ਸਥਾਨਕ ਖਬਰ

ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਕਿਸਾਨ ਜੱਥੇਬੰਦੀ ਨੇ ਜੇ.ਸੀ.ਟੀ. ਮਿਲ ਮਜਦੂਰਾਂ ਦੇ ਹੱਕ ਦੀ ਅਦਾਇਗੀ ਲਈ ਐਸ.ਪੀ. ਫਗਵਾੜਾ ਤੇ ਐਸ.ਡੀ.ਐਮ. ਨੂੰ ਦਿੱਤਾ ਦਾ ਅਲਟੀਮੇਟਮ

10 ਦਿਨਾਂ ‘ਚ ਕਾਰਵਾਈ ਨਾ ਹੋਈ ਤਾਂ ਕਰਾਂਗੇ ਤਿੱਖਾ ਅੰਦੋਲਨ

 

ਫਗਵਾੜਾ (ਨਵੋਦਿਤ ਸ਼ਰਮਾ  ) ਜੇ.ਸੀ.ਟੀ. ਮਿਲ ਮਜਦੂਰਾਂ ਦਾ ਇਕ ਵਫਦ ਅੱਜ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਹਰਮਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਤੇ ਐਸ.ਪੀ. ਰੁਪਿੰਦਰ ਕੌਰ ਭੱਟੀ ਨੂੰ ਮਿਲਿਆ। ਇਸ ਦੌਰਾਨ ਪ੍ਰਸ਼ਾਸਨ ਅਤੇ ਪੁੁਲਿਸ ਦੇ ਦੋਵੇਂ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਜੇ.ਸੀ.ਟੀ ਮਿਲ ਫਗਵਾੜਾ ਦੇ ਪ੍ਰਬੰਧਕਾਂ ਸਮੀਰ ਥਾਪਰ, ਮੁਕੁਲੀਕਾ ਸਿਨਹਾ, ਅਸ਼ਵਨੀ ਥਾਪਰ, ਲਲਿਤ ਸ਼ਰਮਾ, ਸੁਰਿੰਦਰ ਮਹੇਂਦਰੂ, ਸੰਨੀ ਜਲੋਟਾ, ਰਾਜਨ ਸ਼ਰਮਾ, ਹਰਜਿੰਦਰ ਸਿੰਘ ਜੱਗਾ, ਦਿਨੇਸ਼ ਕੋਛੜ, ਗੁਰਜਿੰਦਰ ਢਿੱਲੋ, ਰੀਜਨਲ ਪੀ.ਐਫ ਇੰਚਾਰਜ ਕਮਲ ਕਿਸ਼ੋਰ ਆਦਿ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਮਜਦੂਰ ਆਗੂਆਂ ਨੇ ਦੱਸਿਆ ਕਿ ਉਹ ਜੇ.ਸੀ.ਟੀ. ਮਿਲ ਫਗਵਾੜਾ ਦੇ ਮਜਦੂਰ ਹਨ। ਮਿਲ ਵਿਚ ਕਰੀਬ ਤਿੰਨ ਹਜਾਰ ਮਜਦੂਰ ਕੰਮ ਕਰਕੇ ਆਪਣਾ ਪਰਿਵਾਰ ਪਾਲਦੇ ਹਨ। ਪਿਛਲੇ ਕਾਫੀ ਕਾਫੀ ਸਮੇਂ ਤੋਂ ਸਾਰੇ ਹੀ ਮਜਦੂਰਾਂ ਦੀ ਤਨਖਾਹ ਉਕਤ ਮਿਲ ਮਾਲਕਾਂ ਤੇ ਪ੍ਰਬੰਧਕਾਂ ਵੱਲੋਂ ਰੋਕੀ ਗਈ ਸੀ, ਜਿਸਦੇ ਚਲਦੇ ਸਮੂਹ ਮਜਦੂਰਾਂ ਨੇ ਆਪਣੀ ਬਣਦੀ ਤਨਖਾਹ/ਹੱਕ ਲੈਣ ਲਈ ਉਕਤ ਮਿਲ ਦੇ ਅਧਿਕਾਰੀਆਂ ਨੂੰ ਕਈ ਵਾਰ ਬੇਨਤੀ ਕੀਤੀ ਪਰ ਮਜਦੂਰਾਂ ਨੂੰ ਉਹਨਾ ਦਾ ਹੱਕ ਨਹੀ ਦਿੱਤਾ ਗਿਆ ਅਖੀਰ ਮਜਦੂਰਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪਿਆ ਜਿਸ ਤੇ ਫਰਮ ਦੇ ਮਾਲਕਾਂ ਅਤੇ ਅਧਿਕਾਰੀਆਂ ਨੇ ਨੇ ਮਜਦੂਰਾਂ ਨੂੰ ਉਹਨਾਂ ਦੀ ਬਣਦੀ ਤਨਖਾਹ/ਬਣਦਾ ਹੱਕ ਦੇਣ ਦਾ ਭਰੋਸਾ ਲਿਖਿਤ ਰੂਪ ਵਿਚ ਦਿੱਤਾ ਸੀ। ਬਲਕਿ ਵਾਅਦਾ ਵੀ ਕੀਤਾ ਸੀ ਕਿ ਉਹ ਸਮੂਹ ਮਜਦੂਰਾਂ ਦਾ ਬਣਦਾ ਹੱਕ ਉਹਨਾ ਨੂੰ ਜਲਦ ਅਦਾ ਕਰਨਗੇ। ਪਰ ਇਹ ਲਿਖਿਤ ਅਤੇ ਜੁਬਾਨੀ ਵਾਅਦਾ ਮਾਲਕਾਂ ਤੇ ਪ੍ਰਬੰਧਕਾਂ ਦੀ ਡੂੰਘੀ ਸਾਜਿਸ਼ ਦਾ ਹਿੱਸਾ ਸੀ। ਕਿਉਂਕਿ ਹੁਣ ਮਾਲਕ ਤੇ ਪ੍ਰਬੰਧਕ ਮਿਲ ਨੂੰ ਬੰਦ ਕਰਨ ਦੀ ਨਿਯਤ ਨਾਲ ਸਾਰੀ ਮਸ਼ੀਨਰੀ ਗੁਪਤ ਤਰੀਕੇ ਨਾਲ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਸਮੂਹ ਮਜਦੂਰਾਂ ਨਾਲ ਧੋਖਾ ਧੜੀ ਹੈ। ਮਜਦੂਰ ਆਗੂਆਂ ਨੇ ਦੱਸਿਆ ਕਿ ਲੇਬਰ ਕਲੋਨੀ ਦਾ ਬਿਜਲੀ ਬਿਲ, ਲੇਬਰ ਦਾ ਪੀ.ਐਫ., ਈ.ਐਸ.ਆਈ ਦੇ ਪੈਸੇ ਵੀ ਜਮਾ ਨਹੀਂ ਕਰਵਾਏ ਗਏ ਹਨ, ਜਿਸਦਾ ਖਾਮਿਆਜਾ ਮਜਦੂਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਸ਼ਿਵ ਸੈਨਾ ਆਗੂ ਕਮਲ ਸਰੋਜ ਅਤੇ ਕਿਸਾਨ ਆਗੂ ਹਰਵਿੰਦਰ ਸਿੰਘ ਖਹਿਰਾ ਨੇ ਵੀ 10 ਦਿਨ ਦਾ ਅਲਟੀਮੇਟਮ ਦਿੰਦਿਆਂ ਮਿਲ ਮਾਲਕਾਂ ਤੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਜਦੂਰਾਂ ਦੇ ਬਕਾਏ ਦਾ ਭੁਗਤਾਨ ਨਾ ਹੋਇਆ, ਮਿਲ ਨੂੰ ਜਬਰਦਸਤੀ ਬੰਦ ਕਰਕੇ ਹਜਾਰਾਂ ਮਜਦੂਰਾਂ ਦਾ ਰੁਜਗਾਰਰ ਖੋਹਣ ਦੀ ਕੋਸ਼ਿਸ਼ ਹੋਈ ਜਾਂ ਪ੍ਰਸ਼ਾਸਨ ਨੇ ਕਿਸੇ ਦਬਾਅ ਹੇਠ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਆਗੂਆਂ ਨੇ ਮਿਲ ਮਾਲਕ ਸਮੀਰ ਥਾਪਰ ਅਤੇ ਮੁਕੁਲਿਕਾ ਸਿਨਹਾ ਸਮੇਤ ਦੋਸ਼ੀ ਪ੍ਰਬੰਧਕਾਂ ਦੀ ਗਿਰਫਤਾਰੀ ਦੀ ਮੰਗ ਵੀ ਪੁੁਲਿਸ ਅਤੇ ਪ੍ਰਸ਼ਾਸਨ ਪਾਸੋਂ ਕੀਤੀ ਹੈ। ਮੰਗ ਪੱਤਰ ਦੇ ਉਤਾਰੇ ਮੁੱਖ ਮੰਤਰੀ, ਡੀ.ਜੀ.ਪੀ. ਪੰਜਾਬ, ਡਿਪਟੀ ਕਮਿਸ਼ਨਰ ਕਪੂਰਥਲਾ, ਡੀ.ਆਈ.ਜੀ ਜਲੰਧਰ ਰੇਂਜ,ਜਲੰਧਰ, ਪੀ.ਐਫ. ਕਮਿਸ਼ਨਰ ਜਲੰਧਰ ਅਤੇ ਐਸ.ਐਸ.ਪੀ ਕਪੂਰਥਲਾ ਨੂੰ ਵੀ ਭੇਜੇ ਗਏ ਹਨ। ਇਸ ਮੌਕੇ ਰੋਸ਼ਨ ਲਾਲ, ਉਮੇਸ਼, ਮਦਨ ਮਿਸ਼ਰਾ, ਪ੍ਰਤਾਪ ਸਿੰਘ, ਅਨਿਲ ਮਿਸ਼ਰਾ, ਸੁਭਾਸ਼ ਤਿਵਾੜੀ, ਮਨੋਜ ਸ਼੍ਰੀਵਾਸਤਵ, ਰਮਾ ਯਾਦਵ, ਸੁਨੀ, ਸੁਨੀਲ ਕੁਮਾਰ ਤੋਂ ਇਲਾਵਾ ਐਫ.ਸੀ.ਆਈ ਸ਼੍ਰਮਿਕ ਯੂਨੀਅਨ, ਭਾਰਤੀ ਮਜਦੂਰ ਸੰਘ, ਇੰਟਕ ਕਾਂਗਰਸ ਪੰਜਾਬ ਅਤੇ ਹੋਰ ਅਨੇਕਾਂ ਜੱਥੇਬੰਦੀਆਂ ਦੇ ਆਗੂ ਹਾਜਰ ਸਨ

Related Articles

Leave a Reply

Your email address will not be published. Required fields are marked *

Check Also
Close
Back to top button