ਸਥਾਨਕ ਖਬਰ

ਮਾਨਸਰੋਵਰ ਸਾਹਿਤ ਅਕਾਦਮੀ ਦਾ ਲਾਇਵ ਪ੍ਰੋਗਰਾਮ ਮਾਂ ਬੋਲੀ ਪੰਜਾਬੀ ਦੇ ਪਿਆਰ ਭਿੱਜਿਆ ਰਿਹਾ – ਸੂਦ ਵਿਰਕ

ਮਾਨਸਰੋਵਰ ਸਾਹਿਤ ਅਕਾਦਮੀ ਦਾ ਲਾਇਵ ਪ੍ਰੋਗਰਾਮ ਮਾਂ ਬੋਲੀ ਪੰਜਾਬੀ ਦੇ ਪਿਆਰ ਭਿੱਜਿਆ ਰਿਹਾ - ਸੂਦ ਵਿਰਕ

ਫ਼ਗਵਾੜਾ 12 ਨਵੰਬਰ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 10 ਨਵੰਬਰ 2025 ਦਿਨ ਸੋਮਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕਵੀ ਜਤਿੰਦਰ ਕੌਰ,ਦਿਲਪ੍ਰੀਤ ਗੁਰੀ, ਹਰੀਸ਼ ਹਰਫ਼, ਪ੍ਰੋ. ਪਵਨ ਖਿੱਚੀ (ਮਾਨਸਾ), ਬੂਟਾ ਸੁਨਾਮੀ ਕੋਟ ਬਖਤੂ (ਬਠਿੰਡਾ) ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਕੀਤਾ। ਫਿਰ ਜਤਿੰਦਰ ਕੌਰ ਅਤੇ ਦਿਲਪ੍ਰੀਤ ਗੁਰੀ ਨੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਹਰੀਸ਼ ਹਰਫ਼ ਅਤੇ ਪ੍ਰੋ. ਪਵਨ ਖਿੱਚੀ ਨੇ ਸੇਧ ਵਰਧਕ ਕਵਿਤਾਵਾਂ ਪੇਸ਼ ਕੀਤੀਆਂ। ਬੂਟਾ ਸੁਨਾਮੀ ਨੇ ਵੀ ਕਵਿਤਾਵਾਂ ਨਾਲ ਖੂਬ ਸਮਾਂ ਬੰਨਿਆ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਆਪਣੀ ਮੌਲਿਕ ਕਵਿਤਾ “ਖੁੱਦ ਨੂੰ ਪਛਾਣ” ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।

Related Articles

Leave a Reply

Your email address will not be published. Required fields are marked *

Back to top button