾਰਟਰਡ ਅਕਾਉਂਟੈਂਟ ਫਾਈਨਲਿਸਟ ਸੰਦੀਪ  ਕੌਰ ਨੇ ਵਾਰਤਾਕਾਰ ਦੇ ਰੂਪ ਵਿੱਚ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 22 ਸਤੰਬਰ ਤੋਂ ਜੀ.ਐਸ.ਟੀ.ਦੀਆਂ ਕਰ ਦਰਾਂ ਵਿੱਚ ਕੀਤੀ ਗਈ ਕਟੌਤੀ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਕਰ ਵਿੱਚ ਕਟੌਤੀ ਕਾਰਨ ਮੈਨਿਊਫੈਕਚਰਜ਼ ਨੂੰ ਇਨਵੈਂਟਰੀ (ਸਟਾਕ) ਦਾ ਵੱਖ-ਵੱਖ ਹਿਸਾਬ ਰੱਖਣਾ ਪੈ ਰਿਹਾ ਹੈ,ਕਿਉਂਕਿ 21 ਸਤੰਬਰ ਤੋਂ ਪਹਿਲਾਂ ਖਰੀਦੇ ਗਏ ਮਾਲ ‘ਤੇ ਕਰ ਦਰ ਵੱਧ ਸੀ,ਜਦਕਿ 22 ਸਤੰਬਰ ਤੋਂ ਇਹੋ ਜਿਹਾ ਮਾਲ ਘੱਟ ਕਰ ਦਰ ‘ਤੇ ਮਿਲ ਰਿਹਾ ਹੈ। ਰਿਟੇਲਰਾਂ ‘ਤੇ ਇਸ ਬਦਲਾਅ ਦਾ ਕੋਈ ਖਾਸ ਅਸਰ ਨਹੀਂ ਪਵੇਗਾ।
ਸੰਦੀਪ ਕੌਰ ਨੇ ਕਰੀਅਰ ਗਾਈਡੈਂਸ ‘ਤੇ ਵੀ ਵਿਸਥਾਰ ਨਾਲ ਚਰਚਾ ਕਰਦੇ ਹੋਏ ਵਿਦਿਆਰਥਣਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕੜੀ ਮਿਹਨਤ ਤੇ ਦ੍ਰਿੜ੍ਹ ਨਿਸਚੇ ਨਾਲ ਆਪਣੇ ਭਵਿੱਖ ਨੂੰ ਉਜੱਜਵਲ ਬਣਾਉਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਗੀਤਾ ਭਵਨ ਕੋਚਿੰਗ ਸੈਂਟਰ ਦੇ ਡਾਇਰੈਕਟਰ ਆਸ਼ੀਸ਼ ਗਾਂਧੀ,ਅਧਿਆਪਿਕਾਵਾਂ ਵੰਸ਼ਿਕਾ ਮਲਹੋਤਰਾ ਅਤੇ ਨੀਤਿਕਾ ਨੇ ਵਾਰਤਾਕਾਰ ਸੰਦੀਪ ਕੌਰ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਉਜੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਵਿਦਿਆਰਥਣਾਂ ਕਾਜਲ,ਖੁਸ਼ਬੂ, ਰਸ਼ਮੀ,ਨੇਹਾ,ਕਾਜਲ ਰਾਣੀ, ਪ੍ਰਗਤੀ,ਮਾਇਆ,ਪੂਨਮ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button