ਪ੍ਰਮੁੱਖ ਖਬਰਾਂ

ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਵਿੱਚ “ਕੌਸ਼ਲਮ : ਅੰਤਰ-ਸਕੂਲ ਮੁਕਾਬਲਾ” ਦਾ ਆਯੋਜਨ।

ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਵਿੱਚ “ਕੌਸ਼ਲਮ : ਅੰਤਰ-ਸਕੂਲ ਮੁਕਾਬਲਾ” ਦਾ ਆਯੋਜਨ।

ਫਗਵਾੜਾ -12 ਨਵੰਬਰ,:(ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਸਥਾਨਕ ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਫਗਵਾੜਾ ਦੀ ਦਾਖ਼ਲਾ ਕਮੇਟੀ ਵੱਲੋਂ  ਪ੍ਰਿੰਸੀਪਲ ਡਾਃ ਸਵਿੰਦਰ ਪਾਲ ਦੀ ਸੁਯੋਗ ਅਗਵਾਈ ਵਿੱਚ ਵਿਦਿਆਰਥੀਆਂ ਅੰਦਰ ਸਹਿ-ਵਿਦਿਅਕ ਗਤੀਵਿਧੀਆਂ ਜਾਗਰੂਕ ਕਰਨ ਲਈ “ਕੌਸ਼ਲਮ : ਅੰਤਰ-ਸਕੂਲ ਮੁਕਾਬਲਾ” ਦਾ ਆਯੋਜਨ ਕੀਤਾ ਗਿਆ। ਕਾਲਜ ਦਾ ਅੱਜ ਦਾ ਇਹ ਪ੍ਰੋਗਰਾਮ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਸਮਰਪਿਤ ਰਿਹਾ। ਜਿਸ ਤਹਿਤ ਇਸ ਸਮਾਗਮ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀ
ਸ੍ਰੀਮਤੀ ਸੀ.ਏ ਰਿਤੂ ਸ਼ਰਮਾ (ਕਲਭੂਸ਼ਣ ਐਂਡ ਐਸੋਸੀਏਟ ਚਾਰਟਰਡ ਅਕਾਊਂਟੈਂਟਸ) ਅਤੇ ਸ਼੍ਰੀਮਤੀ ਮੋਨਿਕਾ ਗੁਜਰਾਲ ਪ੍ਰਿੰਸੀਪਲ ਆਰੀਆ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਫਗਵਾੜਾ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਉੁੱਘੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਸ.ਮਲਕੀਅਤ ਸਿੰਘ ਰਘਬੋਤਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰਿੰਸੀਪਲ ਡਾਃ ਸਵਿੰਦਰ ਪਾਲ, ਵਾਈਸ ਪ੍ਰਿੰਸੀਪਲ ਡਾਃ ਰੁਮਿੰਦਰ ਕੌਰ ਅਤੇ ਸਮਾਗਮ ਦੀ ਆਯੋਜਕ ਟੀਮ ਵੱਲੋਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ਼ ਨਿੱਘਾ ਸਵਾਗਤ ਕੀਤਾ ਗਿਆ। ਮੈਡਮ ਨਿਧੀ ਜੱਸਲ ਵੱਲੋਂ ਮਹਿਮਾਨਾਂ ਨਾਲ਼ ਰਸਮੀ ਜਾਣ-ਪਛਾਣ ਕਰਵਾਈ ਗਈ। ਮਹਿਮਾਨਾਂ ਵੱਲੋਂ ਜੋਤੀ ਪ੍ਰਜਵਲਿਤ  ਕਰਨ ਉਪਰੰਤ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਾਦ-ਵਿਵਾਦ, ਕੋਲਾਜ਼ ਮੇਕਿੰਗ, ਐਡ ਮੈਡ ਸ਼ੋਅ, ਕੁਕਿੰਗ ਵਿਦਾਊਟ ਫਾਇਅਰ,  ਟਰੈਸ਼ ਦਾ ਟਰਈਅਰ, ਕਰੀਏਟਿਵ ਮੇਕ-ਅੱਪ, ਸ਼ਬਦ, ਕਵਿਜ਼,  ਇਕੋਨੈਸਟ ਐਂਡ ਪਲਾਂਟਰਜ, ਇੰਸਟਾਗ੍ਰਾਮ ਰੀਲ ਮੇਕਿੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਵਿੱਚ ਇਨ੍ਹਾਂ ਸਭ ਮੁਕਾਬਲਿਆਂ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲ਼ਿਆ। ਕੁਲ 18 ਸਕੂਲਾਂ ਦੇ 240 ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ। ਕੋਲਾਜ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਬੀ.ਕੇ ਜੇ.ਐਸ ਐਪਲ ਆਰਚਰਡ ਸਕੂਲ, ਦੂਜਾ ਸਥਾਨ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ, ਤੀਜਾ ਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ। ਈਕੋ ਨੈਸਟ ਐਂਡ ਪਲਾਂਟਰਜ ਮੁਕਾਬਲਿਆਂ ਲਈ ਪਹਿਲਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ, ਦੂਜਾ ਸਥਾਨ ਐਸ.ਡੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਫਗਵਾੜਾ, ਤੀਜਾ ਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਫਗਵਾੜਾ ਨੇ ਹਾਸਿਲ ਕੀਤਾ।
ਕੁਕਿੰਗ ਵਿਦਾਊਟ ਫਲੇਮ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਬੀਕੇਜੇਐਸਐਪਲ ਆਰਚਰਡ ਸਕੂਲ, ਦੂਜਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ, ਤੀਜਾ ਸਥਾਨ ਜੀ ਜੀ ਐਚਐਸ ਸਕੂਲ ਨੇ ਹਾਸਿਲ ਕੀਤਾ। ਵਾਦ ਵਿਵਾਦ ਮੁਕਾਬਲਿਆਂ ਵਿਚ ਪਹਿਲਾ ਸਥਾਨ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਫਗਵਾੜਾ,  ਦੂਜਾ ਸਥਾਨ ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ, ਫਗਵਾੜਾ ਤੀਜਾ ਸਥਾਨ ਐਸ.ਡੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਫਗਵਾੜਾ ਨੇ ਹਾਸਿਲ ਕੀਤਾ। ਐਡ ਮੈਡ ਸ਼ੋਅ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ, ਦੂਜਾ ਸਥਾਨ ਸ਼੍ਰੀ ਮਹਾਂਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ  ਸਕੂਲ ਫਗਵਾੜਾ, ਤੀਜਾ ਸਥਾਨ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਨੇ ਹਾਸਿਲ ਕੀਤਾ। ਕਰੀਏਟਿਵ ਮੇਕਅਪ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ ਦੂਜਾ ਸਥਾਨ ਜੀ.ਡੀ.ਆਰ ਕਨਵਰਟ ਸੀਨੀਅਰ ਸੈਕੈਂਡਰੀ ਸਕੂਲ ਤੀਜਾ ਸਥਾਨ ਟੀ. ਡਬਲਿਊ.ਈ.ਆਈ ਸੀਨੀਅਰ ਸੈਕੈਂਡਰੀ ਸਕੂਲ ਨੇ ਹਾਸਲ ਕੀਤਾ। ਇਸ ਪ੍ਰੋਗਰਾਮ ਵਿੱਚ ਸ਼ਬਦ ਗਾਇਨ ਮੁਕਾਬਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਨ ਜਿਸ ਵਿੱਚ ਲਗਭਗ 12 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ,ਦੂਜਾ ਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਤੀਜਾ ਸਥਾਨ ਬੀ.ਕੇ ਜੇ.ਐਸ ਐਪਲ ਆਰਚਰਡ ਸਕੂਲ ਫਗਵਾੜਾ ਕੌਸਲੇਸ਼ਨ ਪ੍ਰਾਈਜ਼ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਅਤੇ ਹੌਂਸਲਾ ਵਧਾਊ ਇਨਾਮ ਆਰੀਆ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਨੇ ਹਾਸਿਲ ਕੀਤਾ। ਇੰਸਟਾਗ੍ਰਾਮ ਰੀਲ ਮੇਕਿੰਗ ਮੁਕਾਬਲਿਆਂ ਲਈ ਪਹਿਲਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ, ਦੂਜਾ ਸਥਾਨ ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ  ਗੁਹਾਵਰ, ਤੀਜਾ ਸਥਾਨ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਨੇ ਹਾਸਿਲ ਕੀਤਾ।
ਟਰੈਸ਼ ਟੂ ਟਰੇਜਰ ਮੁਕਾਬਲਿਆਂ ਲਈ ਪਹਿਲਾ ਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ, ਦੂਜਾ ਸਥਾਨ ਸ਼੍ਰੀ ਮਹਾਂਵੀਰ ਜੈਨ ਮਾਡਲ ਸਕੂਲ, ਤੀਜਾ ਸਥਾਨ ਆਰੀਆ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਫਗਵਾੜਾ ਨੇ ਹਾਸਿਲ ਕੀਤਾ
ਕੁਵਿਜ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਕਮਲਾ ਨਹਿਰੂ ਪਬਲਿਕ ਸਕੂਲ ਫਗਵਾੜਾ, ਦੂਜਾ ਸਥਾਨ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ, ਤੀਜਾ ਸਥਾਨ ਬੀ.ਸੀ.ਐਸ ਇੰਟਰਨੈਸ਼ਨਲ ਸਕੂਲ ਨੇ ਹਾਸਿਲ ਕੀਤਾ।
ਓਵਰ-ਆਲ ਟਰਾਫੀ ਕਮਲਾ ਨਹਿਰੂ ਪਬਲਿਕ ਸਕੂਲ  ਫਗਵਾੜਾ ਨੇ ਜਿੱਤੀ। ਫਸਟ ਰਨਰ ਅਪ ਲਾਰਡ ਮਹਾਂਵੀਰਾ  ਜੈਨ ਪਬਲਿਕ ਸਕੂਲ ਅਤੇ ਸੈਕਿੰਡ ਰਨਰ ਅਪ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੀ ਨੇ ਹਾਸਿਲ ਕੀਤੀ।ਪ੍ਰਿੰਸੀਪਲ ਡਾਃ ਸਵਿੰਦਰ ਪਾਲ ਅਤੇ ਆਯੋਜਕ ਟੀਮ ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਸ਼੍ਰੀਮਤੀ ਰਿਤੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸ਼ੁਭ-ਇੱਛਾਵਾਂ ਦਿੰਦਿਆਂ ਵੱਡਿਆਂ ਦਾ ਸਤਿਕਾਰ ਕਰਨ ਅਤੇ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਨ ਦਾ ਸੰਦੇਸ਼ ਦਿੱਤਾ। ਮੈਡਮ ਨਿਧੀ ਜੱਸਲ ਅਤੇ ਮੈਡਮ ਵਤਨਦੀਪ ਕੌਰ ਵੱਲੋਂ ਸੁਚਾਰੂ ਢੰਗ ਨਾਲ਼ ਸਟੇਜ ਸੰਚਾਲਨ ਕੀਤਾ ਗਿਆ।
  1.          ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਡਾਃ ਸਵਿੰਦਰ ਪਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲ਼ੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਪੜ੍ਹਾਈ ਦੇ ਨਾਲ਼ ਨਾਲ਼ ਉਸਾਰੂ ਸਹਿ-ਵਿਦਿਅਕ ਗਤੀ ਵਿਧੀਆਂ ਵਿੱਚ ਯੋਗਦਾਨ ਪਾਉਣ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਆਯੋਜਨ ਦੀ ਸਫਲਤਾ ਲਈ ਆਯੋਜਕ ਟੀਮ ਨੂੰ ਵਧਾਈ ਦਿੱਤੀ।

Related Articles

Leave a Reply

Your email address will not be published. Required fields are marked *

Back to top button