ਸਥਾਨਕ ਖਬਰ

ਫਗਵਾੜਾ ਦੇ ਲਾਇਨ ਤੇਜਿੰਦਰ ਬਾਵਾ ਬਣੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਜ਼ੋਨ ਚੇਅਰਮੈਨ

* ਮਲਟੀਪਲ ਵਾਈਸ ਚੇਅਰਮੈਨ ਲਾਇਨ ਬੱਚਾਜੀਵੀ ਨੇ ਲਗਾਈ ਇੰਟਰਨੈਸ਼ਨਲ ਪਿੰਨ * ਡਿਸਟ੍ਰਿਕਟ ਚੇਅਰਮੈਨ ਆਸ਼ੂ ਮਾਰਕੰਡਾ ਸਮੇਤ ਲਾਇਨਜ਼ ਸਾਥੀਆਂ ਨੇ ਦਿੱਤੀਆਂ ਸ਼ੁੱਭ ਇੱਛਾਵਾਂ

ਫਗਵਾੜਾ 2 ਫਰਵਰੀ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)            ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਚਾਰਟਰ ਪ੍ਰਧਾਨ ਲਾਇਨ ਤੇਜਿੰਦਰ ਬਾਵਾ ਐਮਜੇਐਫ ਨੂੰ ਉਨ੍ਹਾਂ ਦੀ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਦਾ ਸਨਮਾਨ ਕਰਦੇ ਹੋਏ ਜ਼ੋਨ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਦੁਆਰਾ ਜ਼ੋਨ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ, ਇੰਟਰਨੈਸ਼ਨਲ ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਨਵ-ਨਿਯੁਕਤ ਜ਼ੋਨ ਚੇਅਰਮੈਨ ਲਾਇਨ ਤੇਜਿੰਦਰ ਬਾਵਾ ਨੂੰ ਇੰਟਰਨੈਸ਼ਨਲ ਪਿੰਨ ਲਗਾਈ। ਲਾਇਨ ਬਾਵਾ ਨੇ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ, ਲਾਇਨ ਰਸ਼ਪਾਲ ਸਿੰਘ ਬਚਜੀਵੀ ਅਤੇ ਸਮੂਹ ਸੀਨੀਅਰ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜ਼ੋਨ ਚੇਅਰਮੈਨ ਦੇ ਨਾਤੇ, ਉਹ ਕਲੱਬ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਆਪਣੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ। ਇਸ ਮੌਕੇ ’ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਡਿਸਟ੍ਰਿਕਟ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੇ ਕਿਹਾ ਕਿ ਲਾਇਨ ਤੇਜਿੰਦਰ ਬਾਵਾ ਲੰਬੇ ਸਮੇਂ ਤੋਂ ਸਮਾਜ ਸੇਵਾ ਲਈ ਸਮਰਪਿਤ ਹਨ। ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਚਾਰਟਰ ਪ੍ਰਧਾਨ ਹੋਣ ਦੇ ਨਾਤੇ, ਉਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਸ਼ਲਾਘਾਯੋਗ ਪ੍ਰੋਜੈਕਟਾਂ ਨੂੰ ਅੰਜਾਮ ਦਿੱਤਾ ਹੈ ਅਤੇ ਜ਼ੋਨ ਚੇਅਰਮੈਨ ਦਾ ਅਹੁਦਾ ਪ੍ਰਾਪਤ ਕੀਤਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਅਹੁਦਾ ਉਨ੍ਹਾਂ ਨੂੰ ਹੋਰ ਵੀ ਉਤਸ਼ਾਹਿਤ ਕਰੇਗਾ ਅਤੇ ਉਹ ਭਵਿੱਖ ਵਿੱਚ ਹੋਰ ਵੀ ਸਮਰਪਣ ਭਾਵਨਾ ਨਾਲ ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਸੇਵਾ ਕਰਦੇ ਰਹਿਣਗੇ। ਲਾਇਨ ਤੇਜਿੰਦਰ ਬਾਵਾ ਨੂੰ ਸ਼ੁੱਭ ਇੱਛਾਵਾਂ ਦੇਣ ਵਾਲਿਆਂ ਵਿੱਚ ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ, ਲਾਇਨ ਅਸ਼ੋਕ ਵਧਵਾ, ਲਾਇਨ ਬੱਬੂ ਮਨੀਲਾ, ਲਾਇਨ ਜੁਗਲ ਬਾਵੇਜਾ, ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਦੇ ਸਕੱਤਰ ਲਾਇਨ ਸੰਤੋਸ਼ ਰਾਜ ਸ਼ੋਕੀ ਟੂਰਾ, ਖਜ਼ਾਨਚੀ ਲਾਇਨ ਗੁਲਸ਼ਨ ਸ਼ਰਮਾ ਲੱਕੀ, ਪੀਆਰਓ ਲਾਇਨ ਵਿਜੇ ਅਰੋੜਾ, ਲਾਇਨ ਹਰੀਸ਼ ਗੁਲਾਟੀ, ਲਾਇਨ ਵਿਪਨ ਠਾਕੁਰ, ਲਾਇਨ ਅਮਿਤ ਢੀਂਗਰਾ ਆਦਿ ਸ਼ਾਮਲ ਸਨ।
ਤਸਵੀਰ : ਨਵ-ਨਿਯੁਕਤ ਜ਼ੋਨ ਚੇਅਰਮੈਨ ਲਾਇਨ ਤੇਜਿੰਦਰ ਬਾਵਾ ਨੂੰ ਇੰਟਰਨੈਸ਼ਨਲ ਪਿੰਨ ਲਗਾਉਂਦੇ ਹੋਏ ਮਲਟੀਪਲ ਵਾਈਸ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੇਵੀ।

Related Articles

Leave a Reply

Your email address will not be published. Required fields are marked *

Back to top button