ਸਥਾਨਕ ਖਬਰ

ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਲਗਾਇਆ ਸ. ਜਸਵੀਰ ਸਿੰਘ ਔਜਲਾ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ ਫਰੀ ਕੈਂਪ

ਓਪੀਡੀ ‘ਚ 400 ਮਰੀਜ਼ਾਂ ਦੀ ਹੋਈ ਜਾਂਚ, 40 ਲੋੜਵੰਦਾਂ ਦਾ ਕੀਤਾ ਫਰੀ ਆਪ੍ਰੇਸ਼ਨ

ਫਗਵਾੜਾ 4 ਫਰਵਰੀ ( ਸੁਸ਼ੀਲ ਸ਼ਰਮਾ/ਨਵੋਦਿਤ ਸ਼ਰਮਾ)             ਡਾ. ਰਾਜਨ ਆਈ ਕੇਅਰ ਫਗਵਾੜਾ ਦੇ ਸਹਿਯੋਗ ਨਾਲ ਸ. ਜਸਵੀਰ ਸਿੰਘ ਔਜਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦਾ ਫਰੀ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਪਿੰਡ ਔਜਲਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 400 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਪ੍ਰਦਾਨ ਕੀਤੀਆਂ ਗਈਆਂ। ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਦੀ ਟੀਮ ਦੁਆਰਾ ਸਰਜਰੀ ਲਈ ਚੁਣੇ ਗਏ 40 ਮਰੀਜ਼ਾਂ ਦੀਆਂ ਅੱਖਾਂ ‘ਚ ਆਪ੍ਰੇਸ਼ਨ ਰਾਹੀਂ ਫੋਲਡੇਬਲ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਡਾ. ਰਾਜਨ ਨੇ ਦੱਸਿਆ ਕਿ ਸਰਜਰੀ ਵਾਲੇ ਮਰੀਜ਼ਾਂ ਨੂੰ ਸੁਰੱਖਿਆ ਲਈ ਮੁਫ਼ਤ ਐਨਕਾਂ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਅੱਖਾਂ ਦੇ ਮਰੀਜ਼ਾਂ ਨੂੰ ਜ਼ਰੂਰੀ ਹਦਾਇਤਾਂ ਦਿੰਦਿਆਂ ਰੁਟੀਨ ਵਿੱਚ ਅੱਖਾਂ ‘ਤ ਡਰਾਪਸ ਅੱਖਾਂ ‘ਚ ਪਾਉਣ, ਧੁੱਪ, ਧੂੜ ਅਤੇ ਧੂੰਏਂ ਤੋਂ ਬਚਾਅ ਆਦਿ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅੱਖਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਬਲਕਿ ਕੋਈ ਵੀ ਤਕਲੀਫ ਮਹਿਸੂਸ ਹੋਣ ‘ਤੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਪ੍ਰਬੰਧਕਾਂ ਨੇ ਡਾ. ਐਸ. ਰਾਜਨ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਇਕਬਾਲ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ, ਗੁਰਮਨ ਸਿੰਘ, ਪਰਮਿਤ ਸਿੰਘ, ਕਮਲ ਪੰਡਿਤ, ਜੀਤਾ ਔਜਲਾ, ਧਰਮਿੰਦਰ ਮਸਾਣੀ, ਸਰਦੀਪ ਸਿੰਘ ਬੋਪਾਰਾਏ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।
ਤਸਵੀਰ : ਡਾ. ਰਾਜਨ ਆਈ ਕੇਅਰ ਦੇ ਸਹਿਯੋਗ ਨਾਲ ਲਗਾਏ ਗਏ ਅੱਖਾਂ ਦੇ ਕੈਂਪ ਦਾ ਦ੍ਰਿਸ਼।

Related Articles

Leave a Reply

Your email address will not be published. Required fields are marked *

Back to top button