ਸਥਾਨਕ ਖਬਰ

ਉੱਘੇ ਸਮਾਜ ਸੇਵੀ ਡਾ. ਰਮਨ ਸ਼ਰਮਾ ਦਾ 77ਵੇ ਆਜ਼ਾਦੀ ਦਿਵਸ ‘ਤੇ ਵਿਸ਼ੇਸ਼ ਸਨਮਾਨ

ਸਰਕਾਰ ਵਲੋਂ ਉਲੀਕੇ ਜਾਂਦੇ ਨੈਸ਼ਨਲ ਹੈਲਥ ਪ੍ਰੋਗਰਾਮਾਂ ਚ ਦਿੱਤੇ ਵਿਸ਼ੇਸ਼ ਯੋਗਦਾਨ ਸਦਕਾ ਹੋਇਆ ਸਨਮਾਨ

ਫਗਵਾੜਾ 26 ਜਨਵਰੀ  (ਸੁਸ਼ੀਲ ਸ਼ਰਮਾ/ਨਵੋਦਿਤਸ਼ਰਮਾ)                                     ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਉਘੇ ਸਮਾਜ ਸੇਵੀ ਡਾ. ਰਮਨ ਸ਼ਰਮਾ ਭਗਤਪੁਰਾ ਦਾ ਅੱਜ 77 ਵੇ ਗਣਤੰਤਰ ਦਿਵਸ  ਮੌਕੇ ਏ ਡੀ ਸੀ ਕਮ ਕਮਿਸ਼ਨਰ ਨਗਰ ਨਿਗਮ ਫਗਵਾੜਾ ਡਾ ਸ਼ਿਖਾ ਭਗਤ ਵਲੋਂ ਸਥਾਨਕ ਆਮ ਆਦਮੀ ਪਾਰਟੀ ਦੇ ਸਟੇਟ ਸਪੋਕਸਮੈਨ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਐਸ ਡੀ ਐਮ ਫਗਵਾੜਾ ਜਸ਼ਨਜੀਤ , ਐਸ ਪੀ ਫਗਵਾੜਾ ਮਾਧਵੀ ਸ਼ਰਮਾ ਦੀ ਮੋਜੂਦਗੀ ਚ ਵਿਸ਼ੇਸ਼ ਸਨਮਾਨ ਕੀਤਾ ਗਿਆ ਉਨ੍ਹਾਂ ਦਾ ਇਹ ਸਨਮਾਨ ਪੰਜਾਬ ਸਰਕਾਰ ਵਲੋਂ ਉਲੀਕੇ ਜਾਂਦੇ ਨੈਸ਼ਨਲ ਪ੍ਰੋਗਰਾਮਾਂ ਸੰਬੰਧੀ ਸਕੀਮਾਂ ਨੂੰ ਲੋਕਾਂ ਦੇ ਘਰ-ਘਰ ਬੜੇ ਹੀ ਸੁਚੱਜੇ ਢੰਗ ਨਾਲ ਪਹੁੰਚਾਉਣ ਅਤੇ ਉਨ੍ਹਾਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦੁਆਉਣ  ਲਈ ਪਿਛਲੇ 35 ਸਾਲਾਂ ਤੋਂ ਸਿਹਤ ਵਿਭਾਗ ਪੰਜਾਬ ਦੇ ਵੱਖ-ਵੱਖ ਪ੍ਰੋਗਰਾਮਾਂ ਜਿਨ੍ਹਾਂ ਵਿੱਚ ਪਲਸ ਪੋਲੀਓ ਕੈਂਪ, ਫੈਮਲੀ ਪਲੈਨਿੰਗ ਪ੍ਰੋਗਰਾਮ, ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ, ਆਭਾ ਕਾਰਡ, ਡਾਟਸ ਪ੍ਰੋਗਰਾਮ, ਐਚ ਆਈ ਵੀ ਏਡਜ ਜਾਗਰੂਕਤਾ ਪ੍ਰੋਗਰਾਮ, ਬੱਲਡ ਕੈਂਪ, ਇੰਮੂਨਾਈਜੇਸ਼ਨ ਕੈਂਪ, ਕਰੋਨਾ ਕਾਲ ਦੋਰਾਨ ਕੀਤੇ ਕੰਮਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਉਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਹੈ, ਚਾਹੇ ਉਹ ਪ੍ਰੋਗਰਾਮ ਭਾਵੇਂ ਕੋਈ ਵੀ ਹੋਵੇ, ਜਿਵੇਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਪੈਨਸ਼ਨ, ਬੱਸ ਪਾਸ, ਸੀਨੀਅਰ ਸਿਟੀਜ਼ਨ ਕਾਰਡ, ਰਾਸ਼ਨ ਕਾਰਡ, ਫੋਟੋ ਸ਼ਨਾਖਤੀ ਕਾਰਡ, ਮਰਦਮਸ਼ੁਮਾਰੀ ਅਤੇ ਅਧਾਰ ਕਾਰਡ, ਵੋਟਰ ਕਾਰਡ ਬਣਾਉਣ ਦੀ ਪ੍ਰਕਿਰਿਆ ਆਦਿ ‘ਚ ਲੋਕਾਂ ਦੀ ਅਗਵਾਈ ਕਰਦੇ ਹਨ

Related Articles

Leave a Reply

Your email address will not be published. Required fields are marked *

Back to top button