ਸਥਾਨਕ ਖਬਰ
ਬਲੱਡ ਬੈਂਕ ‘ਚ ਲੋੜਵੰਦਾਂ ਨੂੰ ਕੰਬਲ ਵੰਡ ਕੇ ਮਨਾਇਆ 77 ਵਾਂ ਗਣਤੰਤਰ ਦਿਵਸ
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਸ਼ਲਾਘਾਯੋਗ ਉਪਰਾਲਾ
ਫਗਵਾੜਾ 27 ਜਨਵਰੀ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਲੋੜਵੰਦਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ। ਬਲੱਡ ਬੈਂਕ ਦੇ ਸਰਪ੍ਰਸਤ ਸ਼੍ਰੀ ਕੇ.ਕੇ. ਸਰਦਾਨਾ ਦੇ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ. ਫਗਵਾੜਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਜਯੋਤੀ ਪ੍ਰਜਵਲਿਤ ਕਰਕੇ ਸਮਾਗਮ ਦੀ ਆਰੰਭਤਾ ਕਰਵਾਈ ਅਤੇ ਆਪਣੇ ਸੰਬੋਧਨ ਵਿੱਚ ਆਜਾਦੀ ਸੰਗ੍ਰਾਮ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੰਵਿਧਾਨ ਦੀ ਰਚਨਾ ਵਿੱਚ ਡਾ. ਬੀ.ਆਰ. ਅੰਬੇਡਕਰ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਪਰੰਤ ਕਰੀਬ 100 ਲੋੜਵੰਦਾਂ ਨੂੰ ਕੰਬਲਾਂ ਦੀ ਵੰਡ ਕਰਦਿਆਂ ਬਲੱਡ ਬੈਂਕ ਵਲੋਂ ਕੀਤੇ ਜਾਂਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕੰਬਲ ਵੰਡਣ ਵਿਚ ਉਹਨਾਂ ਦਾ ਸਹਿਯੋਗ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਆਏ ਨਗਰ ਕੌਂਸਲਰ ਸੀਤਾ ਦੇਵੀ ਵਲੋਂ ਕੀਤਾ ਗਿਆ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਹਰੇਕ ਸਾਲ, ਕ੍ਰਿਸਮਸ, ਨਵੇਂ ਸਾਲ, ਲੋਹੜੀ ਅਤੇ ਗਣਤੰਤਰ ਦਿਵਸ ਮੌਕੇ ਕੰਬਲ ਵੰਡਣ ਦਾ ਇਹ ਉਪਰਾਲਾ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਅੱਜ ਕੰਬਲ ਵੰਡਣ ਦੀ ਸੇਵਾ ਐਨ.ਆਰ.ਆਈ. ਹਰਬੰਸ ਕੌਰ ਘਟੌੜਾ ਵਲੋਂ ਸਮਾਜ ਸੇਵਕ ਵਿਸ਼ਵਾਮਿੱਤਰ ਸ਼ਰਮਾ ਰਾਹੀਂ ਭੇਜੀ ਰਾਸ਼ੀ ਅਤੇ ਰਾਜਿੰਦਰ ਢੀਂਗਰਾ ਵਲੋਂ ਸਵ. ਮੋਨਿਕਾ ਢੀਂਗਰਾ ਦੀ ਯਾਦ ਵਿੱਚ ਮਿਲੇ ਸਹਿਯੋਗ ਸਦਕਾ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਜਿੰਦਰ ਸਿੰਘ ਭੱਟੀ (ਏ.ਸੀ.ਸੀ. ਗੈਸਟ ਹਾਉਸ), ਤਾਰਾ ਚੰਦ ਚੁੰਬਰ ਅਤੇ ਮੋਹਨ ਲਾਲ ਤਨੇਜਾ ਵਲੋਂ ਵੀ ਵਢਮੁੱਲਾ ਯੋਗਦਾਨ ਪਾਇਆ ਗਿਆ। ਇਸ ਮੌਕੇ ਰਾਮ ਜੀ, ਸੁਧਾ ਬੇਦੀ, ਬਲੱਡ ਬੈਂਕ ਦਾ ਸਟਾਫ ਅਤੇ ਹੋਰ ਪਤਵੰਤੇ ਹਾਜਰ ਸਨ।
ਤਸਵੀਰ – ਬਲੱਡ ਬੈਂਕ ਵਿਖੇ ਆਯੋਜਿਤ ਸਮਾਗਮ ਦੌਰਾਨ ਕੰਬਲਾਂ ਦੀ ਵੰਡ ਕਰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਾਲ ਕੌਂਸਲਰ ਸੀਤਾ ਦੇਵੀ ਅਤੇ ਹੋਰ ਪਤਵੰਤੇ।
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਲੋੜਵੰਦਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ। ਬਲੱਡ ਬੈਂਕ ਦੇ ਸਰਪ੍ਰਸਤ ਸ਼੍ਰੀ ਕੇ.ਕੇ. ਸਰਦਾਨਾ ਦੇ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ. ਫਗਵਾੜਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਜਯੋਤੀ ਪ੍ਰਜਵਲਿਤ ਕਰਕੇ ਸਮਾਗਮ ਦੀ ਆਰੰਭਤਾ ਕਰਵਾਈ ਅਤੇ ਆਪਣੇ ਸੰਬੋਧਨ ਵਿੱਚ ਆਜਾਦੀ ਸੰਗ੍ਰਾਮ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੰਵਿਧਾਨ ਦੀ ਰਚਨਾ ਵਿੱਚ ਡਾ. ਬੀ.ਆਰ. ਅੰਬੇਡਕਰ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਪਰੰਤ ਕਰੀਬ 100 ਲੋੜਵੰਦਾਂ ਨੂੰ ਕੰਬਲਾਂ ਦੀ ਵੰਡ ਕਰਦਿਆਂ ਬਲੱਡ ਬੈਂਕ ਵਲੋਂ ਕੀਤੇ ਜਾਂਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਕੰਬਲ ਵੰਡਣ ਵਿਚ ਉਹਨਾਂ ਦਾ ਸਹਿਯੋਗ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਆਏ ਨਗਰ ਕੌਂਸਲਰ ਸੀਤਾ ਦੇਵੀ ਵਲੋਂ ਕੀਤਾ ਗਿਆ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਹਰੇਕ ਸਾਲ, ਕ੍ਰਿਸਮਸ, ਨਵੇਂ ਸਾਲ, ਲੋਹੜੀ ਅਤੇ ਗਣਤੰਤਰ ਦਿਵਸ ਮੌਕੇ ਕੰਬਲ ਵੰਡਣ ਦਾ ਇਹ ਉਪਰਾਲਾ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਅੱਜ ਕੰਬਲ ਵੰਡਣ ਦੀ ਸੇਵਾ ਐਨ.ਆਰ.ਆਈ. ਹਰਬੰਸ ਕੌਰ ਘਟੌੜਾ ਵਲੋਂ ਸਮਾਜ ਸੇਵਕ ਵਿਸ਼ਵਾਮਿੱਤਰ ਸ਼ਰਮਾ ਰਾਹੀਂ ਭੇਜੀ ਰਾਸ਼ੀ ਅਤੇ ਰਾਜਿੰਦਰ ਢੀਂਗਰਾ ਵਲੋਂ ਸਵ. ਮੋਨਿਕਾ ਢੀਂਗਰਾ ਦੀ ਯਾਦ ਵਿੱਚ ਮਿਲੇ ਸਹਿਯੋਗ ਸਦਕਾ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਜਿੰਦਰ ਸਿੰਘ ਭੱਟੀ (ਏ.ਸੀ.ਸੀ. ਗੈਸਟ ਹਾਉਸ), ਤਾਰਾ ਚੰਦ ਚੁੰਬਰ ਅਤੇ ਮੋਹਨ ਲਾਲ ਤਨੇਜਾ ਵਲੋਂ ਵੀ ਵਢਮੁੱਲਾ ਯੋਗਦਾਨ ਪਾਇਆ ਗਿਆ। ਇਸ ਮੌਕੇ ਰਾਮ ਜੀ, ਸੁਧਾ ਬੇਦੀ, ਬਲੱਡ ਬੈਂਕ ਦਾ ਸਟਾਫ ਅਤੇ ਹੋਰ ਪਤਵੰਤੇ ਹਾਜਰ ਸਨ।ਤਸਵੀਰ – ਬਲੱਡ ਬੈਂਕ ਵਿਖੇ ਆਯੋਜਿਤ ਸਮਾਗਮ ਦੌਰਾਨ ਕੰਬਲਾਂ ਦੀ ਵੰਡ ਕਰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਨਾਲ ਕੌਂਸਲਰ ਸੀਤਾ ਦੇਵੀ ਅਤੇ ਹੋਰ ਪਤਵੰਤੇ।