ਕਪੂਰਥਲਾ/, ਫਗਵਾੜਾ (ਸੁਸ਼ੀਲ ਸ਼ਰਮਾ / ਨਵੋਦਿਤ ਸ਼ਰਮਾ) ਡਾਇਬੀਟਿਜ਼ ਦਾ ਖ਼ਤਰਾ ਪਿਛਲੇ ਇੱਕ ਦਹਾਕੇ ਵਿੱਚ ਕਾਫੀ ਤੇਜ਼ੀ ਨਾਲ ਵਧਦਾ ਹੋਇਆ ਦਿਖਾਈ ਦਿੱਤਾ। ਹੁਣ 40 ਸਾਲਾਂ ਦੇ ਵਿਅਕਤੀਆਂ ਤੋਂ ਲੈਕੇ ਬੱਚਿਆਂ ਤੱਕ ਵੀ ਡਾਇਬੀਟੀਜ਼ ਨਾਲ ਪੀੜਤ ਪਾਏ ਜਾ ਰਹੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਨੇ ਵਿਸ਼ਵ ਡਾਇਬੀਟੀਜ਼ ਦਿਵਸ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਡਾਇਬੀਟੀਜ਼ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਦੇ ਕਾਰਨ ਬਣ ਸਕਦੀ ਹੈ।
ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਡਾਇਬਿਟਿਜ਼ ਦੇ ਮਰੀਜ਼ਾਂ ਦੀ ਗਿਣਤੀ ਦੁਨੀਆ ਭਰ ਵਿਚ ਵਧਦੇ ਜਾ ਰਹੇ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆ ਭਰ ਵਿੱਚ ਹਰ ਸਾਲ ਡਾਇਬਿਟਿਜ਼ ਤੋਂ ਕਰੀਬ 40 ਲੱਖ ਮੌਤਾਂ ਹੁੰਦੀਆਂ ਹਨ। ਇਸ ਲਈ ਗਲੋਬਲ ਪੱਧਰ ‘ਤੇ ਲੋਕਾਂ ਨੂੰ ਸ਼ੂਗਰ (ਡਾਇਬੀਟੀਜ਼) ਬਾਰੇ, ਇਲਾਜ, ਨਿਦਾਨ ਬਾਰੇ ਦੱਸਣਾ, ਦੇਖਭਾਲ ਬਾਰੇ ਲੋਕਾਂ ਨੂੰ ਹਰ ਸਾਲ 14 ਨਵੰਬਰ ਨੂੰ ਵਰਲਡ ਡਾਇਬੀਟੀਜ਼ ਡੇ (ਵਿਸ਼ਵ ਸ਼ੂਗਰ ਦਿਵਸ ਕਦੋਂ ਮਨਾਇਆ ਜਾਂਦਾ ਹੈ) ਮਨਿਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਡਾਇਬਟੀਜ਼ ਸ਼ੂਗਰ ਰੋਗ ਬਾਰੇ ਸੁਚੇਤ ਰਹਿਕੇ ਹੀ ਅਸੀਂ ਇਸ ਬਿਮਾਰੀ ਤੋਂ ਬੱਚ ਸਕਦੇ ਹਾਂ।
ਸ਼ੂਗਰ ਦੀ ਬਿਮਾਰੀ ਤੋਂ ਗ੍ਰਸਤ 2 ਵਿੱਚੋ 1 ਮਨੁੱਖ ਬਿਨਾਂ ਜਾਂਚ ਤੋਂ ਹੈ
*ਸ਼ੂਗਰ ਦੀ ਬਿਮਾਰੀ ਦੇ ਲੱਛਣ*
• ਬਾਰ-ਬਾਰ ਪਿਸ਼ਾਬ ਆਉਣਾ।
*ਬਹੁਤ ਜ਼ਿਆਦਾ ਭੁੱਖ ਲੱਗਣਾ
• ਬਾਰ-ਬਾਰ ਪਿਆਸ ਲੱਗਣਾ।
• ਥਕਾਵਟ ਅਤੇ ਕਮਜ਼ੋਰੀ ਹੋਣਾ।
• ਬਾਰ-ਬਾਰ ਲਾਗ ਹੋਣਾ।
* ਜਖਮ ਦਾ ਦੇਰੀ ਨਾਲ ਠੀਕ ਹੋਣਾ।
ਉਨ੍ਹਾਂ ਕਿਹਾ ਕਿ ਇਸ ਬਿਮਾਰੀ ਬਾਰੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਤੋਂ ਪਤਾ ਲਗਾਇਆ ਜਾ ਸਕਦਾ ਹੈ ਜੋ ਕਿ ਖਾਲੀ ਪੇਟ ਸ਼ੂਗਰ ਦੀ ਮਾਤਰਾ 110,ਖਾਣਾ ਖਾਣ ਤੋਂ 2 ਘੰਟੇ ਬਾਅਦ 140 ਹੋਣੀ ਚਾਹੀਦੀ ਹੈ। ਇਸ ਮੌਕੇ ਡੀਐਫਪੀਓ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਡਾਇਬੀਟੀਜ਼ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ।
*ਸ਼ੂਗਰ ਦੀ ਬਿਮਾਰੀ ਤੋਂ ਬਚਾਅ :-*
* ਘਿਓ, ਤੇਲ, ਮੈਦਾ ਤੇ ਚੀਨੀ ਦੀ ਵਰਤੋਂ ਘੱਟ ਕਰੋ।
* ਰੋਜ਼ਾਨਾ ਜ਼ਿਆਦਾ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ।
* ਰੋਜ਼ਾਨਾ ਅੱਧਾ ਘੰਟਾਂ ਸੈਰ ਕਰੋ ਅਤੇ ਹਫਤੇ ਵਿੱਚ ਘੱਟੋ-ਘੱਟ 5 ਦਿਨ ਕਸਰਤ ਕਰੋ।
* ਬੀੜੀ-ਸਿਗਰਟ ਦੀ ਵਰਤੋਂ ਨਾ ਕਰੋ।
* ਆਪਣੇ ਸ਼ਰੀਰ ਦਾ ਵਜ਼ਨ ਸੰਤੁਲਿਤ ਰੱਖੋ।
ਇਸ ਮੌਕੇ ਡੀਐਫਪੀਓ ਡਾ ਅਸ਼ੋਕ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਸੁਖਦਿਆਲ ਸਿੰਘ, ਬੀਸੀਸੀ ਜੋਤੀ ਅਨੰਦ, ਐਮਐਂਡਈਓ ਰਾਮ ਸਿੰਘ, ਬੀਈਈ ਰਵਿੰਦਰ ਜੱਸਲ ਆਦਿ ਹਾਜ਼ਰ ਸਨ।
