ਸਥਾਨਕ ਖਬਰ

ਅਲਾਇੰਸ ਕਲੱਬ ਫਗਵਾੜਾ ਨੇ ਪੁੱਤਰੀ ਪਾਠਸ਼ਾਲਾ ਹਦੀਆਬਾਦ ਵਿਖੇ ਲਗਾਇਆ ਫਰੀ ਮੈਡੀਕਲ ਕੈਂਪ

* ਐਨ.ਆਰ.ਆਈ. ਰਿਚਾ ਮੰਗਲ ਸਪੇਨ ਨੇ ਕਰਵਾਈ ਆਰੰਭਤਾ * 277 ਮਰੀਜਾਂ ਦਾ ਹੋਇਆ ਚੈੱਕਅਪ, 27 ਨੇਤਰ ਰੋਗੀ ਆਪ੍ਰੇਸ਼ਨ ਲਈ ਚੁਣੇ

ਫਗਵਾੜਾ 3 ਫਰਵਰੀ (ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)              ਅਲਾਇੰਸ ਕਲੱਬ ਫਗਵਾੜਾ ਵਲੋਂ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਕਲੱਬ ਦੇ ਪਿ੍ਰੰਸੀਪਲ ਸਕੱਤਰ ਰਵੀ ਮੰਗਲ ਦੀ ਧਰਮ ਪਤਨੀ ਸਵ. ਤ੍ਰਿਪਤਾ ਮੰਗਲ ਦੀ ਮਿੱਠੀ ਯਾਦ ਨੂੰ ਸਮਰਪਿਤ ਜਨਰਲ ਬਿਮਾਰੀਆਂ ਅਤੇ ਅੱਖਾਂ ਦਾ ਫਰੀ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਐੱਸ.ਡੀ. ਪੁੱਤਰੀ ਪਾਠਸ਼ਾਲਾ ਗਰਲਜ਼ ਸੀ.ਸੈ. ਸਕੂਲ ਹਦੀਆਬਾਦ ਫਗਵਾੜਾ ਵਿਖੇ ਲਗਾਇਆ ਗਿਆ। ਕੈਂਪ ਦੀ ਆਰੰਭਤਾ ਪਿ੍ਰੰਸੀਪਲ ਰਵੀ ਮੰਗਲ ਦੀ ਪੁੱਤਰੀ ਅਤੇ ਐਨ.ਆਰ.ਆਈ. ਰਿਚਾ ਮੰਗਲ ਸਪੇਨ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਕਰਵਾਈ। ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕਰੀਬ 277 ਲੋੜਵੰਦਾਂ ਦੀਆਂ ਜਨਰਲ ਬਿਮਾਰੀਆਂ ਅਤੇ ਅੱਖਾਂ ਦੀ ਜਾਂਚ ਕੀਤੀ ਗਈ। ਲੋੜਵੰਦ ਮਰੀਜਾਂ ਨੂੰ ਦਵਾਈਆਂ ਅਤੇ ਨੇਤਰ ਰੋਗੀਆਂ ਨੂੰ ਐਨਕਾਂ ਫਰੀ ਵੰਡੀਆਂ ਗਈਆਂ। ਆਪ੍ਰੇਸ਼ਨ ਲਈ ਚੁਣੇ ਗਏ ਮੋਤੀਆਬਿੰਦ ਨਾਲ ਪੀੜ੍ਹਤ 27 ਮਰੀਜਾਂ ਦੀਆਂ ਅੱਖਾਂ ਦੇ ਫਰੀ ਆਪ੍ਰੇਸ਼ਨ ਕਰਕੇ ਲੈਨਜ ਪਾਏ ਗਏ। ਮੁੱਖ ਮਹਿਮਾਨ ਰਿਚਾ ਮੰਗਲ ਨੇ ਸਮੂਹ ਹਾਜਰੀਨ ਨੂੰ ਗੁਰਪੁਰਬ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਦੱਸਿਆ ਕਿ ਉਹਨਾਂ ਦੇ ਸਵਰਗਵਾਸੀ ਮਾਤਾ ਤ੍ਰਿਪਤਾ ਮੰਗਲ ਨੇ ਹਮੇਸ਼ਾ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਸੰਭਵ ਮੱਦਦ ਲਈ ਪ੍ਰੇਰਿਤ ਕੀਤਾ। ਜਿਸ ਕਰਕੇ ਉਹਨਾਂ ਦੇ ਪਿਤਾ ਰਵੀ ਮੰਗਲ ਵਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਮੁੱਖ ਮਹਿਮਾਨ ਅਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਵੀ ਕੀਤਾ ਗਿਆ। ਕੈਂਪ ਦੌਰਾਨ ਮਰੀਜਾਂ ਅਤੇ ਪਤਵੰਤਿਆਂ ਲਈ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਅਖੀਰ ਵਿੱਚ ਪਿ੍ਰੰਸੀਪਲ ਸਕੱਤਰ ਰਵੀ ਮੰਗਲ ਨੇ ਸਮੂਹ ਪਤਵੰਤਿਆਂ ਅਤੇ ਪਿਮਸ ਹਸਪਤਾਲ ਦੇ ਡਾਕਟਰਾਂ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਐਲੀ ਪ੍ਰਦੀਪ ਸਿੰਘ, ਰਿਜਨ ਚੇਅਰਮੈਨ ਬਲਵਿੰਦਰ ਕੌਰ ਜੋਨ ਚੇਅਰਪਰਸਨ, ਇੰਦਰਜੀਤ ਪ੍ਰਧਾਨ, ਮਨੋਜ ਕੁਮਾਰ ਕੈਸ਼ੀਅਰ, ਸੁਖਵੀਰ ਸਿੰਘ ਸਕੱਤਰ, ਮਨੋਜ ਚੰਦੇਲ ਪੀ.ਆਰ.ਓ., ਚੰਦਨ ਬੇਦੀ, ਹਰੀਕ੍ਰਿਸ਼ਨ ਦੁੱਗਲ ਜਿਲ੍ਹਾ ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਇਲਾਵਾ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਦੇ ਚਾਰਟਰ ਪ੍ਰਧਾਨ ਸੁਸ਼ੀਲ ਸ਼ਰਮਾ, ਬਲਵਿੰਦਰ ਸਿੰਘ, ਚਮਨ ਲਾਲ, ਰਾਜੇਸ਼ ਕੁਮਾਰ ਰੀਹਲ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਲਡੀ ਚੱਢਾ, ਨਿਸ਼ਾ ਬੇਦੀ, ਸਵੀਟੀ, ਹਿਨਾ, ਸ਼ਮਾ ਪੁਰੀ, ਪੂਨਮ ਸਮੇਤ ਹੋਰ ਪਤਵੰਤੇ ਹਾਜਰ ਸਨ।
ਤਸਵੀਰ – ਫਗਵਾੜਾ ਵਿਖੇ ਲਗਾਏ ਗਏ ਫਰੀ ਮੈਡੀਕਲ ਅਤੇ ਅੱਖਾਂ ਦੇ ਕੈਂਪ ਦੌਰਾਨ ਮੁੱਖ ਮਹਿਮਾਨ ਰਿਚਾ ਮੰਗਲ ਤੇ ਪਤਵੰਤਿਆਂ ਨੂੰ ਸਨਮਾਨਤ ਕਰਦੇ ਪ੍ਰਬੰਧਕ (ਹੇਠਾਂ) ਮਰੀਜਾਂ ਦਾ ਚੈੱਕਅਪ ਕਰਦੇ ਹੋਏ ਮਾਹਿਰ ਡਾਕਟਰ।

Related Articles

Leave a Reply

Your email address will not be published. Required fields are marked *

Back to top button