ਆਸ਼ੂ ਦੀ ਹੱਟੀ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ ਮਿਲਿਆ ਨੰਬਰ ਇਕ ਟੈਕਸਟਾਈਲ ਸਟੋਰ ਦਾ ਅਵਾਰਡ
* ਸ਼ੋਅਰੂਮ ਦੇ ਮਾਲਕ ਗੌਰਵ ਦੁੱਗਲ ਨੇ ਪ੍ਰਗਟਾਈ ਮਾਣ ਭਰੀ ਖੁਸ਼ੀ
ਫਗਵਾੜਾ 26 ਅਕਤੂਬਰ ( ਸੁਸ਼ੀਲ ਸ਼ਰਮਾ ) ਫੈਸ਼ਨ ਤੇ ਸਟਾਈਲਿਸ਼ ਕਪੜਿਆਂ ਦੀ ਦੁਨੀਆ ਵਿਚ ਐਨ.ਆਰ.ਆਈਜ. ਦੀ ਸਭ ਤੋਂ ਭਰੋਸੇਮੰਦ ਵਜੋਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਫਗਵਾੜਾ ਦੀ ਮਸ਼ਹੂਰ ‘ਆਸ਼ੂ ਦੀ ਹੱਟੀ’ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਲੋਂ ਕੱਪੜਿਆਂ ਦੇ ਨੰਬਰ ਇਕ ਸਟੋਰ ਲਈ ਸਨਮਾਨਿਤ ਕੀਤਾ ਹੈ। ਆਸ਼ੂ ਦੀ ਹੱਟੀ ਦੇ ਐਮ.ਡੀ ਆਸ਼ੂ ਦੁੱਗਲ ਅਤੇ ਗੌਰਵ ਦੁੱਗਲ ਨੇ ਕਿਹਾ ਕਿ ਉਹਨਾਂ ਨੂੰ ਇਹ ਅਵਾਰਡ ਪ੍ਰਾਪਤ ਕਰਕੇ ਬੇਹੱਦ ਮਾਣ ਅਤੇ ਖੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫਰਮ ਦੀ ਪਹਿਲ ਆਪਣੇ ਗਾਹਕਾਂ ਨੂੰ ਸਸਤੇ ਭਾਅ ’ਤੇ ਵਧੀਆ ਕਪੜੇ ਮੁਹੱਈਆ ਕਰਵਾਉਣਾ ਹੈ। ਇਹੀ ਕਾਰਨ ਹੈ ਕਿ ਪੰਜਾਬ ਹੀ ਨਹੀਂ ਸਗੋਂ ਭਾਰਤ ਦੇ ਹੋਰ ਰਾਜਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਵੀ ਖਰੀਦਦਾਰੀ ਕਰਨ ਲਈ ਉਨ੍ਹਾਂ ਦੇ ਸ਼ੋਅਰੂਮ ਵਿੱਚ ਆਉਂਦੇ ਹਨ। ਗੌਰਵ ਦੁੱਗਲ ਨੇ ਦੱਸਿਆ ਕਿ ਉਹ ਸਮੇਂ-ਸਮੇਂ ’ਤੇ ਬਹੁਤ ਹੀ ਸਸਤੇ ਭਾਅ ’ਤੇ ਸੇਲ ਆਫਰ ਵੀ ਦਿੰਦੇ ਹਨ। ਦੀਵਾਲੀ ’ਤੇ ਵੀ ਉਹ ਆਪਣੇ ਗਾਹਕਾਂ ਨੂੰ ਖਾਸ ਤੋਹਫੇ ਦੇ ਰੂਪ ’ਚ ਵਿਸ਼ੇਸ਼ ਆਫਰ ਦੇਣ ਜਾ ਰਹੇ ਹਨ। ਉਨ੍ਹਾਂ ਇਸ ਅਵਾਰਡ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਤਸਵੀਰ ਸਮੇਤ।