ਸਥਾਨਕ ਖਬਰ

ਫਗਵਾੜਾ ਦੀ ਨੇਹਾ ਅਰੋੜਾ ਨੇ ਨਾਰਥ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੇ ਦਾ ਤਗਮਾ

ਫਗਵਾੜਾ ਦੀ ਨੇਹਾ ਅਰੋੜਾ ਨੇ ਨਾਰਥ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਕਾਂਸੇ ਦਾ ਤਗਮਾ

ਫਗਵਾੜਾ 11 ਨਵੰਬਰ (   ਨਵੋਦਿਤ ਸ਼ਰਮਾ         ) ਪਾਵਰ ਲਿਫਟਿੰਗ ਫੈਡਰੇਸ਼ਨ ਵਲੋਂ ਫਗਵਾੜਾ ਦੇ ਰੈਸਟ ਹਾਉਸ ਆਡੀਟੋਰੀਅਮ ਵਿਖੇ ਕਰਵਾਈ ਗਈ ਨਾਰਥ ਇੰਡੀਆ ਪਾਵਰ ਲਿਫਟਿੰਗ ਚੈਂਪੀਅਨਸ਼ਿਪ ‘ਚ ਸਥਾਨਕ ਅਰਬਨ ਅਸਟੇਟ ਦੀ ਵਸਨੀਕ ਨੇਹਾ ਅਰੋੜਾ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ। ਫਗਵਾੜਾ ਦੀ ਹੋਣਹਾਰ ਧੀ ਨੇਹਾ ਅਰੋੜਾ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਡਾ. ਦਰਸ਼ਨ ਕਟਾਰੀਆ ਡਾਇਰੈਕਟਰ ਐਂਡੀ ਕੁਰੱਪਸ਼ਨ ਫਾਉਂਡੇਸ਼ਨ ਆਫ ਪੀਪਲਜ, ਮਾਸਟਰ ਅਥਲੀਟ ਝਿਰਮਲ ਸਿੰਘ ਭਿੰਡਰ, ਉੱਘੇ ਸਮਾਜ ਸੇਵਕ ਤੁਲਸੀ ਰਾਮ ਖੋਸਲਾ ਅਤੇ ਹਰਵਿੰਦਰ ਸਿੰਘ ਲਵਲੀ ਵਾਲੀਆ ਪ੍ਰਧਾਨ ਗੁਰਦੁਆਰਾ ਅਰਬਨ ਅਸਟੇਟ ਫਗਵਾੜਾ ਨੇ ਕਿਹਾ ਕਿ ਸਮੂਹ ਫਗਵਾੜਾ ਵਾਸੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਪਾਵਰ ਲਿਫਟਰ ਨੇਹਾ ਅਰੋੜਾ ਦੀ ਇਸ ਪ੍ਰਾਪਤੀ ਦੇ ਨਾਲ ਹੋਰਨਾਂ ਖਿਡਾਰਨਾਂ ਨੂੰ ਵੀ ਸੇਧ ਮਿਲੇਗੀ ਅਤੇ ਆਪਣੇ ਹੁਨਰ ਅਤੇ ਮਿਹਨਤ ਦੇ ਨਾਲ ਸ਼ਹਿਰ ਦਾ ਨਾਮ ਰੌਸ਼ਨ ਕਰਨਗੀਆਂ। ਨੇਹਾ ਅਰੋੜਾ ਦੀ ਇਸ ਪ੍ਰਾਪਤੀ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ।
ਤਸਵੀਰ ਸਮੇਤ।

Related Articles

Leave a Reply

Your email address will not be published. Required fields are marked *

Back to top button